ਆਟੋ ਡੈਸਕ– ਕੋਰੋਨਾ ਮਹਾਮਾਰੀ ’ਚ ਤਾਲਾਬੰਦੀ ਦੌਰਾਨ ਹਰ ਵਿਅਕਤੀ ਦਾ ਕੋਈ ਨਾ ਕੋਈ ਹੁਨਰ ਸਾਹਮਣੇ ਨਿਕਲਕੇ ਆਇਆ ਹੈ। ਫਿਲਹਾਲ ਇਕ 15 ਸਾਲਾ ਬੱਚਾ ਰਾਜਨ ਸੁਰਖੀਆਂ ’ਚ ਹੈ। 15 ਸਾਲ ਦਾ ਰਾਜਨ ਦਿੱਲੀ ਦੇ ਸਰਵੋਦਿਆ ਬਾਲ ਵਿਦਿਆਲਾ ’ਚ 9ਵੀਂ ਜਮਾਤ ’ਚ ਪੜ੍ਹਦਾ ਹੈ। ਰਾਜਨ ਨੇ ਆਪਣੇ ਹੁਨਰ ਅਤੇ ਸੂਝ-ਬੂਝ ਨਾਲ ਰਾਇਲ ਐਨਫੀਲਡ ਦੇ ਪੁਰਾਣੇ ਮੋਟਰਸਾਈਕਲ ਨੂੰ ਇਲੈਕਟ੍ਰੋਨਿਕ ਮੋਟਰਸਾਈਕਲ ’ਚ ਬਦਲ ਦਿੱਤਾ ਹੈ।
ਇਹ ਵੀ ਪੜ੍ਹੋ– ਹੁਣ ਸਿਰਫ 1 ਰੁਪਏ ’ਚ ਘਰ ਬੈਠੇ ਪੋਰਟ ਹੋ ਜਾਵੇਗੀ ਸਿਮ, ਜਾਣੋ ਕਿਵੇਂ
ਰਾਜਨ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਇਸ ਮੋਟਰਸਾਈਕਲ ਦੇ ਪੁਰਜੇ ਇਕੱਠੇ ਕਰਨ ਲਈ ਉਸ ਨੂੰ 3 ਮਹੀਨਿਆਂ ਦਾ ਸਮਾਂ ਲੱਗਾ ਅਤੇ ਸਿਰਫ 3 ਦਿਨਾਂ ’ਚ ਇਹ ਮੋਟਰਸਾਈਕਲ ਬਣਾ ਦਿੱਤਾ।ਕਮਾਲ ਦੀ ਗੱਲ ਇਹ ਹੈ ਕਿ ਇਸ ਮੋਟਰਸਾਈਕਲ ਦੀ ਲਾਗਤ ਸਿਰਫ 45000 ਰੁਪਏ ਹੈ।
ਇਸ ਮੋਟਰਸਾਈਕਲ ਨੂੰ ਬਿਨਾਂ ਚਾਰਜਿੰਗ ਦੇ ਵੀ ਕਰੀਬ 100 ਕਿਲੋਮੀਟਰ ਤਕ ਚਲਾਇਆ ਜਾ ਸਕਦਾ ਹੈ ਅਤੇ ਨਾਲ ਹੀ ਇਸ ਨੂੰ ਚਾਰਜ ਕਰਨਾ ਵੀ ਕਾਫੀ ਆਸਾਨ ਹੋਣ ਵਾਲਾ ਹੈ। ਯਾਨੀ ਤੁਸੀਂ ਘਰ ਬੈਠੇ ਹੀ ਇਸ ਮੋਟਰਸਾਈਕਲ ਨੂੰ 48 ਵੋਲਟ ਦੇ ਚਾਰਜਰ ਨਾਲ ਚਾਰਜ ਕਰ ਸਕਦੇ ਹੋ।
ਇਹ ਵੀ ਪੜ੍ਹੋ– ਜਾਣੋ ਭਾਰਤ ’ਚ ਇੰਨੇ ਮਹਿੰਗੇ ਕਿਉਂ ਮਿਲਦੇ ਹਨ iPhone?
ਇਸ ਤੋਂ ਪਹਿਲਾਂ ਵੀ ਰਾਜਨ ਦੁਆਰਾ ਇਲੈਕਟ੍ਰਿਕ ਵਾਹਨ ਬਣਾਇਆ ਗਿਆ ਹੈ ਪਰ ਉਸ ਵਿਚ ਸਫਲਤਾ ਨਹੀਂ ਮਿਲ ਸਕੀ, ਨਾਲ ਹੀ ਉਸ ਮੋਟਰਸਾਈਕਲ ਦਾ ਐਕਸੀਡੈਂਟ ਵੀ ਹੋ ਗਿਆ ਸੀ। ਫਿਲਹਾਲ ਰਾਜਨ ਨੇ ਇਲੈਕਟ੍ਰਿਕ ਮੋਟਰਸਾਈਕਲ ਨੂੰ ਬਣਾਉਣ ’ਚ ਸਫਲਤਾ ਹਾਸਲ ਕੀਤੀ ਹੈ। ਹੁਣ ਉਸ ਦਾ ਅਗਲਾ ਟੀਚਾ ਇਲੈਕਟ੍ਰਿਕ ਕਾਰ ਬਣਾਉਣ ਦਾ ਹੈ।
ਇਹ ਵੀ ਪੜ੍ਹੋ– ਇਹ ਅਮਰੀਕੀ ਕੰਪਨੀ ਭਾਰਤ ’ਚ ਲਿਆਈ ਸਸਤੀ ਫੁਲੀ ਆਟੋਮੈਟਿਕ ਵਾਸ਼ਿੰਗ ਮਸ਼ੀਨ
ਭਾਰਤ ’ਚ ਸ਼ੁਰੂ ਹੋਈ ਰੀਅਲਮੀ ਦੇ ਨਵੇਂ ਬਜਟ ਸਮਾਰਟਫੋਨ ਦੀ ਪ੍ਰੀ-ਬੁਕਿੰਗ
NEXT STORY