ਫ਼ਰੀਦਕੋਟ (ਰਾਜਨ) : ਸਥਾਨਕ ਥਾਣਾ ਸਿਟੀ ਦੀ ਪੁਲਸ ਪਾਰਟੀ ਵੱਲੋਂ ਫ਼ਿਰੌਤੀਆਂ ਮੰਗਣ ਵਾਲੇ ਗਿਰੋਹ ਦੇ ਦੋ ਅਜਿਹੇ ਮੈਂਬਰਾਂ ਨੂੰ ਮੌਕੇ ’ਤੇ ਕਾਬੂ ਕਰ ਲਿਆ ਗਿਆ ਜਦੋਂ ਉਹ ਫ਼ਿਰੌਤੀ ਦੀ ਰਕਮ ਲੈਣ ਲਈ ਸ਼ਹਿਰ ਅੰਦਰ ਘੁੰਮ ਰਹੇ ਸਨ। ਇਸ ਮਾਮਲੇ ’ਚ ਥਾਣਾ ਸਿਟੀ ਦੇ ਸਹਾਇਕ ਥਾਣੇਦਾਰ ਸ਼ਵਿੰਦਰ ਸਿੰਘ ਨੇ ਦੱਸਿਆ ਕਿ ਮਿਲੀ ਸੀ ਕਿ ਹਰਦੀਪ ਕੁਮਾਰ ਉਰਫ਼ ਰਿੰਕੂ ਪੁੱਤਰ ਓਮ ਪ੍ਰਕਾਸ਼ ਵਾਸੀ ਕੈਨਾਲ ਕਾਲੋਨੀ ਸ਼ਿਮਲਾਪੁਰੀ ਲੁਧਿਆਣਾ, ਸੁਰੇਸ਼ ਕੁਮਾਰ ਉਰਫ਼ ਭੀਨੀ ਪੁੱਤਰ ਰਣ ਸਿੰਘ ਵਾਸੀ ਪਿੰਡ ਭੋਊ ਜ਼ਿਲਾ ਹਮੀਰਪੁਰ ਹਿਮਾਚਲ ਪ੍ਰਦੇਸ਼ ਅਤੇ ਪ੍ਰਤਾਪ ਰਾਏ ਚੌਹਾਨ ਉਰਫ਼ ਲਾਡੀ ਵਾਸੀ ਲੁਧਿਆਣਾ ਸਾਜਿਸ਼ ਰਚ ਕੇ ਲੋਕਾਂ ਨੂੰ ਡਰਾ ਧਮਕਾ ਕੇ ਫ਼ਿਰੌਤੀਆਂ ਮੰਗਣ ਦੇ ਆਦੀ ਹਨ ਅਤੇ ਇਹ ਸਾਰੇ ਸ਼ਹਿਰ ਅੰਦਰ ਗੱਡੀ ’ਤੇ ਸਵਾਰ ਹੋ ਕੇ ਫ਼ਿਰੌਤੀ ਲੈਣ ਦੀ ਤਾਕ ’ਚ ਘੁੰਮ ਰਹੇ ਹਨ।
ਇਹ ਵੀ ਪੜ੍ਹੋ- ਮੌਤ ਦਾ ਕਾਰਨ ਬਣੀ ਯਾਰੀ, ਭਦੌੜ 'ਚ ਦੋਸਤਾਂ ਤੋਂ ਦੁਖ਼ੀ ਹੋ ਵਿਅਕਤੀ ਨੇ ਕੀਤੀ ਖ਼ੁਦਕੁਸ਼ੀ
ਉਨ੍ਹਾਂ ਦੱਸਿਆ ਕਿ ਇਸ ਇਤਲਾਹ ’ਤੇ ਪੁਲਸ ਵੱਲੋਂ ਨਾਕਾਬੰਦੀ ਕਰ ਕੇ ਉਕਤ ’ਚੋਂ ਦੋ ਦੋਸ਼ੀਆਂ ਹਰਦੀਪ ਸਿੰਘ ਅਤੇ ਸੁਰੇਸ਼ ਕੁਮਾਰ ਨੂੰ ਇਕ ਥਰੀਜਾ ਰੰਗ ਲਾਲ ਅਤੇ 3 ਲੱਖ ਰੁਪਏ ਬਰਾਮਦ ਕਰ ਕੇ ਗ੍ਰਿਫ਼ਤਾਰ ਕਰ ਲਿਆ ਗਿਆ। ਉਨ੍ਹਾਂ ਦੱਸਿਆ ਕਿ ਤੀਸਰੇ ਦੋਸ਼ੀ ਦੀ ਗ੍ਰਿਫ਼ਤਾਰੀ ਲਈ ਪੁਲਸ ਰੇਡ ਜਾਰੀ ਹੈ। ਬਾਹਰੀ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਇਹਨਾਂ ਦੋਸ਼ੀਆਂ ਨੇ ਫ਼ਰੀਦਕੋਟ ਨਿਵਾਸੀ ਇਕ ਡਾਕਟਰ ਦੇ ਪਿਤਾ ਕੋਲੋਂ 10 ਲੱਖ ਦੀ ਫ਼ਿਰੌਤੀ ਮੰਗੀ ਸੀ ਅਤੇ ਆਖਰ ਇਹ ਸੌਦਾ ਢਾਈ ਲੱਖ ’ਚ ਤੈਅ ਹੋਣ ਦੀ ਸੂਰਤ ’ਚ ਉਕਤ ਤਿੰਨੇ ਦੋਸ਼ੀ ਫ਼ਿਰੌਤੀ ਦੀ ਰਕਮ ਲੈਣ ਲਈ ਫ਼ਰੀਦਕੋਟ ਆਏ ਸਨ। ਸੂਤਰਾਂ ਅਨੁਸਾਰ ਪਤਾ ਲੱਗਾ ਹੈ ਕਿ ਜਦੋਂ ਪੁਲਸ ਪਾਰਟੀ ਤੀਸਰੇ ਦੋਸ਼ੀ ਪ੍ਰਤਾਪ ਰਾਏ ਚੌਹਾਨ ਉਰਫ਼ ਲਾਡੀ ਨੂੰ ਗ੍ਰਿਫ਼ਤਾਰ ਕਰਨ ਲਈ ਲੁਧਿਆਣਾ ਪੁੱਜੀ ਤਾਂ ਪਤਾ ਲੱਗਾ ਕਿ ਇਹ ਦੋਸ਼ੀ ਸੁਨਾਰ ਦਾ ਕਾਰੋਬਾਰ ਕਰਦਾ ਹੈ। ਇਹ ਵੀ ਪਤਾ ਲੱਗਾ ਹੈ ਕਿ ਸਥਾਨਕ ਪੁਲਸ ਵੱਲੋਂ ਇਸ ਦੋਸ਼ੀ ਬਾਰੇ ਲੁਧਿਆਣਾ ਪੁਲਸ ਨੂੰ ਵੀ ਜਾਣਕਾਰੀ ਦੇ ਦਿੱਤੀ ਗਈ ਹੈ।
ਇਹ ਵੀ ਪੜ੍ਹੋ- 17 ਲੱਖ ਲਾ ਕੈਨੇਡਾ ਭੇਜੀ ਪਤਨੀ ਦੇ ਬਦਲੇ ਚਾਲ-ਚਲਣ, ਕਰਤੂਤਾਂ ਦੇਖ ਪਰਿਵਾਰ ਦੇ ਉੱਡੇ ਹੋਸ਼
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।
ਵੱਡੀ ਖ਼ਬਰ : ਬਹਿਬਲ ਕਲਾਂ ਇਨਸਾਫ਼ ਮੋਰਚਾ ਹੋਵੇਗਾ ਖ਼ਤਮ , 2 ਮਾਰਚ ਨੂੰ ਕਰਵਾਇਆ ਜਾਵੇਗਾ ਸ਼ੁਕਰਾਨਾ ਸਮਾਗਮ
NEXT STORY