ਜਲੰਧਰ: ਅਮਰੀਕੀ ਮੋਟਰਸਾਈਕਲ ਨਿਰਮਾਤਾ ਕੰਪਨੀ ਹਾਰਲੀ-ਡੇਵਿਡਸਨ ਦੀ ਇਕ ਅਜਿਹੀ ਬਾਈਕ ਜੋ ਆਪਣੀ ਤਾਕਤ ਅਤੇ ਸਟਾਈਲਿੰਗ ਨਾਲ ਅਮਰੀਕੀ ਬਾਈਕਰਸ 'ਚ ਕਾਫੀ ਮਸ਼ਹੂਰ ਹੈ। ਹਾਰਲੀ-ਡੇਵਿਡਸਨ ਨੇ ਆਪਣੀ ਨਵੀਂ ਸਾਫਟੇਲ ਸਲਿਮ ਐੱਸ (Softail Slim S) ਬਾਈਕ ਨੂੰ ਅਮਰੀਕਾ ਵਿੱਚ ਲਾਂਚ ਕਰ ਕੀਤਾ ਹੈ। ਲੁਕਸ ਦੀ ਗੱਲ ਕਰੀਏ ਤਾਂ ਇਹ ਹਰ ਨਜ਼ਰੀਏ ਤੋਂ ਇਕ ਸ਼ਾਨਦਾਰ ਬਾਈਕ ਲਗਦੀ ਹੈ। ਬਾਈਕ ਦੇ ਫ੍ਰੰਟ ਪ੍ਰੋਫਾਈਲ ਨੂੰ ਜਿੱਥੇ ਭੜਕੀਲਾ ਰੱਖਿਆ ਗਿਆ ਹੈ, ਉਥੇ ਹੀ ਇਸ ਦੀ ਰਿਅਰ ਪ੍ਰੋਫਾਇਲ ਸਲਿਮ ਹੈ।
ਇੰਜਣ ਪਾਵਰ
2016 ਹਾਰਲੀ-ਡੇਵਿਡਸਨ ਸਾਫਟੇਲ ਸਲਿਮ ਐੱਸ 'ਚ 1802ਸੀ. ਸੀ ਦੀ ਸਮਰੱਥਾ ਵਾਲਾ ਸਕਰੀਮਿੰਗ ਈਗਲ, ਏਅਰ-ਕੂਲਡ, ਟਵਿਨ ਕੈਮ 110ਬੀ ਇੰਜਣ ਲਗਾਇਆ ਗਿਆ ਹੈ। ਇੰਜਣ ਨੂੰ 6 -ਸਪੀਡ ਕਰੂਜ਼ ਡ੍ਰਾਈਵ ਟ੍ਰਾਂਸਮਿਸ਼ਨ ਨਾਲ ਜੋੜਿਆ ਗਿਆ ਹੈ। ਬਾਈਕ ਦੇ ਇੰਜਣ ਨਾਲ 80 ਹਾਰਸਪਾਵਰ ਤੱਕ ਦੀ ਤਾਕਤ ਅਤੇ 136ਐੱਨ. ਐੱਮ ਤੱਕ ਦਾ ਟਾਰਕ ਜਨਰੇਟ ਹੁੰਦਾ ਹੈ। ਜਿੱਥੇ ਤੱਕ ਮਾਇਲੇਜ ਦੀ ਗੱਲ ਹੈ ਤਾਂ ਇਹ ਬਾਇਕ ਇਕ ਲਿਟਰ ਫਿਊਲ 'ਚ ਲਗਭਗ 18 ਕਿਲੋਮੀਟਰ ਤਕ ਦੀ ਦੂਰੀ ਤੈਅ ਕਰ ਸਕਦੀ ਹੈ।
ਡਿਜਾਇਨ
ਹਾਰਲੀ ਦੀ ਇਹ ਬਾਈਕ 92.3 ਇੰਚ ਲੰਬੀ ਹੈ। ਇਸ ਦੀ ਸੀਟ ਦੀ ਮੈਕਸੀਮਮ ਉਚਾਈ 28.2 ਇੰਚ, ਗਰਾਊਂਡ ਕਲਿਅਰੇਂਸ 4.9 ਇੰਚ ਅਤੇ ਵ੍ਹੀਲਬੇਸ 64.4 ਇੰਚ ਹੈ। ਬਾਇਕ ਦੀ ਫਿਊਲ ਟੈਂਕ ਕਪੈਸਿਟੀ 19 ਲਿਟਰ ਦੀ ਹੈ।
ਬਾਈਕ 'ਚ ਆਡੋਮੀਟਰ ਨਾਲ ਟੈਂਕ-ਮਾਊਂਟੇਡ ਇਲੈਕਟ੍ਰਾਨਿਕ ਸਪੀਡੋਮੀਟਰ ਲਗਾਇਆ ਗਿਆ ਹੈ। ਇਸ ਤੋਂ ਇਲਾਵਾ ਟਾਈਮ-ਆਫ-ਡੇ ਕਲਾਕ, ਡਿਊਲ ਟ੍ਰੀਪਮੀਟਰ, ਆਰ. ਪੀ. ਐੱਮ/ਗਿਅਰ ਡਿਸਪਲੇ , ਲੋਅ-ਫਿਊਲ ਵਾਰਨਿੰਗ ਦੇ ਨਾਲ ਫਿਊਲ ਗੇਜ ਅਤੇ 6-ਸਪੀਡ ਇੰਡੀਕੇਟਰ ਲਾਈਟ, ਸਲੈਸ਼-ਕਟ ਮਫਲਰ ਨਾਲ ਬਲੈਕ ਓਵਰ/ਅੰਡਰ ਸ਼ਾਟਗਨ ਏਗਜਾਸਟ, ਵ੍ਹੀਲਸ ਬਲੈਕ ਸਟੀਲ ਲੈਸਡ ਹਨ। ਬ੍ਰੇਕਿੰਗ ਦੀ ਗੱਲ ਕੀਤੀ ਜਾਵੇ ਤਾਂ ਬਾਈਕ ਏ. ਬੀ. ਐੱਸ ਨਾਲ ਡਨਲਪ ਦੇ ਟਾਇਰਸ ਲਗਾਏ ਗਏ ਹਨ ਜੋ ਗੀਲੀ ਸੜਕਾਂ 'ਤੇ ਵੀ ਬਈਕ ਦੀ ਫੜ ਬਣਾਏ ਰੱਖਦੇ ਹਨ।
ਅਮਰੀਕਾ 'ਚ ਇਸ ਮੋਟਰਸਾਈਕਲ ਦੀ ਕੀਮਤ 18,499 ਡਾਲਰ (ਲਗਭਗ 12.5 ਲੱਖ ਰੁਪਏ) ਤੋਂ ਸ਼ੁਰੂ ਹੁੰਦੀ ਹੈ। ਬਾਈਕ ਦੀ ਲੋਅ ਸੋਲੋ ਸੀਟ ਵੀ ਕਾਫ਼ੀ ਆਕਰਸ਼ਕ ਲਗਦੀ ਹੈ।
ਲੋਕਪ੍ਰਿਅ ਸੋਸ਼ਲ ਸਾਈਟ ਦੇ 11.7 ਕਰੋੜ ਅਕਾਊਂਟਸ ਹੋਏ ਹੈਕ
NEXT STORY