ਗੈਜੇਟ ਡੈਸਕ– ਪਿਛਲੇ ਕੁਝ ਮਹੀਨਿਆਂ ’ਚ 48 ਮੈਗਾਪਿਕਸਲ ਕੈਮਰੇ ਵਾਲੇ ਸਮਾਰਟਫੋਨਜ਼ ਬਾਰੇ ਕਾਫੀ ਖਬਰਾਂ ਸੁਣਨ ਨੂੰ ਮਿਲੀਆਂ ਹਨ। ਇਸ ਵਿਚਕਾਰ Vivo V15 Pro, Honor View 20, Xiaomi Redmi Note 7 Pro ਵਰਗੇ ਫੋਨ ਵੀ ਲਾਂਚ ਕੀਤੇ ਗਏ ਹਨ। ਇਸ ਸਮੇਂ ਲਗਭਗ ਸਾਰੀਆਂ ਸਮਾਰਟਫੋਨ ਨਿਰਮਾਤਾ ਕੰਪਨੀਆਂ ਦੀ ਕੋਸ਼ਿਸ਼ ਹੈ ਕਿ ਉਹ ਆਪਣੇ ਡਿਵਾਈਸਿਜ਼ ’ਚ ਸਭ ਤੋਂ ਬੈਸਟ ਅਤੇ ਜ਼ਿਆਦਾ ਮੈਗਾਪਿਕਸਲ ਵਾਲੇ ਕੈਮਰੇ ਉਪਲੱਬਧ ਕਰਵਾਉਣ। ਅਜਿਹੇ ’ਚ ਕਿਹਾ ਜਾ ਸਕਦਾ ਹੈ ਕਿ ਸਮਾਰਟਫੋਨ ਇੰਡਸਟਰੀ ’ਚ ਮੈਗਾਪਿਕਸਲ ਵਾਰ ਦੀ ਸ਼ੁਰੂਆ ਹੋ ਚੁੱਕੀ ਹੈ।
ਹੁਣ ਇਕ ਅਜਿਹੀ ਖਬਰ ਆਈ ਹੈ ਕਿ ਜਿਸ ਨੇ ਯੂਜ਼ਰਜ਼ ਉਤਸੁਕਤਾ ਨੂੰ ਕਾਫੀ ਵਧਾ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਸਾਲ ਦੇ ਅੰਤ ਤਕ ਅਜਿਹੇ ਸਮਾਰਟਫੋਨ ਲਾਂਚ ਕੀਤੇ ਜਾ ਸਕਦੇ ਹਨ ਜਿਨ੍ਹਾਂ ’ਚ 64 ਮੈਗਾਪਿਕਸਲ ਤੋਂ ਲੈ ਕੇ 100 ਮੈਗਾਪਿਕਸਲ ਦਾ ਕੈਮਰਾ ਮੌਜੂਦ ਹੋਵੇਗਾ। ਜੀ ਹਾਂ, ਤੁਸੀਂ ਸਹੀ ਪੜਿਆ ਹੈ। ਹਾਲ ਹੀ ’ਚ ਕੁਆਲਕਾਮ ਦੇ ਪ੍ਰੋਡਕਟ ਮੈਨੇਜਮੈਂਟ ਦੇ ਸੀਨੀਅਨ ਡਾਇਰੈਕਟਰ ਜੂਡ ਹੀਪ ਨੇ ਕਿਹਾ ਕਿ ਸਾਡੇ ਪਲੇਟਫਾਰਮਸ ਸਮਾਰਟਫੋਨਜ਼ ਲਈ 192 ਮੈਗਾਪਿਕਸਲ ਤਕ ਦੇ ਕੈਮਰਾ ਰੈਜ਼ੋਲਿਊਸ਼ਨ ਨੂੰ ਸਪੋਰਟ ਕਰ ਸਕਦੇ ਹਨ ਪਰ ਲੇਟੈਸਟ ਕੈਮਰਾ ਸੈਂਸਰ ਦੁਆਰਾ ਆਫਰ ਕੀਤਾ ਜਾ ਰਿਹਾ ਹੈ ਕਿ ਜ਼ਿਆਦਾਤਰ ਰੈਜ਼ੋਲਿਊਸ਼ਨ 48 ਮੈਗਾਪਿਕਸਲ ਹੀ ਹੈ। ਇਸ ਲਈ ਅਜੇ OEM ਸਿਰਫ 48 ਮੈਗਾਪਿਕਸਲ ਰੈਜ਼ੋਲਿਊਸ਼ਨ ਆਫਰ ਕਰ ਰਹੇ ਹਨ।
ਜੂਡ ਨੇ ਅੱਗੇ ਕਿਹਾ ਕਿ ਸਾਲ 2019 ਦੇ ਅੰਤ ਤਕ 64 ਮੈਗਾਪਿਕਸਲ ਜਾਂ ਫਿਰ 100 ਮੈਗਾਪਿਕਸਲ ਤੋਂ ਜ਼ਿਆਦਾ ਰੇਜ਼ੋਲਿਊਸ਼ਨ ਵਾਲੇ ਕੈਮਰਾ ਫੋਨ ਆ ਸਕਦੇ ਹਨ। ਹਾਲਾਂਕਿ, 192 ਮੈਗਾਪਿਕਸਲ ਵਾਲੇ ਕੈਮਰਾ ਫੋਨ ਨੂੰ ਆਉਣ ’ਚ ਅਜੇ ਕੁਝ ਹੋਰ ਸਮਾਂ ਲੱਗ ਸਕਦਾ ਹੈ। ਇਸ ਦੇ ਨਾਲ ਹੀ ਜੂਡ ਨੇ ਕਿਹਾ ਕਿ ਕੁਆਲਕਾਮ ਦਾ ਅਗਲਾ ਫਲੈਗਸ਼ਿਪ ਚਿਪਸੈੱਟ ਸਨੈਪਡ੍ਰੈਗਨ 865 ਦੇ ਨਾਂ ਨਾਲ ਆ ਸਕਦਾ ਹੈ। ਇਸ ਚਿਪਸੈੱਟ ਦੀ ਸਭ ਤੋਂ ਖਾਸ ਗੱਲ ਹੋਵੇਗੀ ਕਿ ਇਹ 192 ਮੈਗਾਪਿਕਸਲ ਕੈਮਰਾ ਦੇ ਨਾਲ ਹੀ HDR 10 ਵੀਡੀਓ ਰਿਕਾਰਡਿੰਗ ਨੂੰ ਵੀ ਸਪੋਰਟ ਕਰੇਗਾ।
BSNL ਦਾ ਧਮਾਕਾ, ਹੁਣ ਇਨ੍ਹਾਂ ਗਾਹਕਾਂ ਨੂੰ ਮੁਫਤ ਮਿਲੇਗਾ ਰੋਜ਼ਾਨਾ 5GB ਡਾਟਾ
NEXT STORY