ਜਲੰਧਰ- ਰਿਲਾਇੰਸ ਜਿਓ ਦੀ ਫ੍ਰੀ ਸਰਵਿਸ ਨੂੰ ਟੱਕਰ ਦੇਣ ਲਈ ਸਾਰੀਆਂ ਟੈਲੀਕਾਮ ਕੰਪਨੀਆਂ ਨਵੇਂ-ਨਵੇਂ ਪਲਾਨਜ਼ ਲਾਂਚ ਕਰ ਰਹੀਆਂ ਹਨ। ਏਅਰਟੈੱਲ, ਵੋਡਾਫੋਨ ਅਤੇ ਬੀ.ਐੱਸ.ਐੱਨ.ਐੱਲ. ਤੋਂ ਬਾਅਦ ਹੁਣ ਭਾਰਤ ਦੀ ਟੈਲੀਕਾਮ ਕੰਪਨੀ ਏਅਰਸੈੱਲ ਵੀ ਆਪਣੇ ਗਾਹਕਾਂ ਲਈ 23 ਰੁਪਏ ਦਾ ਸਪੈਸ਼ਲ ਰਿਚਾਰਜ ਪਲਾਨ ਲੈ ਕੇ ਆਈ ਹੈ ਜਿਸ ਤਹਿਤ ਯੂਜ਼ਰਸ 1 ਦਿਨ ਲਈ ਕਿਸੇ ਵੀ ਨੈੱਟਵਰਕ 'ਤੇ ਅਨਲਿਮਟਿਡ ਲੋਕਲ ਅਤੇ ਐੱਸ.ਡੀ.ਡੀ. ਕਾਲ ਕਰ ਸਕਦੇ ਹਨ। ਇਸ ਤੋਂ ਇਲਾਵਾ ਕੰਪਨੀ ਨੇ ਦੂਜਾ 328 ਰੁਪਏ ਵਾਲਾ ਪਲਾਨ ਵੀ ਲਾਂਚ ਕੀਤਾ ਹੈ ਜਿਸ ਵਿਚ ਯੂਜ਼ਰ 28 ਦਿਨਾਂ ਲਈ ਕਿਸੇ ਵੀ ਨੈੱਟਵਰਕ 'ਤੇ ਫ੍ਰੀ ਕਾਲ ਕਰ ਸਕਦੇ ਹਨ। ਇਸ ਪਲਾਨ ਦੇ ਤਹਿਤ ਗਾਹਕਾਂ ਨੂੰ ਫ੍ਰੀ ਕਾਲ ਦੇ ਨਾਲ 500 ਐੱਮ.ਬੀ. 3ਜੀ ਡਾਟਾ ਦਿੱਤਾ ਜਾਵੇਗਾ। ਜੇਕਰ ਯੂਜ਼ਰ ਕੋਲ 4ਜੀ ਸਮਾਰਟਫੋਨ ਹੈ ਤਾਂ ਉਸ 'ਤੇ 1.5 ਜੀ.ਬੀ. 4ਜੀ ਡਾਟਾ ਮਿਲੇਗਾ।
ਮਾਰਚ ਤੱਕ ਜਿਓ ਦੇ ਗਾਹਕਾਂ ਦੀ ਗਿਣਤੀ ਹੋਵੇਗੀ 10 ਕਰੋੜ!
NEXT STORY