ਆਟੋ ਡੈਸਕ– ਗੁਰਖਾ ਦੇ ਲਾਂਚ ਤੋਂ ਬਾਅਦ ਹੁਣ ਫੋਰਸ ਮੋਟਰਸ ਇਸ ਆਫ-ਰੋਡਰ ਐੱਸ.ਯੂ.ਵੀ. ਦਾ 5-ਡੋਰ ਐਡੀਸ਼ਨ ਡਿਵੈਲਪ ਕਰ ਰਹੀ ਹੈ। ਫੋਰਸ ਗੁਰਖਾ ਫਾਈਵ-ਡੋਰ ਦੇ ਟੈਸਟਿੰਗ ਵ੍ਹੀਕਲ ਨੂੰ ਹਾਲ ਹੀ ’ਚ ਸੜਕਾਂ ’ਤੇ ਵੇਖਿਆ ਗਿਆ ਸੀ। ਉਨ੍ਹਾਂ ਸਪਾਈ ਸ਼ਾਟਸ ਦੇ ਹਿਸਾਬ ਨਾਲ ਨਵੀਂ 5-ਡੋਰ ਗੁਰਖਾ ਪ੍ਰੋਡਕਸ਼ਨ ਲਈ ਤਿਆਰ ਦਿਸ ਰਹੀ ਹੈ। ਉਮੀਦ ਹੈ ਕਿ ਫੋਰਸ ਇਸੇ ਸਾਲ ਗੁਰਖਾ 5-ਡੋਰ ਲਾਂਚ ਕਰ ਸਕਦੀ ਹੈ।
ਸਪਾਈ ਸ਼ਾਟਸ ਮੁਤਾਬਕ, ਗੁਰਖਾ 5-ਡੋਰ, 3-ਡੋਰ ਮਾਡਲ ਦਾ ਇਕ ਸਟ੍ਰੈੱਚਡ ਵਰਜ਼ਨ ਹੈ ਜੋ ਪਹਿਲਾਂ ਤੋਂ ਹੀ ਸੇਲ ’ਤੇ ਹੈ। 5-ਡੋਰ ਗੁਰਖਾ ’ਚ ਲਗਭਗ 2.8 ਮੀਟਰ ਵ੍ਹੀਲਬੇਸ ਮਿਲਣ ਦੀ ਉਮੀਦ ਹੈ, ਜੋ 3-ਡੋਰ ਵਾਲੇ ਮਾਡਲ ਤੋਂ ਲਗਭਗ 400 mm ਲੰਬਾ ਹੈ।
ਵਾਧੂ ਲੰਬਾਈ ਤੋਂ ਇਲਾਵਾ 5-ਡੋਰ ਗੁਰਖਾ ਦਾ ਡਿਜ਼ਾਇਨ ਅਤੇ ਕੁਝ ਬਾਡੀ ਪੈਨਲ 3-ਡੋਰ ਐਡੀਸ਼ਨ ਵਰਗੇ ਹੀ ਹਨ, ਜਿਸ ਨੂੰ ਪਹਿਲੀ ਵਾਰ ਆਟੋ ਐਕਸਪੋ 2020 ’ਚ ਪੇਸ਼ ਕੀਤਾ ਗਿਆ ਸੀ। 5-ਡੋਰ ਗੁਰਖਾ ’ਚ ਟੇਲ ਲੈਂਪ, ਟੇਲ ਗੇਟ ਦਾ ਇਕ ਹੀ ਸੈੱਟ ਮਿਲਦਾ ਹੈ। ਇਸਤੋਂ ਇਲਾਵਾ ਇਸ ਵਿਚ ਰੈਗੁਲਰ ਗੁਰਖਾ ਦੀ ਤਰ੍ਹਾਂ ਹੀ ਰੀਅਰ ਬੰਪਰ ਦਿੱਤੇ ਗਏ ਹਨ। ਦੋ ਵਾਧੂ ਡੋਰ ਕਾਰਨ ਵਿੰਡੋ ਲਾਈਨ ’ਚ ਬਦਲਾਅ ਹੋਵੇਗਾ ਪਰ ਫਰੰਟ ਲੁੱਕ ਤੋਂ 5-ਡੋਰ ਗੁਰਖਾ ਦੇ 3-ਡੋਰ ਐਡੀਸ਼ਨ ਵਵਰਗਾ ਹੀ ਦਿਸਣ ਦੀ ਉਮੀਦ ਹੈ।
ਇਸਤੋਂ ਇਲਾਵਾ ਕਿਸੇ ਦੂਜੇ ਬਦਲਾਅ ਦੀ ਜਾਣਕਾਰੀ ਨਹੀਂ ਹੈ। ਹਾਲਾਂਕਿ, ਸੀਟਿੰਗ ਕੰਫੀਗਰੇਸ਼ਨ ’ਚ ਕੁਝ ਬਦਲਾਅ ਹੋਣੇ ਹਨ। ਰੈਗੁਲਰ ਗੁਰਖਾ ’ਚ ਪਿਛਲੇ ਪਾਸੇ ਦੋ ਕੈਪਟਰ ਸੀਟਾਂ ਹਨ, ਜੋ ਇਸ ਨੂੰ ਸਿਰਫ 4-ਸੀਟਰ ਐੱਸ.ਯੂ.ਵੀ. ਬਣਾਉਂਦੀਆਂ ਹਨ। ਹਾਲਾਂਕਿ, 5-ਡੋਰ ਵਾਲੀ ਗੁਰਖਾ ਦੀ ਵਿਚਕਾਰੀ ਲਾਈਨ ’ਚ ਬੈਂਚ ਸੀਟਾਂ ਆਉਣ ਦੀ ਉਮੀਦ ਹੈ ਅਤੇ ਤੀਜੀ ਲਾਈਨ ਲਈ ਵਾਧੂ ਦੋ ਸੀਟਾਂ ਵੀ ਮਿਲ ਸਕਦੀਆਂ ਹਨ।
ਦਮਦਾਰ ਫੀਚਰਜ਼ ਨਾਲ ਅਗਲੇ ਹਫ਼ਤੇ ਭਾਰਤ ’ਚ ਲਾਂਚ ਹੋ ਸਕਦੈ ਮੋਟੋਰੋਲਾ ਦਾ ਇਹ ਸ਼ਾਨਦਾਰ ਫੋਨ
NEXT STORY