ਗੈਜੇਟ ਡੈਸਕ– ਜੀਓ ਤੋਂ ਬਾਅਦ ਹੁਣ ਏਅਰਟੈੱਲ ਨੇ ਵੀ ਆਪਣੀ 5ਜੀ ਸਰਵਿਸ ਦਾ ਵਿਸਤਾਰ ਸ਼ੁਰੂ ਕਰ ਦਿੱਤਾ ਹੈ। ਕੰਪਨੀ ਨੇ ਏਅਰਟੈੱਲ 5ਜੀ ਪਲੱਸ ਸਰਵਿਸ ਨੂੰ ਹਰਿਆਣਾ ਦੇ ਪਾਨੀਪਤ ’ਚ ਲਾਂਚ ਕਰ ਦਿੱਤਾ ਹੈ। 1 ਅਕਤੂਬਰ ਨੂੰ ਏਅਰਟੈੱਲ ਨੇ ਆਪਣੀ 5ਜੀ ਸਰਵਿਸ ਦੇਸ਼ ਦੇ 8 ਸ਼ਹਿਰਾਂ ’ਚ ਲਾਂਚ ਕੀਤੀ ਸੀ। ਉਸ ਤੋਂ ਬਾਅਦ ਪਾਨੀਪਤ ਪਹਿਲਾ ਸ਼ਹਿਰ ਹੈ ਜਿੱਥੇ ਏਅਰਟੈੱਲ ਨੇ ਆਪਣੀ ਸਰਵਿਸ ਦਾ ਵਿਸਤਾਰ ਕੀਤਾ ਹੈ।
ਇਹ ਵੀ ਪੜ੍ਹੋ– Airtel ਨੇ ਲਾਂਚ ਕੀਤਾ 30 ਦਿਨਾਂ ਦੀ ਮਿਆਦ ਵਾਲਾ ਸਸਤਾ ਪਲਾਨ, ਮਿਲਣਗੇ ਇਹ ਫਾਇਦੇ
ਭਾਰਤ ’ਚ 5ਜੀ ਸਰਵਿਸ ਦੀ ਸ਼ੁਰੂਆਤ 1 ਅਕਤੂਬਰ ਨੂੰ ਹੋਈ ਸੀ। ਇਸ ਦਿਨ ਹੀ ਏਅਰਟੈੱਲ ਨੇ ਵੀ ਆਪਣੀ ਸਰਵਿਸ ਲਾਂਚ ਕੀਤੀ ਸੀ। ਕੰਪਨੀ ਨੇ 8 ਸ਼ਹਿਰਾਂ- ਦਿੱਲੀ, ਕੋਰਕਾਤਾ, ਚੇਨਈ, ਨਾਗਪੁਰ, ਹੈਦਰਾਬਾਦ, ਬੇਂਗਲੁਰੂ ਅਤੇ ਵਾਰਾਣਸੀ ’ਚ 5ਜੀ ਸਰਵਿਸ ਨੂੰ ਲਾਂਚ ਕੀਤਾ ਸੀ। ਹੁਣ ਇਸਦਾ ਵਿਸਤਾਰ ਕਰਦੇ ਹੋਏ ਕੰਪਨੀ ਨੇ ਪਾਨੀਪਤ ’ਚ ਵੀ 5ਜੀ ਸਰਵਿਸ ਨੂੰ ਲਾਂਚ ਕਰ ਦਿੱਤਾ ਹੈ। ਏਅਰਟੈੱਲ 5ਜੀ ਸਰਵਿਸ ਇਨ੍ਹਾਂ ਸ਼ਹਿਰਾਂ ’ਚ ਵੀ ਪੂਰੀ ਤਰ੍ਹਾਂ ਉਪਲੱਬਧ ਨਹੀਂ ਹੈ ਸਗੋਂ ਚੁਣੇ ਹੋਏ ਏਰੀਆ ’ਚ ਹੀ ਯੂਜ਼ਰਜ਼ ਨੂੰ 5ਜੀ ਸਰਵਿਸ ਮਿਲ ਰਹੀ ਹੈ।
ਇਹ ਵੀ ਪੜ੍ਹੋ– 5G ਦਾ ਕਮਾਲ! ਸਿਰਫ਼ ਇੰਨੇ ਸਕਿੰਟਾਂ ’ਚ ਡਾਊਨਲੋਡ ਹੋਈ 5GB ਦੀ ਮੂਵੀ
ਇੱਥੇ ਸ਼ੁਰੂ ਹੋਈ ਏਅਰਟੈੱਲ 5ਜੀ ਸਰਵਿਸ
ਰਿਪੋਰਟਾਂ ਦੀ ਮੰਨੀਏ ਤਾਂ ਪਾਨੀਪਤ ’ਚ ਏਅਰਟੈੱਲ 5ਜੀ ਸਰਵਿਸ ਭਾਵਨਾ ਚੌਂਕ, ਬਰਸਾਤ ਰੋਡ, ਤਹਿਸੀਲ ਕੈਂਪ, IOCL, ਦੇਵੀ ਮੰਦਰ ਅਤੇ ਦੂਜੇ ਕੁਝ ਏਰੀਆ ’ਚ ਮਿਲ ਰਹੀ ਹੈ। ਕੰਪਨੀ ਮੁਤਾਬਕ, ਆਉਣ ਵਾਲੇ ਦਿਨਾਂ ’ਚ ਸ਼ਹਿਰ ਦੇ ਦੂਜੇ ਏਰੀਆ ’ਚ ਵੀ 5ਜੀ ਸਰਵਿਸ ਦਾ ਅਨੁਭਵ ਯੂਜ਼ਰਜ਼ ਨੂੰ ਮਿਲੇਗਾ।
ਇਹ ਵੀ ਪੜ੍ਹੋ– Samsung ਦਾ 1 ਲੱਖ ਰੁਪਏ ਵਾਲਾ ਫੋਨ ਸਿਰਫ਼ 11 ਰੁਪਏ ’ਚ ਖ਼ਰੀਦਣ ਦਾ ਮੌਕਾ, ਬਸ ਕਰਨਾ ਪਵੇਗਾ ਇਹ ਕੰਮ
5G ਦਾ ਕਮਾਲ! ਸਿਰਫ਼ ਇੰਨੇ ਸਕਿੰਟਾਂ ’ਚ ਡਾਊਨਲੋਡ ਹੋਈ 5GB ਦੀ ਮੂਵੀ
NEXT STORY