ਫਿਰੋਜ਼ਪੁਰ (ਮਲਹੋਤਰਾ) : ਛਬੀਲਾ ਸ਼ੈਲਰ ਦੇ ਕੋਲ ਇੱਕ ਵਾਰ ਫਿਰ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ, ਜਿਸ ਵਿੱਚ ਅਣਪਛਾਤੇ ਲੁਟੇਰਿਆਂ ਨੇ ਵਿਅਕਤੀ ਦੀ ਬਾਂਹ ਤੋੜ ਕੇ ਉਸਦੀ ਮੋਟਰਸਾਈਕਲ ਖੋਹ ਲਈ। ਇਹ ਵਾਰਦਾਤ ਬੁੱਧਵਾਰ ਦੇਰ ਸ਼ਾਮ ਨੂੰ ਵਾਪਰੀ। ਥਾਣਾ ਕੁੱਲਗੜੀ ਪੁਲਸ ਨੂੰ ਦਿੱਤੇ ਬਿਆਨਾਂ ਵਿਚ ਬਲਵਿੰਦਰ ਸਿੰਘ ਪਿੰਡ ਰੁਕਨਾ ਮੂੰਗਲਾ ਨੇ ਦੱਸਿਆ ਕਿ ਉਹ ਮੋਟਰਸਾਈਕਲ 'ਤੇ ਸਵਾਰ ਹੋ ਕੇ ਆਪਣੇ ਪਿੰਡ ਨੂੰ ਜਾ ਰਿਹਾ ਸੀ ਕਿ ਇਸੇ ਦੌਰਾਨ ਫਿਰੋਜ਼ਪੁਰ-ਫਰੀਦਕੋਟ ਰੋਡ 'ਤੇ ਛਬੀਲਾ ਸ਼ੈਲਰ ਦੇ ਕੋਲ ਕਿਸੇ ਨੇ ਉਸਦੇ ਪਿੱਛੇ ਵਾਰ ਕੀਤਾ।
ਇਹ ਵੀ ਪੜ੍ਹੋ- ਸੁਨਾਮ 'ਚ ਦਿਲ ਕੰਬਾਉਣ ਵਾਲੀ ਵਾਰਦਾਤ, ਮਾਮੂਲੀ ਤਕਰਾਰ ਮਗਰੋਂ ਦੋਸਤ ਵਲੋਂ ਦੋਸਤ ਦਾ ਗੋਲ਼ੀਆਂ ਮਾਰ ਕੇ ਕਤਲ
ਮੋਟਰਸਾਈਕਲ ਦਾ ਸੰਤੁਲਨ ਵਿਗੜਣ ਤੋਂ ਬਚਾਉਣ ਲਈ ਉਸ ਨੇ ਸਪੀਡ ਘੱਟ ਕਰ ਲਈ ਤੇ ਪਿੱਛੇ ਦੇਖਿਆ ਤਾਂ ਮੋਟਰਸਾਈਕਲ 'ਤੇ ਸਵਾਰ ਤਿੰਨ ਲੁਟੇਰੇ, ਜਿਨ੍ਹਾਂ ਵਿਚੋਂ ਦੋ ਨੇ ਬੇਸਬੈਟ ਫੜੇ ਹੋਏ ਸਨ, ਨੇ ਉਸ ਦੀ ਬਾਂਹ ਤੇ ਵਾਰ ਕਰਕੇ ਬਾਂਹ ਤੋੜ ਦਿੱਤੀ। ਉਸਦੇ ਡਿੱਗਣ ਤੋਂ ਬਾਅਦ ਦੋਸ਼ੀ ਉਸਦੀ ਮੋਟਰਸਾਈਕਲ ਖੋਹ ਕੇ ਫ਼ਰਾਰ ਹੋ ਗਏ। ਐੱਸ. ਆਈ. ਸਵਰਨ ਸਿੰਘ ਨੇ ਦੱਸਿਆ ਕਿ ਜ਼ਖ਼ਮੀ ਦੇ ਬਿਆਨਾਂ ਦੇ ਆਧਾਰ 'ਤੇ ਅਣਪਛਾਤੇ ਲੁਟੇਰਿਆਂ ਖ਼ਿਲਾਫ਼ ਪਰਚਾ ਦਰਜ ਕਰ ਲਿਆ ਗਿਆ ਹੈ ਅਤੇ ਉਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ- ਸਹੁਰਿਆਂ ਦਾ ਤਸ਼ੱਦਦ ਨਾ ਸਹਾਰ ਸਕੀ ਚਾਵਾਂ ਨਾਲ ਵਿਆਹੀ ਧੀ, ਨਿੱਤ ਦੇ ਕਲੇਸ਼ ਤੋਂ ਦੁਖ਼ੀ ਨੇ ਚੁੱਕਿਆ ਖ਼ੌਫਨਾਕ ਕਦਮ
ਜ਼ਿਕਰਯੋਗ ਹੈ ਕਿ ਥਾਣਾ ਕੁੱਲਗੜੀ ਅਧੀਨ ਪੈਂਦੀ ਜ਼ੀਰਾ ਰੋਡ, ਮੋਗਾ ਰੋਡ ਅਤੇ ਫਰੀਦਕੋਟ ਰੋਡ ਦਾ ਇਹ ਸਾਂਝਾ ਇਲਾਕਾ ਲੁਟੇਰਿਆਂ ਨੇ ਆਪਣੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਦੇ ਲਈ ਸਾਫਟ ਕਾਰਨਰ ਬਣਾਇਆ ਹੋਇਆ ਹੈ। ਪਿਛਲੇ ਦੋ ਸਾਲ ਵਿਚ ਇਸ ਇਲਾਕੇ ਵਿਚ ਲੁੱਟ ਦੀਆਂ ਦਰਜਨਾਂ ਵਾਰਦਾਤਾਂ ਹੋ ਚੁੱਕੀਆ ਹਨ। ਇਸ ਇਲਾਕੇ ਵਿਚ ਰਾਤ ਨੂੰ ਤਾਂ ਕੀ ਦਿਨ-ਦਿਹਾੜੇ ਇਕੱਲੇ ਨਿਕਲਣਾ ਖ਼ਤਰੇ ਤੋਂ ਖਾਲੀ ਨਹੀਂ ਹੈ। ਕਈ ਵਾਰ ਦਿਨ-ਦਿਹਾੜੇ ਇਸ ਇਲਾਕੇ ਵਿਚ ਲੋਕਾਂ ਨਾਲ ਲੁੱਟ ਤੇ ਕੁੱਟਮਾਰ ਦੀਆਂ ਕਈ ਵਾਰਦਾਤਾਂ ਵਾਪਰ ਚੁੱਕੀਆਂ ਹਨ।
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।
ਮਾਰ ਦੇਣ ਦੀ ਨੀਅਤ ਨਾਲ ਗੋਲੀ ਮਾਰਨ ਤੇ ਕਾਰ ਖੋਹਣ ਦੇ ਮਾਮਲੇ 'ਚ 2 ਲੋਕਾਂ ਖ਼ਿਲਾਫ਼ ਕੇਸ ਦਰਜ
NEXT STORY