ਬੱਚਿਆਂ ਨੂੰ ਕੇਕ ਖਾਣਾ ਬਹੁਤ ਹੀ ਪਸੰਦ ਹੁੰਦਾ ਹੈ ਪਰ ਕਈ ਲੋਕਾਂ ਨੂੰ ਕੇਕ ਬਣਾਉਣਾ ਇਕ ਪਰੇਸ਼ਾਨੀ ਵਾਲਾ ਕੰਮ ਲੱਗਦਾ ਹੈ। ਅੱਜ ਅਸੀਂ ਤੁਹਾਨੂੰ ਕੇਕ ਬਣਾਉਣ ਦਾ ਆਸਾਨ ਤਰੀਕਾ ਦੱਸਾਂਗੇ। ਤੁਸੀਂ ਕੇਕ ਨੂੰ ਫਰਿੱਜ਼ 'ਚ ਬਣਾ ਸਕਦੇ। ਆਓ ਜਾਣਦੇ ਹਾਂ ਇਹ ਤਰੀਕਾ।
ਬਣਾਉਣ ਲਈ ਸਮੱਗਰੀ:
- 10 ਡਾਇਜੇਸਿਟਵ ਬਿਸਕੁੱਟ ਦਾ ਚੂਰਾ
- 50 ਗ੍ਰਾਮ ਮੱਖਣ
- 200 ਗ੍ਰਾਮ ਪਨੀਰ(ਮੈਸ਼ ਕੀਤਾ ਹੋਇਆ)
- 100 ਗ੍ਰਾਮ ਖੰਡ
- 50 ਗ੍ਰਾਮ ਚੀਜ਼
- 3 ਵੱਡੇ ਚਮਚ ਕੰਡੇਸਡ ਮਿਲਕ
- 3 ਬੂੰਦ ਵਨੀਲਾ ਅਸੈਂਸ
- 2 ਵੱਡੇ ਚਮਚ ਜਿਲੇਟਿਨ
- 100 ਗ੍ਰਾਮ ਤਾਜ਼ੀ ਕ੍ਰੀਮ
- 4 ਵੱਡੇ ਚਮਚ ਪਾਣੀ
- 1 ਵੱਡਾ ਚਮਚ ਕੋਕਾ ਪਾਊਡਰ(ਸਜਾਉਣ ਲਈ)
ਬਣਾਉਣ ਲਈ ਵਿਧੀ:
- ਸਭ ਤੋਂ ਪਹਿਲਾਂ ਬਿਸਕੁੱਟ ਦੇ ਚੂਰੇ ਅਤੇ ਮੱਖਣ ਨੂੰ ਫੈਂਟੋ ਅਤੇ ਇਕ ਪਾਸੇ ਰੱਖ ਦਿਓ।
- ਹੁਣ ਪਨੀਰ ਅਤੇ ਖੰਡ ਨੂੰ ਮਿਲਾ ਲਓ।
- ਹੁਣ ਕੰਡੇਸਡ ਮਿਲਕ ਅਤੇ ਵਨੀਲਾ ਅਸੈਂਸ ਨੂੰ ਦੁਬਾਰਾ ਕ੍ਰੀਮ ਹੋਣ ਤੱਕ ਫੈਂਟੋ।
- ਇਕ ਕਟੋਰੀ 'ਚ ਅੱਧਾ ਕੱਪ ਪਾਣੀ 'ਚ ਜਿਲੇਟਿਨ ਨੂੰ 5 ਮਿੰਟ ਤੱਕ ਭਿਓ ਕੇ ਰੱਖੋ। ਫਿਰ ਇਸ ਨੂੰ ਗੈਸ 'ਤੇ ਗਰਮ ਕਰਕੇ ਪਨੀਰ ਵਾਲੇ ਮਿਸ਼ਰਨ ਨੂੰ ਇਸ 'ਚ ਪਾ ਕੇ ਮਿਕਸ ਕਰ ਲਓ।
-ਚਿਕਨਾਈ ਲੱਗੀ ਚੀਜ਼ ਕੇਕ ਮੋਲਡ 'ਚ ਪਹਿਲੇ ਬਿਸਕੁੱਟ ਮੱਖਣ ਵਾਲਾ ਮਿਸ਼ਰਨ ਮਿਲਾਓ।
- ਫਿਰ ਪਨੀਰ ਵਾਲੇ ਮਿਸ਼ਰਨ ਨੂੰ ਮਿਲਾ ਕੇ ਫਰਿੱਜ਼ 'ਚ 30 ਮਿੰਟ ਲਈ ਸੈੱਟ ਹੋਣ ਲਈ ਰੱਖ ਦਿਓ।
- ਨਿਸ਼ਚਿਤ ਸਮੇਂ ਬਾਅਦ ਕੇਕ ਨੂੰ ਨਿਕਾਲੋ ਅਤੇ ਕੋਕੋ ਪਾਊਡਰ ਪਾ ਕੇ ਸਜਾਓ ਅਤੇ ਪਰੋਸੋ।
ਇਨ੍ਹਾਂ ਬਚੀਆਂ ਚੀਜ਼ਾਂ ਦਾ ਇਸਤੇਮਾਲ ਕਰੋ ਇਸ ਤਰੀਕੇ ਨਾਲ
NEXT STORY