ਫਿਰੋਜ਼ਪੁਰ/ਜ਼ੀਰਾ (ਮਲਹੋਤਰਾ, ਗੁਰਮੇਲ) : ਥਾਣਾ ਕੈਂਟ, ਥਾਣਾ ਸਿਟੀ ਜ਼ੀਰਾ ਅਤੇ ਥਾਣਾ ਮੱਲਾਂਵਾਲਾ ਪੁਲਸ ਨੇ 3 ਮੁਲਜ਼ਮਾਂ ਨੂੰ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਹੈ। ਥਾਣਾ ਕੈਂਟ ਦੇ ਐੱਸ. ਆਈ. ਜਸਪ੍ਰੀਤ ਸਿੰਘ ਨੇ ਅਨਾਥ ਆਸ਼ਰਮ ਚੌਕ ਕੋਲ ਗਸ਼ਤ ਦੌਰਾਨ ਸੁਖਦੇਵ ਸਿੰਘ ਪੁੱਤਰ ਜਗਦੀਸ਼ ਸਿੰਘ ਵਾਸੀ ਬਸਤੀ ਭੱਟੀਆਂ ਵਾਲੀ ਨੂੰ 4 ਗ੍ਰਾਮ ਹੈਰੋਇਨ ਸਮੇਤ, ਥਾਣਾ ਸਿਟੀ ਜ਼ੀਰਾ ਦੇ ਇੰਸਪੈਕਟਰ ਜਸਵਿੰਦਰ ਸਿੰਘ ਨੇ ਗੌਰਵ ਸਿੰਘ ਉਰਫ ਗੋਰਾ ਪੁੱਤਰ ਪੱਪੂ ਸਿੰਘ ਪਿੰਡ ਸਮਸ਼ਦੀਨ ਮੇਲੇਕੇ ਨੂੰ ਹੈਰੋਇਨ ਲੱਗੀ ਪੰਨੀ ਅਤੇ 10 ਰੁਪਏ ਦੇ ਨੋਟ ਸਮੇਤ, ਥਾਣਾ ਮੱਲਾਂਵਾਲਾ ਦੇ ਏ. ਐੱਸ. ਆਈ. ਬਲਵਿੰਦਰ ਸਿੰਘ ਨੇ ਗਸ਼ਤ ਦੌਰਾਨ ਸੁਖਮੰਦਰ ਸਿੰਘ ਉਰਫ ਆਦੀ ਪੁੱਤਰ ਵਜ਼ੀਰ ਚੰਦ ਵਾਸੀ ਪਿੰਡ ਸ਼ੇਰਖਾਂ ਨੂੰ 6 ਗ੍ਰਾਮ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਹੈ। ਸਾਰਿਆਂ ਖਿਲਾਫ ਸਬੰਧਤ ਪੁਲਸ ਥਾਣਿਆਂ ਵਿਚ ਐੱਨ. ਡੀ. ਪੀ. ਐੱਸ. ਐਕਟ ਦੇ ਅਧੀਨ ਪਰਚੇ ਦਰਜ ਕਰ ਲਏ ਗਏ ਹਨ।
14 ਸਾਲਾ ਨਾਬਾਲਗ ਨਾਲ ਕਈ ਵਾਰ ਜਬਰ-ਜ਼ਨਾਹ, ਇੰਝ ਸਾਹਮਣੇ ਆਇਆ ਮਾਮਲਾ
NEXT STORY