ਨਵੀਂ ਦਿੱਲੀ— ਅੱਖਾਂ ਸਾਡੇ ਸਰੀਰ ਦਾ ਸਭ ਤੋਂ ਖਾਸ ਹਿੱਸਾ ਹੁੰਦੀਆਂ ਹਨ। ਇਸ ਨੂੰ ਖੂਬਸੂਰਤ ਦਿਖਾਉਣ ਲਈ ਲੜਕੀਆਂ ਕਾਜਲ, ਮਸਕਾਰਾ ਅਤੇ ਆਈਲਾਈਨਰ ਲਗਾਉਂਦੀਆਂ ਹਨ, ਤਾਂ ਕਿ ਉਨ੍ਹਾਂ ਦੀਆਂ ਅੱਖਾਂ ਪਰਫੈਕਟ ਦਿਖਾਈ ਦੇ ਸਕਣ ਪਰ ਕਈ ਵਾਰ ਛੋਟੀਆਂ-ਛੋਟੀਆਂ ਗਲਤੀਆਂ ਤੁਹਾਡੇ ਆਈਲਾਈਨਰ ਨੂੰ ਖਰਾਬ ਕਰ ਦਿੰਦੀਆਂ ਹਨ। ਅੱਜ ਅਸੀਂ ਤੁਹਾਨੂੰ ਅਜਿਹੇ ਤਰੀਕੇ ਬਾਰੇ ਦੱਸਣ ਜਾ ਰਹੇ ਹਾਂ ਜਿਸ ਨੂੰ ਆਪਣਾ ਕੇ ਤੁਸੀਂ ਪਰਫੈਕਟ ਲਾਈਨਰ ਲਗਾ ਸਕਦੇ ਹੋ।
1. ਪਰਾਈਮਰ
ਜੇਕਰ ਤੁਸੀਂ ਆਪਣੇ ਚਿਹਰੇ 'ਤੇ ਕੋਈ ਕਰੀਮ ਲਗਾਈ ਹੈ ਤਾਂ ਉਸਦੇ ਤੁਰੰਤ ਬਾਅਦ ਆਈਲਾਈਨਰ ਨਾ ਲਗਾਓ। ਇਸ ਤਰ੍ਹਾਂ ਨਾਲ ਆਈਲਾਈਨਰ ਚੰਗੇ ਤਰੀਕੇ ਨਾਲ ਨਹੀਂ ਲੱਗੇਗਾ। ਆਈਲਾਈਨਰ ਲਗਾਉਣ ਤੋਂ ਪਹਿਲਾਂ ਪਰਾਈਮਰ ਦਾ ਇਸਤੇਮਾਲ ਕਰੋ ਅਤੇ ਇਸ ਤੋਂ ਬਾਅਦ ਆਪਣੀ ਚਮੜੀ ਨੂੰ ਚੰਗੀ ਤਰ੍ਹਾਂ ਨਾਲ ਟੋਨ ਕਰ ਲਓ।
2. ਤੇਲ ਨੂੰ ਹਟਾ ਲਓ।
ਆਈਲਾਈਨਰ ਦਾ ਇਸਤੇਮਾਲ ਕਰਨ ਤੋਂ ਪਹਿਲਾਂ ਆਪਣੇ ਚਿਹਰੇ 'ਤੇ ਮੌਜ਼ੂਦ ਤੇਲ ਨੂੰ ਸਾਫ ਕਰ ਲਓ, ਕਿਉਂਕਿ ਜੇਕਰ ਤੁਹਾਡੀਆਂ ਅੱਖਾਂ ਕੋਲ ਤੇਲ ਹੋਵੇਗਾ ਤਾਂ ਆਈਲਾਈਨਰ ਫੈਲ ਸਕਦਾ ਹੈ।
3. ਪਰਤ 'ਤੇ ਪਰਤ ਲਗਾਓ
ਤੁਸੀਂ ਜਦੋਂ ਵੀ ਆਈਲਾਈਨਰ ਲਗਾਓ ਤਾਂ ਪਹਿਲੀ ਪਰਤ ਦੇ ਉੱਪਰ ਦੂਜੀ ਪਰਤ ਲਗਾਓ। ਇਸ ਤਰ੍ਹਾਂ ਕਰਨ ਨਾਲ ਅੱਖਾਂ ਦੀ ਸ਼ੇਪ ਪਰਫੈਕਟ ਆਵੇਗੀ।
4. ਮਸਕਾਰਾ ਵੀ ਜ਼ਰੂਰ ਲਗਾਓ
ਅੱਖਾਂ ਨੂੰ ਹੋਰ ਵੀ ਖੂਬਸੂਰਤ ਬਣਾਉਣ ਲਈ ਮਸਕਾਰਾ ਵੀ ਜ਼ਰੂਰ ਲਗਾਓ। ਇਸ ਨਾਲ ਤੁਹਾਡੀਆਂ ਅੱਖਾਂ ਹੋਰ ਵੀ ਖੂਬਸੂਰਤ ਲੱਗਣਗੀਆਂ।
ਇਨ੍ਹਾਂ ਆਸਾਨ ਤਰੀਕਿਆਂ ਨਾਲ ਕਰੋ ਘਰ 'ਚ ਪੈਡੀਕਿਓਰ
NEXT STORY