ਆਟੋ ਡੈਸਕ- ਹੀਰੋ ਮੋਟੋਕਾਰਪ ਇਨ੍ਹੀ ਦਿਨੀਂ ਆਪਣੀ ਅਪਕਮਿੰਗ ਬਾਈਕ ਪੈਸ਼ਨ ਪਲੱਸ ਨੂੰ ਲੈ ਕੇ ਚਰਚਾ 'ਚ ਹੈ। ਕੰਪਨੀ ਜਲਦ ਹੀ ਇਸ ਬਾਈਕ ਨੂੰ ਲਾਂਚ ਕਰਨ ਵਾਲੀ ਹੈ। ਹਾਲ ਹੀ 'ਚ ਕੰਪਨੀ ਨੇ ਇਕ ਡੀਲਰ ਮੀਟਿੰਗ ਰੱਖੀ ਸੀ, ਜਿੱਥੇ ਇਸ ਬਾਈਕ ਨੂੰ ਸ਼ੋਅ ਕੀਤਾ ਗਿਆ ਸੀ। ਈਵੈਂਟ ਦੌਰਾਨ ਹੀਰੋ ਪੈਸ਼ਨ ਪਲੱਸ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ, ਜੋ ਖੂਬ ਵਾਇਰਲ ਹੋ ਰਹੀਆਂ ਹਨ।
ਪੈਸ਼ਨ ਪਲੱਸ ਨੂੰ ਬੀ.ਐੱਸ.-6 ਨਿਕਾਸੀ ਨਿਯਮਾਂ ਦੇ ਰਾਗੂ ਹੋਣ ਤੋਂ ਬਾਅਦ ਬੰਦ ਕਰ ਦਿੱਤਾ ਗਿਆ ਸੀ। ਉਦੋਂ ਤੋਂ ਕੰਪਨੀ 110 ਸੀਸੀ ਸਿੰਗਲ-ਸਿਲੰਡਰ ਇੰਜਣ ਦੇ ਨਾਲ ਪੈਸ਼ਨ ਪ੍ਰੋ ਨੂੰ ਵੇਚ ਰਹੀ ਹੈ। ਪੈਸ਼ਨ ਪਲੱਸ ਸਲੋਪਰ ਇੰਜਣ ਨੂੰ ਵੀ ਵਾਪਸ ਲਿਆਏਗੀ। ਇਕ 97.2 ਸੀਸੀ, ਏਅਰ ਕੂਲਡ ਯੂਨਿਟ, ਜੋ 8 ਬੀ.ਐੱਚ.ਪੀ. ਅਤੇ 8 ਐੱਨ.ਐੱਮ. ਦਾ ਟਾਰਕ ਜਨਰੇਟ ਕਰਦੀ ਹੈ।
ਨਵੀਂ ਪੈਸ਼ਨ ਪਲੱਸ 'ਚ ਕਾਊਲ, ਗ੍ਰੈਬ੍ਰਿਲ ਦੇ ਨਾਲ ਸਿੰਗਲ-ਪੀਸ ਸੀਟ ਅਤੇ ਫਿਲ ਤੋਂ ਡਿਜਾਈਨ ਕੀਤੀ ਗਈ ਟੇਲਲਾਈਟ ਹੈ। ਬਾਈਕ 'ਚ ਕਾਲੇ ਰੰਗ ਦੇ ਅਲੌਏ ਵ੍ਹੀਲ ਮਿਲਦੇ ਹਨ। ਉੱਥੇ ਹੀ ਫਰੰਟ 'ਚ ਟੈਲੀਸਕੋਪਿਕ ਫੋਰਕ ਸਸਪੈਂਸ਼ਨ ਮਿਲਦੇ ਹਨ।
ਹੀਰੋ ਪੈਸ਼ਨ ਪਲੱਸ ਦੀ ਕੀਮਤ ਬਾਰੇ ਅਜੇ ਜਾਣਕਾਰੀ ਸਾਹਮਣੇ ਨਹੀਂ ਆਈ। ਕਿਹਾ ਜਾ ਰਿਹਾ ਹੈ ਕਿ ਇਸਦੀ ਕੀਮਤ ਲਗਭਗ 75,000 ਰੁਪਏ ਹੋ ਸਕਦੀ ਹੈ। ਇਹ ਬਾਈਕ TVS Radeon, Bajaj Platina100 ਅਤੇ Honda Shine 100 ਨੂੰ ਟੱਕਰ ਦੇਵੇਗੀ।
ਵਟਸਐਪ ਡਿਸਅਪੀਅਰਿੰਗ ਮੈਸੇਜ ਲਈ ਆਇਆ ਕਮਾਲ ਦਾ ਫੀਚਰ, ਆਸਾਨੀ ਨਾਲ ਸੇਵ ਕਰ ਸਕੋਗੇ ਚੈਟ
NEXT STORY