ਨਵੀਂ ਦਿੱਲੀ— ਚਮਕਦਾਰ ਚਮੜੀ ਪਾਉਣਾ ਹਰ ਕਿਸੇ ਦੀ ਇੱਛਾ ਹੁੰਦੀ ਹੈ ਪਰ ਸਾਡੇ 'ਚੋਂ ਕਈ ਲੋਕ ਆਪਣੀ ਚਮੜੀ ਦਾ ਧਿਆਨ ਨਹੀਂ ਰੱਖਦੇ। ਅਜਿਹੀ ਹਾਲਤ 'ਚ ਹੁੰਦਾ ਇਹ ਹੈ ਕਿ ਚਮੜੀ ਪੂਰੀ ਤਰ੍ਹਾਂ ਨਾਲ ਖਰਾਬ ਹੋ ਜਾਂਦੀ ਹੈ। ਉਂਝ ਤਾਂ ਚਮੜੀ ਖਰਾਬ ਹੋਣ ਦੇ ਕਈ ਕਾਰਨ ਹੋ ਸਕਦੇ ਹਨ ਪਰ ਧੂਲ, ਧੂੰਆਂ ਅਤੇ ਪ੍ਰਦੂਸ਼ਣ ਸਾਡੀ ਚਮੜੀ 'ਤੇ ਸਭ ਤੋਂ ਜ਼ਿਆਦਾ ਅਸਰ ਪਾਉਂਦੇ ਹਨ। ਇਸ ਲਈ ਚਮੜੀ ਨੂੰ ਨਿਯਮਤ ਦੇਖਭਾਲ ਅਤੇ ਪੋਸ਼ਨ ਦੀ ਜ਼ਰੂਰਤ ਹੁੰਦੀ ਹੈ। ਥੋੜ੍ਹੀ ਜਿਹੀ ਸਾਵਧਾਨੀ ਵਰਤ ਕੇ ਤੁਸੀਂ ਚਮੜੀ ਨੂੰ ਹੋਣ ਵਾਲੀਆਂ ਕਈ ਸਮੱਸਿਆਵਾਂ ਤੋਂ ਛੁਟਕਾਰਾ ਪਾ ਸਕਦੇ ਹੋ। ਜ਼ਿਆਦਾ ਚਮੜੀ ਖਰਾਬ ਹੋਣ ਦੇ ਕਾਰਨ ਹੀ ਇਹ ਹੁੰਦੇ ਹਨ ਕਿ ਲੋਕ ਆਪਣੀ ਚਮੜੀ 'ਤੇ ਜ਼ਿਆਦਾ ਧਿਆਨ ਨਹੀਂ ਦਿੰਦੇ। ਇਸ ਲਈ ਦੇਰ ਕਰਨ ਦੀ ਥਾਂ 'ਤੇ ਆਪਣੀ ਚਮੜੀ 'ਤੇ ਧਿਆਨ ਦੇਣਾ ਸ਼ੁਰੂ ਕਰ ਦਿਓ।
1. ਕਲੀਂਜਿੰਗ
ਤੁਸੀਂ ਆਪਣਾ ਚਿਹਰਾ ਸਾਫ ਕਰਨ ਦੇ ਲਈ ਨਾਰੀਅਲ ਪਾਣੀ ਦਾ ਇਸਤੇਮਾਲ ਕਰ ਸਕਦੀ ਹੋ। ਕਲੀਂਜਿੰਗ ਦੇ ਬਾਅਦ ਸਕਿਨ ਪੋਰਸ ਬੰਦ ਕਰਨ ਦੇ ਲਈ ਅਲਕੋਹਲ ਫ੍ਰੀ ਟੋਨਰ ਦਾ ਵੀ ਇਸਤੇਮਾਲ ਕਰ ਸਕਦੀ ਹੋ।
2. ਮੋਸਚਰਾਈਜ਼ਰ
ਮੋਸਚਰਾਈਜ਼ਰ ਦਾ ਇਸਤੇਮਾਲ ਸਰਦੀਆਂ ਅਤੇ ਗਰਮੀਆਂ ਦੋਹਾਂ 'ਚ ਹੀ ਕਰਨਾ ਚਾਹੀਦਾ ਹੈ। ਤਾਂ ਤੁਹਾਨੂੰ ਜੈਲ ਅਤੇ ਮੋਸਚਰਾਈਜ਼ਰ ਦਾ ਇਸਤੇਮਾਲ ਕਰਨਾ ਚਾਹੀਦਾ ਹੈ। ਚਿਹਰੇ ਨੂੰ ਠੰਡੇ ਪਾਣੀ ਨਾਲ ਧੋਵੋ ਇਸ ਨਾਲ ਚਿਹਰੇ ਦਾ ਤਾਪਮਾਨ ਵਧੀਆ ਰਹਿੰਦਾ ਹੈ। ਚਿਹਰੇ 'ਤੇ ਤੇਲ ਘੱਟ ਆਵੇਗਾ ਅਤੇ ਮੁਹਾਸੇ ਵੀ ਨਹੀਂ ਰਹਿਣਗੇ।
3. ਸਨਸਕਰੀਨ
ਸਨਸਕਰੀਨ ਲੋਸ਼ਨ ਲਗਾਉਣਾ ਕਦੇ ਵੀ ਨਾ ਭੁੱਲੋ। ਪ੍ਰੋਟੈਕਸ਼ਨ ਵਾਲਾ ਸਨਸਕਰੀਨ ਸਾਦੀ ਚਮੜੀ ਦੇ ਲਈ ਬਹੁਤ ਫਾਇਦੇਮੰਦ ਹੈ। ਜੇ ਤੁਹਾਡੀ ਚਮੜੀ ਸੈਂਸੀਟਿਵ ਹੈ ਤਾਂ ਸਨਬਲੋਕ ਵਾਲਾ ਸਨਸਕਰੀਨ ਇਸਤੇਮਾਲ ਕਰ ਸਕਦੀ ਹੋ।
4. ਨਾਈਟ ਕਰੀਮ
ਰਾਤ ਨੂੰ ਸੋਣ ਤੋਂ ਪਹਿਲਾਂ ਚਿਹਰਾ ਧੋ ਕੇ ਨਾਈਟ ਕਰੀਮ ਜ਼ਰੂਰ ਲਗਾਓ।
ਭਿੰਡੀ ਵੀ ਹੈ ਸਿਹਤ ਦੇ ਲਈ ਲਾਭਕਾਰੀ
NEXT STORY