ਜਲੰਧਰ- ਚੀਨ ਦੀ ਮਲਟੀਨੈਸ਼ਨਲ ਟੈਕਨਾਲੋਜੀ ਕੰਪਨੀ Vivo ਨੇ V3 ਸਮਾਰਟਫੋਨ ਨੂੰ ਇਸ ਸਾਲ ਦੀ ਸ਼ੁਰੂਆਤ 'ਚ 17,890 ਰੁਪਏ ਦੀ ਕੀਮਤ 'ਚ ਲਾਂਚ ਕੀਤਾ ਸੀ। ਕੁਝ ਹੀ ਮਹੀਨਿਆਂ 'ਚ ਕੰਪਨੀ ਨੇ ਇਸ ਸਮਾਰਟਫੋਨ ਦੀ ਕੀਮਤ 'ਚ 2910 ਰੁਪਏ ਦੀ ਕਟੌਤੀ ਕਰ ਦਿੱਤੀ ਹੈ ਜਿਸ ਨਾਲ ਇਸ ਫੋਨ ਦੀ ਕੀਮਤ ਹੁਣ 14,980 ਰੁਪਏ ਰਹਿ ਗਈ ਹੈ। ਇਹ ਸਮਾਰਟਫੋਨ ਗੋਲਡ ਅਤੇ ਰੋਜ ਗੋਲਡ ਕਲਰ ਆਪਸ਼ੰਸ 'ਚ ਉਪਲੱਬਧ ਹੈ। ਇਸ ਸਮਾਰਟਫੋਨ 'ਚ ਤੁਹਾਨੂੰ ਫੁੱਲ ਮੈਟਲ ਬਾਡੀ, ਹਾਈ-ਫਾਈ ਮਿਊਜ਼ਿਕ ਟੈਕਨਾਲੋਜੀ ਅਤੇ ਫਿੰਗਰਪ੍ਰਿੰਟ ਸੈਂਸਰ ਮਿਲੇਗਾ।
ਇਸ ਸਮਾਰਟਫੋਨ ਦੇ ਖਾਸ ਫੀਚਰਸ-
ਡਿਸਪਲੇ - 5-ਇੰਚ ਐੱਚ.ਡੀ. (720 ਪਿਕਸਲ) ਆਈ.ਪੀ.ਐੱਸ.
ਪ੍ਰੋਟੈਕਸ਼ਨ - ਕਾਰਨਿੰਗ ਗੋਰਿੱਲਾ ਗਲਾਸ ਕੋਟਿੰਗ
ਪ੍ਰੋਸੈਸਰ - 1.5 ਗੀਗਾਹਰਟਜ਼ ਸਨੈਪਡ੍ਰੈਗਨ 616 ਕਵਾਡ-ਕੋਰ
ਓ.ਐੱਸ. - Funtouch OS2.5 ਬੇਸਡ ਆਨ ਐਂਡ੍ਰਾਇਡ ਲਾਲੀਪਾਪ 5.1
ਰੈਮ - 3 ਜੀ.ਬੀ.
ਮੈਮਰੀ - 32 ਜੀ.ਬੀ. ਇੰਟਰਨਲ
ਕੈਮਰਾ - ਐੱਲ.ਈ.ਡੀ. ਫਲੈਸ਼ ਨਾਲ 13 ਮੈਗਾਪਿਕਸਲ ਰਿਅਰ, 8 ਮੈਗਾਪਿਕਸਲ ਫਰੰਟ
ਕੈਮਰਾ ਫੀਚਰਸ - ਪੈਨੋਰਮਾ, ਫੇਸ ਬਿਊਟੀ, ਐੱਚ.ਡੀ.ਆਰ. ਅਤੇ ਮੋਸ਼ਨ ਟ੍ਰੈਕ
ਕਾਰਡ ਸਪੋਰਟ - ਅਪ-ਟੂ 128 ਜੀ.ਬੀ.
ਸਾਈਜ਼ - 143.6mmx71mmx7.5mm
ਭਾਰ - 138 ਗ੍ਰਾਮ
ਬੈਟਰੀ - 2300 ਐੱਮ.ਏ.ਐੱਚ.
Karbonn ਨੇ ਦੋ ਨਵੇਂ ਬਜਟ ਸਮਾਰਟਫੋਨਸ ਦੀ ਘੋਸ਼ਣਾ ਕੀਤੀ
NEXT STORY