ਗੈਜੇਟ ਡੈਸਕ– ਸਾਲ 2018 ਖਤਮ ਹੋ ਚੁੱਕਾ ਹੈ, ਇਸ ਸਾਲ ਅਸੀਂ ਤਕਨੀਕੀ ਖੇਤਰ ’ਚ ਕਈ ਇਨੋਵੇਸ਼ੰਸ ਹੁੰਦੇ ਦੇਖੇ। 2018 ’ਚ ਅਸੀਂ ਦੇਖਿਆ ਕਿ ਕਿਸ ਤਰ੍ਹਾਂ ਸਮਾਰਟਫੋਨਜ਼ ਤੋਂ ਲੈ ਕੇ ਸਪੀਕਰਜ਼ ਤਕ ਗੈਜੇਟਸ ਨੂੰ ਦਮਦਾਰ ਬਣਾਇਆ ਗਿਆ। ਦੇਖਿਆ ਜਾਵੇ ਤਾਂ ਕਈ ਕੰਪਨੀਆਂ ਨੇ ਇਸ ਸਾਲ ਆਪਣੇ ਪ੍ਰੋਡਕਟ ਦੀ ਓਵਰਆਲ ਪਰਫਾਮੈਂਸ ਜਾਂ ਐਕਸਪੀਰੀਅੰਸ ਨੂੰ ਬਿਹਤਰ ਕੀਤਾ ਹੈ ਅਤੇ ਇਹੀ ਸਟ੍ਰੈਟਜੀ ਕੰਪਨੀਆਂ ਸਾਲ 2019 ’ਚ ਅਪਣਾਉਣ ਦੀ ਕੋਸ਼ਿਸ਼ ’ਚ ਹਨ। ਸਾਲ ਖਤਮ ਹੋਣ ਦੇ ਨਾਲ ਗਾਹਕਾਂ ’ਚ ਇਹ ਉਤਸ਼ਾਹ ਰਹਿੰਦਾ ਹੈ ਕਿ ਕੰਪੀਆਂ ਅਗਲੇ ਸਾਲ ਕੀ ਨਵਾਂ ਪੇਸ਼ ਕਰਨਗੀਆਂ। ਇਥੇ ਅਸੀਂ ਦੱਸ ਰਹੇ ਹਾਂ ਕਿ ਨਵੇਂ ਸਾਲ ਯਾਨੀ 2019 ’ਚ ਤੁਹਾਨੂੰ ਕੀ ਨਵਾਂ ਮਿਲ ਸਕਦਾ ਹੈ।
ਸਾਲ 2019 ’ਚ ਇਹ ਹੋ ਸਕਦੇ ਹਨ ਟੈੱਕ ਟ੍ਰੈਂਡਜ਼
ਇਸ ਸਾਲ ਆਰਟੀਫਿਸ਼ੀਅਲ ਇੰਟੈਲੀਜੈਂਸ ਯੂਜ਼ਰਜ਼ ਲਈ ਅਸੈਸਬਿਲਟੀ ਬਣਾ ਦਿੱਤਾ ਗਿਆ ਹੈ। ਉਥੇ ਹੀ ਅਗਲੇ ਸਾਲ ਯਾਨੀ 2019 ’ਚ ਤੁਹਾਨੂੰ ਸਮਾਰਟ ਕਨੈਕਟਿਡ ਡਿਵਾਈਸ ’ਚ ਕਾਫੀ ਬਦਲਾਅ ਦੇਖਣ ਨੂੰ ਮਿਲੇਗਾ। ਸਮਾਰਟ ਕਨੈਕਟਿਡ ਡਿਵਾਈਸਿਜ਼ ਆਰਟੀਫਿਸ਼ੀਅਲ ਇੰਟੈਲੀਜੈਂਸ ਅਤੇ ਮਸ਼ੀਨ ਲਰਨਿੰਗ ਕੈਲਕੁਲੇਸ਼ਨ ’ਤੇ ਆਧਾਰਿਤ ਹੋਣਗੀਆਂ। ਹਰ ਸਮਾਰਟਫੋਨ ਕੈਮਰਾ ਗੂਗਲ ਲੈਂਜ਼ ਨਾਲ ਲੈਸ ਹੋਵੇਗਾ। ਇਸ ਨਾਲ ਕੈਮਰੇ ਰਾਹੀਂ ਫਾਰੇਨ ਲੈਂਗਵੇਜ਼ ਨੂੰ ਟ੍ਰਾਂਸਲੇਟ ਕਰਨਾ ਜਾਂ ਪੜਨਾ ਆਦਿ ਕੀਤਾ ਜਾ ਸਕੇਗਾ। ਜਦੋਂ ਤੁਸੀਂ ਟਾਈਪ ਕਰੋਗੇ ਤਾਂ ਮੇਲ ਕਲਾਇੰਟ ਤੁਸੀਂ ਅਗਲਾ ਕੀ ਸ਼ਬਦ ਲਿਖਣ ਵਾਲੇ ਹੋ ਇਸ ਤੋਂ ਪਹਿਲਾਂ ਹੀ ਜਾਣ ਜਾਓਗੇ। ਇਸ ਤਰ੍ਹਾਂ ਦੀਆਂ ਸਮਰਥਾਵਾਂ ਨੂੰ ਕਿਸੇ ਡਿਵਾਈਸ ’ਚ ਦੇਣ ਲਈ ਐਪਲ ਵਰਗੀਆਂ ਕੰਪਨੀਆਂ ਕਰ ਰਹੀਆਂ ਹਨ।
ਹਰ ਪ੍ਰੋਡਕਟ ਹੋਵੇਗਾ ਸਮਾਰਟ
ਸਮਾਰਟ ਸਪੀਕਰ ਨੂੰ ਇਸ ਸਾਲ ਸਮਾਰਟ ਹਬ ਬਣਾ ਦਿੱਤਾ ਗਿਆ ਹੈ ਜੋ ਤੁਹਾਡੇ ਘਰ ਦੀਆਂ ਲਾਈਟਾਂ ਨੂੰ ਮੈਨੇਜ ਕਰਦਾ ਹੈ। ਹੁਣ ਇਸ ਨੂੰ ਹੋਰ ਸਮਾਰਟ ਬਣਾਇਆ ਜਾਵੇਗਾ ਜੋ ਤੁਹਾਡੇ ਘਰ ਦੇ ਹੋਰ ਆਪਜੈੱਕਟਸ ਨੂੰ ਵੀ ਮੈਨੇਜ ਕਰਨ ’ਚ ਮਦਦ ਕਰੇਗਾ। ਆਰਟੀਫਿਸ਼ੀਅਲ ਇੰਟੈਲੀਜੈਂਸ ਨਾਲ ਸੰਬੰਧਿਤ ਕਈ ਨਵੇਂ ਇਨੋਵੇਸ਼ਨ ਇਸ ਸਾਲ ਹੋ ਸਕਦੇ ਹਨ। ਨਾਲ ਹੀ ਹਾਈ-ਐਂਡ ਹੈੱਡਫੋਨਜ਼, ਟੈਲੀਵਿਜ਼ਨ ਜਾਂ ਸਪੀਕਰ ਜੋ ਗੂਗਲ ਅਸਿਸਟੈਂਟ, ਅਲੈਕਸਾ ਜਾਂ ਸਿਰੀ ’ਤੇ ਆਧਾਰਿਤ ਹੋਣਗੇ, ਲਾਂਚ ਕੀਤੇ ਜਾ ਸਕਦੇ ਹਨ।
ਬ੍ਰਾਡਬੈਂਡ ਕ੍ਰਾਂਤੀ
ਜੇਕਰ ਸਾਲ 2018 ’ਚ ਲੱਖਾਂ ਯੂਜ਼ਰਜ਼ ਆਨਲਾਈਨ ਆਏ ਸਨ ਤਾਂ 2019 ’ਚ ਉਹੀ ਲੱਖਾਂ ਯੂਜ਼ਰਜ਼ ਹਾਈ ਸਪੀਡ ਫਾਈਬਰ ਨੈੱਟਵਰਕ ’ਤੇ ਅਪਗ੍ਰੇਡ ਕਰਨਗੇ। ਇਹ ਸਭ ਹੋਵੇਗਾ ਜਿਓ ਗੀਗਾ ਫਾਈਬਰ ਨਾਲ ਜੋ 100mbps ਦੀ ਫ੍ਰੀ ਇੰਟਰਨੈੱਟ ਸਪੀਡ ਉਪਲੱਬਧ ਕਰਵਾਏਗਾ। ਇਸ ਰਾਹੀਂ ਨੈੱਟਫਲਿਕਸ ’ਤੇ ਹਾਈ-ਡੈਫੀਨੇਸ਼ਨ ਕੰਟੈਂਟ ਨੂੰ ਹਾਈ ਸਪੀਡ ਇੰਟਰਨੈੱਟ ’ਤੇ ਸਟਰੀਮ ਕੀਤਾ ਜਾ ਸਕੇਗਾ। ਸਪੋਟੀਫਾਈ ’ਤੇ ਮਿਊਜ਼ਿਕ ਸਟਰੀਮਿੰਗ ਸਰਵਿਸ ਨੂੰ ਭਾਰਤ ’ਚ ਪੇਸ਼ ਕੀਤਾ ਜਾਵੇਗਾ।
5ਜੀ ਡਿਵਾਈਸਿਜ਼
5ਜੀ ਨੈੱਟਵਰਕ ਅਤੇ ਡਿਵਾਈਸਿਜ਼ ਬਾਰੇ ਕਈ ਲੋਕ ਕਾਫੀ ਸਮੇਂ ਤੋਂ ਗੱਲ ਕਰ ਰਹੇ ਹਨ। ਉਥੇ ਹੀ ਦੇਖਿਆ ਜਾਵੇ ਤਾਂ ਭਾਰਤ ਅਜੇ ਵੀ 4ਜੀ ਦੇ ਮਾਮਲੇ ’ਚ ਪਿੱਛੇ ਚੱਲ ਰਿਹਾ ਹੈ। 5ਜੀ ਨੂੰ ਲੈ ਕੇ ਕੁਝ ਅਜਿਹੀਆਂ ਉਮੀਦਾਂ ਲਗਾਈਆਂ ਜਾ ਰਹੀਆਂ ਹਨ ਜੋ ਗਲਤ ਹਨ। ਦੇਖਿਆ ਜਾਵੇ ਤਾਂ 5ਜੀ ਸੀਸੀਟੀਵੀ ਕੈਮਰਾ ਨਾਲ ਸਮਾਰਟ ਕਾਰਸ ਤਕ ਕਨੈਕਟਿਡ ਡਿਵਾਈਸਿਜ਼ ਨੂੰ ਵਿਵਸਥਿਤ ਰੱਖਣ ’ਚ ਮਦਦ ਕਰੇਗਾ। ਫਾਰਵਰੀ 2019 ’ਚ ਮੋਬਇਲ ਵਰਲਡ ਕਾਂਗਰਸ ਦੌਰਾਨ ਪਹਿਲੀ 5ਜੀ ਡਿਵਾਈਸ ਲਾਂਚ ਕੀਤੇ ਜਾਣ ਦੀ ਸੰਭਾਵਨਾ ਹੈ।
ਮੋਟੋਰੋਲਾ ਦੇ ਇਸ ਅਪਕਮਿੰਗ G7 'ਚ ਮਿਲਣਗੇ ਇਹ ਦੋ ਖਾਸ ਫੀਚਰਸ
NEXT STORY