ਗੈਜੇਟ ਡੈਸਕ– ਟਾਟਾ ਨੇ ਆਖਿਰਕਾਰ ਆਪਣੀ ਲੋਕਪ੍ਰਿਯ ਕਾਰ ਟਿਆਗੋ ਦੇ ਵਿਜ਼ ਐਡੀਸ਼ਨ ਨੂੰ ਭਾਰਤ ’ਚ ਲਾਂਚ ਕਰ ਦਿੱਤਾ ਹੈ। ਇਸ ਕਾਰ ਦੀ ਭਾਰਤੀ ਬਾਜ਼ਾਰ ’ਚ ਕੀਮਤ 5.40 ਲੱਖ ਰੁਪਏ (ਐਕਸ ਸ਼ੋਅਰੂਮ) ਰੱਖੀ ਗਈ ਹੈ। ਟਾਟਾ ਮੋਟਰਜ਼ ਨੇ ਟਿਆਗੋ ਵਿਜ਼ ਨੂੰ ਕਈ ਬਦਲਾਵਾਂ ਦੇ ਨਾਲ ਉਤਾਰਿਆ ਹੈ। ਇਸ ਕਾਰ ਨੂੰ ਟਾਈਟੇਨੀਅਮ ਗ੍ਰੇਅ ਰੰਗ ’ਚ ਖਰੀਦਿਆ ਜਾ ਸਕੇਗਾ।
ਕਾਰ ’ਚ ਕੀਤੇ ਗਏ ਅਹਿਮ ਬਦਲਾਅ
ਟਾਟਾ ਟਿਆਗੇ ਵਿਜ਼ ਦੇ ਇੰਟੀਰੀਅਰ ’ਚ ਏਸੀ ਵੈਂਟਸ ਸਮੇਤ ਕਈ ਥਾਵਾਂ ’ਤੇ ਓਰੇਂਜ ਰੰਗ ਦਾ ਇਸਤੇਮਾਲ ਕੀਤਾ ਗਿਆ ਹੈ। ਉਥੇ ਹੀ ਸੀਟਾਂ ’ਤੇ ਵੀ ਓਰੇਂਜ ਰੰਗ ਦੇਖਣ ਨੂੰ ਮਿਲ ਰਿਹਾ ਹੈ ਜੋ ਕਿ ਇਸ ਦੇ ਇੰਟੀਰੀਅਰ ਨੂੰ ਪ੍ਰੀਮੀਅਮ ਲੁੱਕ ਦਿੰਦਾ ਹੈ। ਇਸ ਵੇਰੀਐਂਟ ’ਚ ਸਟੀਅਰਿੰਗ ’ਤੇ ਕੰਟਰੋਲ ਬਟਨ, 2 ਡਿਨ ਆਡੀ ਸਿਸਟਮ, ਬਲੂਟੁੱਥ, ਯੂ.ਐੱਸ.ਬੀ. ਅਤੇ ਆਕਸ ਦੀ ਸੁਵਿਧਾ, ਰਿਮੋਟ ਸੈਂਟਰਲ ਲਾਕਿੰਗ ਅਤੇ ਪਾਵਰ ਅਡਜਸਟੇਬਲ ਵਿੰਗ ਮਿਰਰ ਵਰਗੇ ਫੀਚਰਜ਼ ਦਿੱਤੇ ਗਏ ਹਨ।

ਇੰਜਣ
ਇਸ ਨਵੇਂ ਮਾਡਲ ’ਚ ਕੰਪਨੀ ਨੇ 1.2 ਲੀਟਰ ਦਾ 3 ਸਿਲੰਡਰ ਰੇਵੋਟ੍ਰੋਨ ਪੈਟਰੋਲ ਇੰਜਣ ਲਗਾਇਆ ਹੈ ਜੋ 85 ਬੀ.ਐੱਚ.ਪੀ. ਦੀ ਪਾਵਰ ਅਤੇ 114 ਐੱਨ.ਐੱਮ. ਦਾ ਟਾਰਕ ਪੈਦਾ ਕਰਦਾ ਹੈ। ਇਸ ਇੰਜਣ ਨੂੰ 5 ਸਪੀਡ ਮੈਨੁਅਲ ਗਿਅਰਬਾਕਸ ਨਾਲ ਲੈਸ ਕੀਤਾ ਗਿਆ ਹੈ। ਕੰਪਨੀ ਨੇ ਫਿਲਹਾਲ ਇਸ ਕਾਰ ’ਚ ਆਟੋਮੈਟਿਕ ਗਿਅਰਬਾਕਸ ਦਾ ਕੋਈ ਆਪਸ਼ਨ ਨਹੀਂ ਦਿੱਤਾ।
ਵਾਪਸ ਆਇਆ JioFiber ਦਾ ਪ੍ਰੀਵਿਊ ਆਫਰ, ਮਿਲੇਗੀ 3 ਮਹੀਨੇ ਤਕ ਫ੍ਰੀ ਸਰਵਿਸ
NEXT STORY