ਫਰੀਦਕੋਟ (ਰਾਜਨ) : ਸਥਾਨਕ ਹਰਿੰਦਰਾ ਨਗਰ ਵਿਖੇ ਅੱਜ ਤੜਕਸਾਰ ਕਾਲੌਨੀ ਵਾਲਿਆਂ ਵੱਲੋਂ ਹਿੰਮਤ ਕਰਕੇ ਇੱਕ ਝਪਟਮਾਰ ਨੂੰ ਉਸ ਵੇਲੇ ਕਾਬੂ ਕਰ ਕੇ ਖ਼ੂਬ ਛਿੱਤਰਪ੍ਰੇਡ ਕੀਤੀ ਜਦੋਂ ਉਹ ਇੱਕ ਔਰਤ ਦੀਆਂ ਵਾਲੀਆਂ ਝਪਟ ਕੇ ਭੱਜਣ ਦੀ ਕੋਸ਼ਿਸ਼ ਕਰ ਰਿਹਾ ਸਨ। ਕਾਲੌਨੀ ਵਾਲਿਆਂ ਨੇ ਦੱਸਿਆ ਕਿ ਇਹ ਝਪਟਮਾਰ ਆਪਣੇ ਸਾਥੀ ਸਮੇਤ ਤੜਕਸਾਰ ਆਪਣੇ ਮੋਟਰਸਾਇਕਲ ’ਤੇ ਹਰਿੰਦਰਾ ਨਗਰ ਵਿੱਚ ਆਏ ਅਤੇ ਇਕ ਔਰਤ ਦੀਆਂ ਵਾਲੀਆਂ ਝਪਟਣ ਦੀ ਕੋਸ਼ਿਸ਼ ਕੀਤੀ।
ਇਹ ਵੀ ਪੜ੍ਹੋ- ਗੈਂਗਸਟਰ ਦੀਪਕ ਟੀਨੂੰ ਨੂੰ ਮਾਨਸਾ ਪੁਲਸ ਨੇ ਕੀਤਾ ਅਦਾਲਤ ’ਚ ਪੇਸ਼, 8 ਦਿਨ ਦਾ ਮਿਲਿਆ ਰਿਮਾਂਡ
ਇਸ ਦੌਰਾਨ ਔਰਤ ਨੇ ਰੌਲਾ ਪਾ ਦਿੱਤਾ , ਜਦੋਂ ਲੁਟੇਰੇ ਆਪਣਾ ਮੋਟਰਸਾਈਕਲ ਛੱਡ ਭੱਜਣ ਲੱਗਾ ਤਾਂ ਲੋਕਾਂ ਨੇ ਇਕ ਲੁਟੇਰੇ ਨੂੰ ਕਾਬੂ ਕਰ ਕੇ ਉਸਦੀ ਚੰਗੀ ਛਿੱਤਰ-ਪ੍ਰੇਡ ਕੀਤੀ ਜਦਕਿ ਦੂਸਰਾ ਮੌਕੇ ਤੋਂ ਫ਼ਰਾਰ ਹੋ ਗਿਆ। ਇਸ ਦੌਰਾਨ ਉਨ੍ਹਾਂ ਨੂੰ ਲੁਟੇਰੇ ਦੀ ਜੇਬ੍ਹ ਵਿਚੋਂ ਇਕ ਕੜਾ ਅਤੇ ਵਾਲੀਆਂ ਬਰਾਮਦ ਹੋਈਆਂ ਜੋ ਕਿ ਉਨ੍ਹਾਂ ਨੇ ਥਾਣਾ ਸਿਟੀ ਪੁਲਸ ਹਵਾਲੇ ਕਰ ਦਿੱਤੀਆਂ ਹਨ। ਪੁਲਸ ਸੂਤਰਾਂ ਮੁਤਾਬਕ ਇਹ ਲੁਟੇਰੇ ਸਵੇਰੇ ਸੈਰ ਕਰਦੇ ਲੋਕਾਂ ਨੂੰ ਸ਼ਿਕਾਰ ਬਣਾ ਕੇ ਲੁੱਟ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ ਅਤੇ ਪੁਲਸ ਵੱਲੋਂ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਨੋਟ- ਇਸ ਖ਼ਬਰ ਸੰਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।
UAE ’ਚ Airport Loaders, Bus-Tractor Drivers ਤੇ Security Guards ਲਈ ਨਿਕਲੀਆਂ ਨੌਕਰੀਆਂ
NEXT STORY