ਨਵੀਂ ਦਿੱਲੀ— ਅਣਚਾਏ ਵਾਲਾਂ ਨੂੰ ਦੂਰ ਕਰਨ ਦੇ ਲਈ ਅਸੀਂ ਵੈਕਸ ਕਰਾਉਂਦੇ ਹਾਂ ਪਰ ਕਈ ਵਾਰ ਵੈਕਸ ਕਵਾਉਣ ਦੇ ਬਾਅਦ ਚਮੜੀ 'ਤੇ ਦਾਨੇ ਨਿਕਲ ਆਉਂਦੇ ਹਨ। ਕਈ ਵਾਰ ਰੈਸ਼ਜ ਹੋ ਜਾਂਦੇ ਹਨ। ਕਈ ਵਾਰ ਤਾਂ ਇਹ ਰੈਸ਼ਜ ਜਲਦੀ ਠੀਕ ਹੋ ਜਾਂਦੇ ਹਨ ਅਤੇ ਕਈ ਵਾਰ ਲੰਬੇ ਸਮੇਂ ਤੱਕ ਬਣੇ ਰਹਿੰਦੇ ਹਨ। ਇਨ੍ਹਾਂ ਨਾਲ ਦਰਦ ਤਾਂ ਨਹੀਂ ਹੁੰਦਾ ਪਰ ਖਾਰਸ਼ ਜ਼ਰੂਰ ਹੁੰਦੀ ਹੈ। ਇਹ ਸਮੱਸਿਆ ਖਾਸ ਕਰਕੇ ਪਿੱਠ ਅਤੇ ਬਾਹਾਂ 'ਤੇ ਹੁੰਦੀ ਹੈ। ਕੁਝ ਲੋਕਾਂ ਨੂੰ ਇਹ ਸਮੱਸਿਆ ਇੰਨੀ ਜ਼ਿਆਦਾ ਹੁੰਦੀ ਹੈ ਕਿ ਉਨ੍ਹਾਂ ਨੂੰ ਡਾਕਟਰ ਦੀ ਸਲਾਹ ਲੈਣੀ ਪੈਂਦੀ ਹੈ। ਇਨ੍ਹਾਂ ਤਰੀਕਿਆਂ ਨੂੰ ਵਰਤ ਕੇ ਤੁਸੀਂ ਵੈਕਸਿੰਗ ਤੋਂ ਬਾਅਦ ਹੋਣ ਵਾਲੇ ਰੈਸ਼ਜ ਤੋਂ ਆਰਾਮ ਪਾ ਸਕਦੀ ਹੋ।
1. ਜੇ ਵੈਕਸ ਕਰਵਾਉਣ ਤੋਂ ਬਾਅਦ ਤੁਹਾਨੂੰ ਦਾਨੇ ਹੋ ਜਾਂਦੇ ਹਨ ਤਾਂ ਉਸ ਥਾਂ 'ਤੇ ਐਂਟੀ-ਬਾਇਓਟਿਕ ਕਰੀਮ ਦਾ ਇਸਤੇਮਾਲ ਕਰੋ। ਇਸ ਨਾਲ ਖਾਰਸ਼ ਵੀ ਨਹੀਂ ਹੋਵੇਗੀ ਅਤੇ ਦਾਗ ਧੱਬਿਆਂ ਦਾ ਖਤਰਾ ਵੀ ਘੱਟ ਹੋ ਜਾਵੇਗਾ।
2. ਵੈਕਸਿੰਗ ਕਰਵਾਉਣ ਨਾਲ ਜੇ ਤੁਹਾਨੂੰ ਰੈਸ਼ਜ ਦੀ ਸਮੱਸਿਆ ਹੋ ਜਾਂਦੀ ਹੈ ਤਾਂ ਉਸ ਥਾਂ 'ਤੇ ਸਾਬਨ ਦੀ ਵਰਤੋ ਨਾ ਕਰੋ। ਇਸ ਦੀ ਥਾਂ 'ਤੇ ਮਾਈਲਡ ਸੋਪ ਦੀ ਵਰਤੋ ਕਰੋ।
3. ਇਸ ਦੌਰਾਨ ਢਿੱਲੇ ਅਤੇ ਕਾਟਨ ਦੇ ਕੱਪੜੇ ਪਾ ਕੇ ਰੱਖੋ ਬਹੁਤ ਤੰਗ ਕੱਪੜੇ ਪਹਿਨਣ ਤੋਂ ਬਚੋ ਨਹੀਂ ਤਾਂ ਰੈਸ਼ਜ ਦੀ ਸਮੱਸਿਆ ਹੋਰ ਵੀ ਵਧ ਜਾਵੇਗੀ।
4. ਪ੍ਰਭਾਵਿਤ ਥਾਂਵਾਂ 'ਤੇ ਬਰਫ ਦਾ ਇਸਤੇਮਾਲ ਕਰੋ। ਇਸ ਨਾਲ ਦਾਨੇ ਘੱਟ ਹੋ ਜਾਣਗੇ ਅਤੇ ਖਾਰਸ਼ ਵੀ ਘੱਟ ਹੋਵੇਗੀ। ਮੋਸਰਾਈਜ਼ਰ ਲਗਾਉਣਾ ਨਾ ਭੁੱਲੋ।
5. ਨਾਰੀਅਲ ਤੇਲ ਜਾਂ ਟੀ ਟ੍ਰੀ ਤੇਲ ਲਗਾਉਣਾ ਵੀ ਫਾਇਦੇਮੰਦ ਹੋਵੇਗਾ। ਇਕ ਗੱਲ ਦਾ ਖਾਸ ਧਿਆਨ ਰੱਖੋ ਕਿ ਦਾਨਿਆਂ ਨੂੰ ਨਹੁੰਆਂ ਨਾਲ ਨਾ ਖੁਜਲਾਓ ਨਹੀਂ ਤਾਂ ਦਾਨੇ ਪੱਕ ਵੀ ਸਕਦੇ ਹਨ ਅਤੇ ਦਾਗ ਵੀ ਪੈ ਸਕਦੇ ਹਨ।
ਖੂਬਸੂਰਤ ਚਮੜੀ ਪਾਉਣ ਲਈ ਵਰਤੋ ਇਹ ਚਾਰ ਨੁਸਖੇ
NEXT STORY