ਫਾਜ਼ਿਲਕਾ (ਲੀਲਾਧਰ) : ਸਰਹੱਦੀ ਖੇਤਰ ਲਈ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਵੱਲੋਂ 11 ਕੇ. ਵੀ. ਲਾਈਨਾਂ ਵੱਖਰੀਆਂ ਕੱਢੀਆਂ ਗਈਆਂ ਸਨ ਪਰ ਇਨ੍ਹਾਂ ਲਾਈਨਾਂ ਦਾ ਫ਼ਾਇਦਾ ਕੰਡਿਆਲੀ ਤਾਰ ਤੋਂ ਪਾਰ ਦੇ ਨਾਲੋਂ ਕੰਡਿਆਲੀ ਤਾਰ ਤੋਂ ਪਿਛਲੇ ਧਨਾਡ ਅਤੇ ਪੀ. ਐੱਸ. ਪੀ. ਸੀ. ਐੱਲ. ਕਰਮਚਾਰੀਆਂ ਨਾਲ ਅਖੋਤੀ ਰੂਪ ’ਚ ਅਸਰ ਰਸੂਖ ਰੱਖਣ ਵਾਲੇ ਚਹੇਤੇ ਵੱਧ ਮਾਣ ਰਹੇ ਹਨ। ਜਾਣਕਾਰੀ ਦਿੰਦਿਆਂ ਬਾਰਡਰ ਏਰੀਆ ਕਿਸਾਨ ਯੂਨੀਅਨ ਪੰਜਾਬ ਜ਼ਿਲ੍ਹਾ ਫਾਜ਼ਿਲਕਾ ਦੇ ਪ੍ਰਧਾਨ ਸੁਖਦੇਵ ਸਿੰਘ ਸੰਧੂ ਨੇ ਦੱਸਿਆ ਕਿ ਭਾਰਤ-ਪਾਕਿਸਤਾਨ ਸਰਹੱਦ ’ਤੇ ਭਾਰਤ ਵਾਲੇ ਪਾਸੇ ਲੱਗੀ ਕੰਡਿਆਲੀ ਤਾਰ ਤੋਂ ਪਾਰ ਦੇ ਕਿਸਾਨਾਂ ਦੀਆਂ ਮੋਟਰਾਂ ਲਈ ਵਿਸ਼ੇਸ਼ ਯੋਜਨਾ ਤਿਆਰ ਕਰ ਕੇ ਲਾਈਨਾਂ ਕੱਢੀਆਂ ਗਈਆਂ ਸਨ। ਇਨ੍ਹਾਂ ਲਾਈਨਾਂ ਦਾ ਮਕਸਦ ਕੰਡਿਆਲੀ ਤਾਰ ਤੋਂ ਪਾਰ ਦੇ ਕਿਸਾਨਾਂ ਅਤੇ ਕੰਡਿਆਲੀ ਤਾਰ ਦੇ ਨਾਲ ਪਿਛਲੇ ਪਾਸੇ 100-150 ਮੀਟਰ ਦਿਨ ਸਮੇਂ ਕਿਸਾਨਾਂ ਨੂੰ ਖੇਤੀ ਲਈ ਬਿਜਲੀ ਦੀ ਸਪਲਾਈ ਦੇਣਾ ਸੀ ਕਿਉਂਕਿ ਅਜਿਹੇ ਖੇਤਰ ਵਿਚ ਸ਼ਾਮ ਨੂੰ 6 ਤੋਂ ਅਗਲੇ ਦਿਨ ਸਵੇਰੇ ਸਵੇਰੇ 8 ਵਜੇ ਤਕ ਜਾਣ ਦੀ ਮਨਾਹੀ ਹੈ।
ਇਹ ਵੀ ਪੜ੍ਹੋ- ਸੇਵਾ ਕੇਂਦਰਾਂ ਦੇ ਕੰਮ 'ਚ ਆਵੇਗੀ ਹੋਰ ਤੇਜ਼ੀ, ਹੁਣ ਪੰਜਾਬੀਆਂ ਨੂੰ ਘਰ ਬੈਠਿਆ ਨੂੰ ਮਿਲੇਗੀ ਇਹ ਸਹੂਲਤ
ਉਨ੍ਹਾਂ ਨੇ ਦੱਸਿਆ ਕਿ ਹੁਣ ਬਹੁਤ ਸਾਰੇ ਧਨਾਢ ਲੋਕਾਂ ਅਤੇ ਅਖੋਤੀ ਰੂਪ ’ਚ ਪੀ. ਐੱਸ. ਪੀ. ਸੀ. ਐੱਲ. ਦੇ ਅਧਿਕਾਰੀਆਂ ਨਾਲ ਅਸਰ ਰਸੂਖ ਰੱਖਣ ਵਾਲੇ ਚਹੇਤੇ ਲੋਕਾਂ ਨੇ ਆਪਣੇ ਕੁਨੈਕਸ਼ਨ ਇਨ੍ਹਾਂ ਫੀਡਰਾਂ ’ਤੇ ਸ਼ਿਫਟ ਕਰਵਾ ਲਏ ਹਨ। ਇਨ੍ਹਾਂ ਫੀਡਰਾਂ ਦੀ ਸਪਲਾਈ ਦਿਨ ਸਮੇਂ ਆਉਂਦੀ ਹੈ। ਇਸ ਸਬੰਧੀ ਸੂਬਾ ਕਮੇਟੀ ਮੈਂਬਰ ਸ਼ਾਮ ਲਾਲ ਨੇ ਦੱਸਿਆ ਕਿ ਪਿਛਲੇ ਕਿਸਾਨਾਂ ਨੇ ਆਪਣੀ ਸੁਵਿਧਾ ਲਈ ਕੰਡਿਆਲੀ ਤਾਰ ਤੋਂ ਪਿੱਛੇ ਕਈ ਜੀ. ਓ. ਸਵਿੱਚ ਲਵਾਏ ਹੋਏ ਹਨ। ਜਦੋਂ ਕਿਤੇ ਲਾਇਨ ਵਿਚ ਫਾਲਟ ਪੈਂਦਾ ਹੈ ਜਾਂ ਓਵਰਲੋਡ ਹੁੰਦਾ ਹੈ ਤਾਂ ਇਹ ਸਵਿੱਚ ਕੱਟ ਕੇ ਪਿਛਲੇ ਏਰੀਏ ਦੀ ਸਪਲਾਈ ਚਾਲੂ ਕਰ ਦਿੱਤੀ ਜਾਂਦੀ ਹੈ, ਜਿਸ ਕਾਰਨ ਕੰਡਿਆਲੀ ਤਾਰ ਤੋਂ ਪਾਰ ਦੇ ਕਿਸਾਨਾਂ ਦੀ ਸਾਰੀ ਸਪਲਾਈ ਕਈ ਦਿਨ ਪ੍ਰਭਾਵਿਤ ਹੁੰਦੀ ਹੈ। ਉਨ੍ਹਾਂ ਨੇ ਦੱਸਿਆ ਕਿ ਇਸ ਸਬੰਧੀ ਉਹ ਕਈ ਵਾਰ ਫਾਜ਼ਿਲਕਾ ਅਤੇ ਜਲਾਲਾਬਾਦ ਦੇ ਐਕਸੀਅਨਾਂ ਨੂੰ ਮਿਲ ਚੁੱਕੇ ਹਾਂ। ਉਨ੍ਹਾਂ ਨੇ ਵਿਸ਼ਵਾਸ ਦਿਵਾਇਆ ਸੀ ਕਿ ਇਹ ਪਿਛਲੀਆਂ ਮੋਟਰਾਂ ਦੇ ਕੁਨੈਕਸ਼ਨ ਇਨ੍ਹਾਂ ਤੋਂ ਜਲਦੀ ਹਟਾ ਦਿੱਤੇ ਜਾਣਗੇ, ਪਰ ਕੋਈ ਕਾਰਵਾਈ ਅਮਲ ’ਚ ਨਹੀਂ ਲਿਆਂਦੀ ਗਈ। ਉਨ੍ਹਾਂ ਨੇ ਦੱਸਿਆ ਕਿ ਇਸ ਸਬੰਧੀ ਉਹ ਜਲਦੀ ਹੀ ਵਿਜੀਲੈਂਸ ਵਿਭਾਗ ਨੂੰ ਲਿਖਤੀ ਸ਼ਿਕਾਇਤ ਦਰਜ ਵੀ ਕਰਵਾਉਣਗੇ।
ਇਹ ਵੀ ਪੜ੍ਹੋ- ਕੈਨੇਡਾ ਦਾ ਵੀਜ਼ਾ ਲੱਗਣ ਦੇ ਚਾਅ 'ਚ ਦਿੱਤੇ 27 ਲੱਖ, ਸੱਚ ਸਾਹਮਣੇ ਆਉਣ 'ਤੇ ਹੱਕਾ-ਬੱਕਾ ਰਹਿ ਗਿਆ ਨੌਜਵਾਨ
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।
ਜਲਾਲਾਬਾਦ ਦੇ SSO ਕਾਊਂਟਰ ਇੰਟੈਲੀਜੈਂਸ ਯੂਨਿਟ ਨੂੰ ਮਿਲੀ ਸਫ਼ਲਤਾ, 2 ਕਿਲੋ ਹੈਰੋਇਨ ਸਮੇਤ ਵਿਅਕਤੀ ਗ੍ਰਿਫ਼ਤਾਰ
NEXT STORY