ਵੈੱਬ ਡੈਸਕ- ਅੱਜਕੱਲ ਦੀਆਂ ਮੁਟਿਆਰਾਂ ਅਤੇ ਔਰਤਾਂ ਅਜਿਹੀਆਂ ਡਰੈੱਸਾਂ ਪਸੰਦ ਕਰਦੀਆਂ ਹਨ ਜੋ ਉਨ੍ਹਾਂ ਨੂੰ ਕੰਫਰਟੇਬਲ ਫੀਲ ਕਰਵਾਉਣ ਦੇ ਨਾਲ-ਨਾਲ ਹਰ ਮੌਸਮ ਵਿਚ ਟਰੈਂਡੀ ਅਤੇ ਸਟਾਈਲਿਸ਼ ਲੁੱਕ ਵੀ ਦੇਣ। ਇਹੋ ਕਾਰਨ ਹੈ ਕਿ ਮੌਸਮ ਅਤੇ ਫੈਸ਼ਨ ਮੁਤਾਬਕ ਤਰ੍ਹਾਂ-ਤਰ੍ਹਾਂ ਦੇ ਡਿਜ਼ਾਈਨਰ ਟਰੈਂਡੀ ਡ੍ਰੈਸਿਜ਼ ਵਿਚ ਉਨ੍ਹਾਂ ਦੇਖਿਆ ਜਾ ਸਕਦਾ ਹੈ। ਸਰਦੀਆਂ ਦੇ ਮੌਸਮ ਵਿਚ ਫੁੱਲ ਐਂਬ੍ਰਾਇਡਰੀ ਵਾਲੀ ਵਿੰਟਰ ਸ਼ਾਰਟ ਕੁੜਤੀ ਮੁਟਿਆਰਾਂ ਨੂੰ ਖਾਸ ਤੌਰ ’ਤੇ ਪਸੰਦ ਆ ਰਹੀ ਹੈ। ਫੁੱਲ ਐਂਬ੍ਰਾਇਡਰੀ ਕਾਰਨ ਇਹ ਕੁੜਤੀ ਦਿਖਣ ਵਿਚ ਬੇਹੱਦ ਆਕਰਸ਼ਕ ਅਤੇ ਸੁੰਦਰ ਲੱਗਦੀ ਹੈ ਜਿਸਦੇ ਕਾਰਨ ਸਕੂਲ-ਕਾਲਜ ਜਾਣ ਵਾਲੀਆਂ ਮੁਟਿਆਰਾਂ ਤੋਂ ਲੈ ਕੇ ਦਫਤਰ ਜਾਣ ਵਾਲੀਆਂ ਮੁਟਿਆਰਾਂ ਅਤੇ ਔਰਤਾਂ ਵੀ ਇਸ ਦੀਆਂ ਦੀਵਾਨੀਆਂ ਹੋ ਗਈਆਂ ਹਨ। ਇਹ ਸ਼ਾਰਟ ਕੁੜਤੀ ਨਾ ਸਿਰਫ ਟਰੈਂਡੀ ਲੁੱਕ ਦਿੰਦੀ ਹੈ ਸਗੋਂ ਸਰਦੀ ਤੋਂ ਪੂਰਾ ਬਚਾਅ ਵੀ ਕਰਦੀ ਹੈ। ਫੁੱਲ ਐਂਬ੍ਰਾਇਡਰੀ ਵਿੰਟਰ ਸ਼ਾਰਟ ਕੁੜਤੀ ਦੀ ਸਭ ਤੋਂ ਵੱਡੀ ਖਾਸੀਅਤ ਇਹ ਹੈ ਕਿ ਮੁਟਿਆਰਾਂ ਇਸਨੂੰ ਹਰ ਤਰ੍ਹਾਂ ਦੇ ਬਾਟਮ ਵੀਅਰ ਨਾਲ ਸਟਾਈਲ ਕਰ ਸਕਦੀਆਂ ਹਨ ਅਤੇ ਹਰ ਵਾਰ ਇਕ ਨਵੀਂ ਲੁੱਕ ਕ੍ਰੀਏਟ ਕਰ ਸਕਦੀਆਂ ਹਨ।
ਇਸਨੂੰ ਜੀਨਸ, ਪਲਾਜ਼ੋ, ਪਲਾਜ਼ੋ ਪੈਂਟ, ਲੈਗਿੰਗਸ, ਫਾਰਮਲ ਪੈਂਟਸ ਜਾਂ ਸਕਰਟ ਨਾਲ ਪੇਅਰ ਕੀਤਾ ਜਾ ਸਕਦਾ ਹੈ। ਹਰ ਸੁਮੇਲ ਨਾਲ ਇਹ ਕੁੜਤੀ ਵੱਖਰੇ-ਵੱਖਰੇ ਅੰਦਾਜ਼ ਦਿੰਦੀ ਹੈ। ਇਹ ਕੁੜਤੀ ਦਿਖਣ ਵਿਚ ਜਿੰਨੀ ਸੋਹਣੀ ਹੁੰਦੀ ਹੈ, ਓਨੀ ਹੀ ਗਰਮ ਵੀ ਹੁੰਦੀ ਹੈ। ਇਹ ਮੁੱਖ ਤੌਰ ’ਤੇ ਵੂਲਨ, ਊਨੀ ਅਤੇ ਵੈਲਵੇਟ ਵਰਗੇ ਫੈਬਰਿਕ ਨਾਲ ਬਣੀ ਹੁੰਦੀ ਹੈ ਜੋ ਸਰਦੀਆਂ ਵਿਚ ਭਰਪੂਰ ਗਰਮਾਹਟ ਪ੍ਰਦਾਨ ਕਰਦੀ ਹੈ। ਇਸ ’ਤੇ ਕੀਤਾ ਗਿਆ ਐਂਬ੍ਰਾਇਡਰੀ ਵਰਕ ਕੁੜਤੀ ਨੂੰ ਚਾਰ ਚੰਨ ਲਗਾ ਦਿੰਦਾ ਹੈ ਅਤੇ ਮੁਟਿਆਰਾਂ ਨੂੰ ਹਰ ਮੌਕੇ ’ਤੇ ਰਾਇਲ, ਟਰੈਂਡੀ ਅਤੇ ਕਲਾਸੀ ਲੁੱਕ ਦਿੰਦਾ ਹੈ। ਇਨ੍ਹਾਂ ਕੁੜਤੀਆਂ ’ਤੇ ਕਈ ਤਰ੍ਹਾਂ ਦੀ ਐਂਬ੍ਰਾਇਡਰੀ ਕੀਤੀ ਜਾਂਦੀ ਹੈ ਜਿਨ੍ਹਾਂ ਵਿਚ ਸਭ ਤੋਂ ਜ਼ਿਆਦਾ ਪਾਪੁਲਰ ਕਸ਼ਮੀਰੀ ਐਂਬ੍ਰਾਇਡਰੀ ਹੈ। ਇਸ ਵਿਚ ਫੁੱਲਾਂ ਦੀਆਂ ਬੇਲਾਂ, ਵੱਖ-ਵੱਖ ਡਿਜ਼ਾਈਨ ਅਤੇ ਪੈਟਰਨ ਬਣਾਏ ਜਾਂਦੇ ਹਨ। ਜ਼ਿਆਦਾਤਰ ਕੁੜਤੀਆਂ ’ਤੇ ਵ੍ਹਾਈਟ, ਬਲੈਕ, ਰੈੱਡ, ਪਿੰਕ ਅਤੇ ਕੁੜਤੀ ਤੋਂ ਕੰਟ੍ਰਾਸਟ ਕਲਰ ਦੇ ਥ੍ਰੈੱਡ ਤੋਂ ਐਂਬ੍ਰਾਇਡਰੀ ਕੀਤੀ ਜਾਂਦੀ ਹੈ। ਕੁਝ ਵਿਚ ਮਲਟੀਕਲਰ ਥ੍ਰੈੱਡ ਵਰਕ ਵੀ ਦੇਖਣ ਨੂੰ ਮਿਲਦਾ ਹੈ। ਕਲਰ ਆਪਸ਼ਨਸ ਦੀ ਗੱਲ ਕਰੀਏ ਤਾਂ ਡਾਰਕ ਸ਼ੈਡਸ ਵਰਗੇ ਬਲੈਕ, ਰੈੱਡ, ਮੈਰੂਨ, ਮਸਟਰਡ, ਪਰਪਲ, ਬਲਿਊ, ਗ੍ਰੀਨ ਅਤੇ ਡਾਰਕ ਬਲਿਊ ਬਹੁਤ ਟਰੈਂਡ ਵਿਚ ਹਨ।
ਇਹ ਰੰਗ ਸਰਦੀਆਂ ਦੇ ਮੂਡ ਤੋਂ ਪਰਫੈਕਟ ਮੈਚ ਕਰਦੇ ਹਨ। ਮੁਟਿਆਰਾਂ ਇਨ੍ਹਾਂ ਕੁੜਤੀਆਂ ਨਾਲ ਅਸੈੱਸਰੀਜ਼ ਵੀ ਮੈਚਿੰਗ ਚੁਣਦੀਆਂ ਹਨ। ਜੇਕਰ ਐਂਬ੍ਰਾਇਡਰੀ ਵ੍ਹਾਈਟ ਥ੍ਰੈੱਡ ਨਾਲ ਕੀਤੀ ਗਈ ਹੋਵੇ ਤਾਂ ਵ੍ਹਾਈਟ ਪਰਸ, ਸਟਾਲ ਜਾਂ ਵ੍ਹਾਈਟ ਬਾਟਮ ਨਾਲ ਸਟਾਈਲਿੰਗ ਪਸੰਦ ਕੀਤੀ ਜਾਂਦੀ ਹੈ। ਉਥੇ ਬਲੈਕ ਥਰੈੱਡ ਵਾਲੀ ਕੁੜਤੀ ਨਾਲ ਬਲੈਕ ਬਾਟਮ, ਵਾਚ, ਬੈਗ ਜਾਂ ਹੋਰ ਅਸੈੱਸਰੀਜ਼ ਕੈਰੀ ਕੀਤੀ ਜਾਂਦੀ ਹੈ। ਹੇਅਰ ਸਟਾਈਲ ਵਿਚ ਖੁੱਲ੍ਹੇ ਵਾਲ, ਬਨ ਜਾਂ ਪੋਨੀਟੇਲ ਮੁਟਿਆਰਾਂ ਦੀ ਲੁੱਕ ਨੂੰ ਕੰਪਲੀਟ ਕਰਦੀ ਹੈ। ਫੁੱਟਵੀਅਰ ਵਿਚ ਸ਼ੂਜ, ਸੈਂਡਲ, ਬੂਟਸ ਜਾਂ ਜੁੱਤੀਆਂ ਪਹਿਨੀਆਂ ਜਾਂਦੀਆਂ ਹਨ ਜੋ ਓਵਰਆਲ ਆਊਟਫਿੱਟ ਨੂੰ ਹੋਰ ਆਕਰਸ਼ਕ ਬਣਾਉਂਦੀਆਂ ਹਨ। ਕੁੱਲ ਮਿਲਾ ਕੇ ਫੁੱਲ ਐਂਬ੍ਰਾਇਡਰੀ ਵਾਲੀ ਵਿੰਟਰ ਸ਼ਾਰਟ ਕੁੜਤੀ ਇਸ ਸੀਜ਼ਨ ਦੀ ਸਭ ਤੋਂ ਬੈਸਟ ਚੁਆਇਸ ਬਣ ਗਈ ਹੈ ਜੋ ਗਰਮਾਹਟ ਨਾਲ ਸਟਾਈਲ ਦਾ ਪਰਫੈਕਟ ਬੈਲੇਂਸ ਦਿੰਦੀ ਹੈ।
Winter Fashion:'ਪਸ਼ਮੀਨਾ ਸ਼ਾਲ' ਨਾਲ ਠੰਡ ’ਚ ਵੀ ਦਿਖੋ ਸਟਾਈਲਿਸ਼
NEXT STORY