ਮੁੰਬਈ : ਯੂ-ਟਿਊਬ ਇੰਡੀਆ ਅਗਲੇ ਮਹੀਨੇ ਆਪਣਾ ਪਹਿਲਾ ਕਾਮੇਡੀ ਸੀਰੀਜ਼ ਸ਼ੁਰੂ ਕਰਨ ਜਾ ਰਿਹਾ ਹੈ। ਇਹ ਇਕ ਹੁਣ ਤੱਕ ਦਾ ਸਭ ਤੋਂ ਵੱਡਾ ਫ੍ਰੀ ਆਨਲਾਈਨ ਕਾਮੇਡੀ ਚੈਨਲ ਹੋਵੇਗਾ। ਇਸ ਕਾਰਨ ਟੀ.ਵੀ. ਚੈਨਲ ਵਾਲਿਆਂ ਦੀ ਘਬਰਾਹਟ ਵਧਣ ਲੱਗ ਪਈ ਹੈ।
ਜਾਣਕਾਰੀ ਅਨੁਸਾਰ ਮੋਬਾਇਲ 'ਤੇ ਕਾਮੇਡੀ ਦੀ ਵੱਧਦੀ ਪਸੰਦ ਨੂੰ ਦੇਖਦੇ ਹੋਏ ਯੂ-ਟਿਊਬ ਕਾਮੇਡੀ ਦਾ ਡੋਜ਼ ਵਧਾਉਣ ਜਾ ਰਿਹਾ ਹੈ। ਅਸਲ 'ਚ ਮੋਬਾਇਲ 'ਤੇ ਕਾਮੇਡੀ ਸ਼ੋਅ ਦੇਖਣ ਵਾਲਿਆ ਦੀ ਗਿਣਤੀ ਦਿਨੋਂ-ਦਿਨ ਵੱਧਦੀ ਜਾ ਰਹੀ ਹੈ। ਇਕ ਸਾਲ 'ਚ ਮੋਬਾਇਲ ਰਾਹੀ ਯੂ-ਟਿਊਬ 'ਤੇ ਕਾਮੇਡੀ ਦੇਖਣ ਵਾਲਿਆ ਸੰਖਿਆ 130 ਪ੍ਰਤੀਸ਼ਤ ਵੱਧ ਗਈ ਹੈ। ਇਸ ਤੋਂ ਇਲਾਵਾ ਖੁਦ ਕਲਾਕਾਰ ਵੀ ਹੁਣ ਟੀ.ਵੀ. ਦੀ ਜਗ੍ਹਾ ਯੂ-ਟਿਊਬ ਨੂੰ ਆਪਣੀ ਪਹਿਲੀ ਪਸੰਦ ਬਣਾ ਰਹੇ ਹਨ।
ਜ਼ਿਕਰਯੋਗ ਹੈ ਕਿ ਆਨਲਾਈਨ ਦਾ ਮੁਕਾਬਲਾ ਕਰਨ ਲਈ ਹੁਣ ਟੀ.ਵੀ. ਚੈਨਲਜ਼ ਵੀ ਆਪਣੀ ਕਾਰਜਨੀਤੀ ਬਦਲ ਰਹੇ ਹਨ। ਆਨਲਾਈਨ ਕਾਮੇਡੀ 'ਚ ਵਾਧੇ ਦਾ ਇਕ ਕਾਰਨ ਡਿਜੀਟਲ ਵਿਗਿਆਪਨ ਵੀ ਹੈ। ਇਸ ਤਰ੍ਹਾਂ ਦਾ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਕ ਸਾਲ 'ਚ ਡਿਜੀਟਲ ਵਿਗਿਆਪਨ ਦਾ ਬਾਜ਼ਾਰ 30.5 ਪ੍ਰਤੀਸ਼ਤ ਵਧੇਗਾ। ਇਹੀ ਕਾਰਨ ਹੈ ਕਿ ਵਧੇਰੇ ਕਾਮੇਡੀਅਨ ਯੂ-ਟਿਊਬ 'ਤੇ ਆਪਣਾ ਚੈਨਲ ਸ਼ੁਰੂ ਕਰਨ ਦੀ ਸੋਚ ਰਹੇ ਹਨ।
ਆਲੀਆ-ਰਣਵੀਰ ਦਾ ਇਹ ਵੀਡੀਓ 4.5 ਲੱਖ ਲੋਕਾਂ ਨੇ ਦੇਖਿਆ
NEXT STORY