ਮੋਟਾਪਾ ਇਕ ਅਜਿਹੀ ਬੀਮਾਰੀ ਹੈ ਜੋ ਆਪਣੇ ਨਾਲ ਬਹੁਤ ਸਾਰੀਆਂ ਬੀਮਾਰੀਆਂ ਲੈ ਕੇ ਆਉਂਦੀ ਹੈ। ਅੱਜ ਦੀ ਵਿਅਸਥ ਜੀਵਨਸ਼ੈਲੀ ਦੇ ਕਾਰਨ, ਥਕਾਵਟ ਅਤੇ ਖਾਣ-ਪੀਣ ਦੀ ਲਾਪਰਵਾਹੀ ਦੇ ਕਾਰਨ ਮੋਟਾਪਾ ਵਧ ਸਕਦਾ ਹੈ। ਅੱਜ ਅਸੀਂ ਤੁਹਾਨੂੰ ਕੁਝ ਆਸਾਨ ਟਿੱਪਸ ਦਵਾਂਗੇ, ਜਿਸ ਨਾਲ ਮੋਟਾਪਾ ਘਟਾਇਆ ਜਾ ਸਕਦਾ ਹੈ। ਸਵੇਰੇ ਜਾਗਣ ਤੋਂ ਬਾਅਦ ਗੁਣਗੁਣੇ ਪਾਣੀ 'ਚ ਨਿੰਬੂ ਪਾ ਕੇ ਪੀਓ ਤਾਂ ਬਹੁਤ ਹੀ ਜ਼ਿਆਦਾ ਫਾਇਦਾ ਹੋਵੇਗਾ। ਇਸ ਤੋਂ ਇਲਾਵਾ ਨਿੰਬੂ ਦੇ ਚਮੜੀ ਸੰਬੰਧੀ ਬਹੁਤ ਹੀ ਫਾਇਦੇਮੰਦ ਹਨ। ਆਓ ਜਾਣਦੇ ਹਾਂ ਇਹ ਫਾਇਦੇ।
- ਨਿੰਬੂ 'ਚ ਵਿਟਾਮਿਨ 'ਸੀ' ਹੁੰਦਾ ਹੈ ਜੋ ਰੋਗਾਂ ਨਾਲ ਲੜਨ 'ਚ ਮਦਦ ਕਰਦਾ ਹੈ।
- ਇਸ 'ਚ ਮੌਜੂਦ ਸਿਟਰਿਕ ਅਤੇ ਅਸਕੋਬਿਰਕ ਐਸਿਡ ਹੁੰਦਾ ਹੈ ਜੋ ਸਰੀਰ ਦੇ ਮੇਟਾਬੋਲਿਜ਼ਮ ਨੂੰ ਠੀਕ ਰੱਖਣ 'ਚ ਮਦਦ ਕਰਦਾ ਹੈ।
- ਰੋਜ਼ ਸਵੇਰੇ ਨਿੰਬੂ ਪਾਣੀ ਪੀਣ ਨਾਲ ਚਿਹਰੇ 'ਤੇ ਨਿਖਾਰ ਆਉਂਦਾ ਹੈ। ਇਹ ਫਿਣਸੀਆਂ ਨੂੰ ਵੀ ਠੀਕ ਕਰਦਾ ਹੈ।
-ਦੰਦਾਂ ਦੀ ਦਰਦ ਅਤੇ ਮੂੰਹ ਦੀ ਬਦਬੂ ਦੂਰ ਕਰਨ ਲਈ ਸਵੇਰੇ ਨਿੰਬੂ ਪਾਣੀ ਪੀਓ।
- ਨਿੰਬੂ ਪਾਣੀ ਦੀ ਵਰਤੋਂ ਸੁੱਖਾ ਰੋਗ ਵੀ ਠੀਕ ਹੁੰਦਾ ਹੈ।
- ਨਿੰਬੂ ਦਾ ਛਿੱਲਕਾ ਪੀਸ ਕੇ ਲੇਪ ਬਣਾ ਕੇ ਲਗਾਉਣ ਨਾਲ ਮਾਇਗ੍ਰੇਨ ਠੀਕ ਰਹਿੰਦਾ ਹੈ।
- ਨਿੰਬੂ ਦੇ ਰਸ 'ਚ ਸ਼ਹਿਦ ਮਿਲਾ ਕੇ ਪੀਣ ਨਾਲ ਦਮਾ ਰੋਗ ਠੀਕ ਹੋ ਜਾਂਦਾ ਹੈ।
- ਨਿੰਬੂ ਦੇ ਰਸ 'ਚ ਨਮਕ ਮਿਲਾ ਕੇ ਚਿਹਰੇ 'ਤੇ ਲਗਾਓ। ਇਸ ਨਾਲ ਰੰਗ ਨਿਖਰਦਾ ਹੈ ਅਤੇ ਚਮਕ ਵਧਦੀ ਹੈ।
- ਨਿੰਬੂ 'ਚ ਕਾਲੀ ਮਿਰਚ ਪਾ ਕੇ ਗਰਮ ਕਰਕੇ ਚੂਸਣ ਨਾਲ ਮਲੇਰੀਆ ਦੇ ਬੁਖਾਰ 'ਚ ਆਰਾਮ ਮਿਲਦਾ ਹੈ।
- ਨਿੰਬੂ ਦੇ ਬੀਜ਼ ਨੂੰ ਪੀਸ ਕੇ ਸਿਰ 'ਤੇ ਲਗਾਉਣ ਨਾਲ ਗੰਜਾਪਨ ਦੂਰ ਹੁੰਦਾ ਹੈ।
- ਅੱਧਾ ਕੱਪ ਗਾਜਰ ਦੇ ਰਸ 'ਚ ਨਿੰਬੂ ਨਿਚੋੜ ਕੇ ਪੀਣ ਨਾਲ ਖੂਨ ਦੀ ਕਮੀ ਦੂਰ ਹੁੰਦੀ ਹੈ।
- ਕਿਸੇ ਵੀ ਜਾਨਵਰ ਦੇ ਕੱਟਣ ਨਾਲ ਉਸ ਹਿੱਸੇ 'ਤੇ ਨਿੰਬੂ ਦਾ ਰਸ ਲਗਾਓ। ਇਸ ਨਾਲ ਲਾਭ ਮਿਲੇਗਾ।
- ਇਕ ਗਲਾਸ ਗਰਮ ਪਾਣੀ 'ਚ ਨਿੰਬੂ ਪਾ ਕੇ ਪੀਣ ਨਾਲ ਪਾਚਨ ਸ਼ਕਤੀ ਠੀਕ ਰਹਿੰਦੀ ਹੈ।
ਚਿਹਰੇ ਨੂੰ ਚਾਰ ਚੰਨ ਲਗਾ ਦਿੰਦਾ ਹੈ 'ਆਈਬ੍ਰੋ' ਦਾ ਸਹੀ ਅਕਾਰ
NEXT STORY