ਗੈਜੇਟ ਡੈਸਕ– ਟੈਲੀਕਾਮ ਕੰਪਨੀਆਂ ਨਵੇਂ-ਨਵੇਂ ਪਲਾਨ ਪੇਸ਼ ਕਰਕੇ ਗਾਹਕਾਂ ਨੂੰ ਲੁਭਾ ਰਹੀਆਂ ਹਨ। ਕੋਰਨਾ ਕਾਲ ਦੇ ਦੌਰ ’ਚ ਗਾਹਕਾਂ ਨੂੰ ਜ਼ਿਆਦਾ ਡਾਟਾ ਦੀ ਲੋੜ ਪੈ ਰਹੀ ਹੈ। ਇਸੇ ਨੂੰ ਧਿਆਨ ’ਚ ਰੱਖਦੇ ਹੋਏ ਗਾਹਕ ਜ਼ਿਆਦਾ ਡਾਟਾ ਵਾਲਾ ਪਲਾਨ ਚੁਣਨਾ ਚਾਹੁੰਦੇ ਹਨ। ਗੱਲ ਕਰੀਏ ਏਅਰਟੈੱਲ ਦੀ ਤਾਂ ਇਸ ਦੇ ਪ੍ਰੀਪੇਡ ਪਲਾਨ ਦੀ ਲਿਸਟ ’ਚ ਕਈ ਜ਼ਬਰਦਸਤ ਰੀਚਾਰਜ ਪੈਕ ਹਨ। ਪਲਾਨ ਦੀ ਲਿਸਟ ’ਚ ਹਰ ਕੀਮਤ ਦਾ ਰੀਚਾਜ ਮੌਜੂਦ ਹੈ, ਜਿਸ ਵਿਚ ਗਾਹਕਾਂ ਨੂੰ ਕਾਲਿੰਗ ਅਤੇ ਡਾਟਾ ਦਾ ਫਾਇਦਾ ਮਿਲਦਾ ਹੈ।
ਏਅਰਟੈੱਲ 448 ਰੁਪਏ ਦਾ ਅਜਿਹਾ ਪਲਾਨ ਵੀ ਆਫਰ ਕਰਦੀ ਹੈ ਜਿਸ ਵਿਚ ਗਾਹਕਾਂ ਨੂੰ ਰੋਜ਼ਾਨਾ 3 ਜੀ.ਬੀ. ਡਾਟਾ ਦਿੱਤਾ ਜਾਂਦਾ ਹੈ। ਇਸ ਪਲਾਨ ’ਚ ਕਈ ਤਰ੍ਹਾਂ ਦੇ ਐਡੀਸ਼ਨਲ ਫਾਇਦੇ ਵੀ ਦਿੱਤੇ ਜਾਂਦੇ ਹਨ। ਤਾਂ ਆਓ ਵਿਸਤਾਰ ਨਾਲ ਜਾਣਦੇ ਹਾਂ ਪਲਾਨ ’ਚ ਮਿਲਣ ਵਾਲੇ ਫਾਇਦਿਆਂ ਬਾਰੇ।
ਇਹ ਵੀ ਪੜ੍ਹੋ– WhatsApp ਯੂਜ਼ਰਸ ਲਈ ਬੁਰੀ ਖ਼ਬਰ! ਮੰਨਣੀਆਂ ਪੈਣਗੀਆਂ ਨਵੀਆਂ ਸ਼ਰਤਾਂ ਜਾਂ ਡਿਲੀਟ ਕਰੋ ਅਕਾਊਂਟ
Airtel ਦਾ 448 ਰੁਪਏ ਵਾਲਾ ਪਲਾਨ
ਕੰਪਨੀ ਦੇ ਇਸ ਪਲਾਨ ’ਚ ਗਾਹਕਾਂ ਨੂੰ ਰੋਜ਼ਾਨਾ 3 ਜੀ.ਬੀ. ਹਾਈ ਸਪੀਡ ਡਾਟਾ ਦੇ ਨਾਲ 100 ਐੱਸ.ਐੱਮ.ਐੱਸ. ਦਿੱਤੇ ਜਾਂਦੇ ਹਨ। ਇਸ ਤੋਂ ਇਲਾਵਾ ਗਾਹਕਾਂ ਨੂੰ ਇਸ ਵਿਚ ਅਨਲਿਮਟਿਡ ਕਾਲਿੰਗ ਦੀ ਸੁਵਿਧਾ ਵੀ ਮਿਲਦੀ ਹੈ। ਏਅਰਟੈੱਲ ਦੇ ਇਸ 448 ਰੁਪਏ ਵਾਲੇ ਪਲਾਨ ਦੀ ਮਿਆਦ 28 ਦਿਨਾਂ ਦੀ ਹੈ। ਚੰਗੀ ਗੱਲ ਇਹ ਹੈ ਕਿ ਇਸ ਪਲਾਨ ’ਚ ਗਾਹਕਾਂ ਨੂੰ Disney+ Hotstar VIP ਦੀ ਸਬਸਕ੍ਰਿਪਸ਼ਨ ਵੀ ਦਿੱਤੀ ਜਾ ਰਹੀ ਹੈ, ਜਿਸ ਨਾਲ ਉਹ ਇੰਟਰਟੇਨਮੈਂਟ ਦਾ ਮਜ਼ਾ ਲੈ ਸਕਣਗੇ।
ਇਹ ਵੀ ਪੜ੍ਹੋ– BSNL ਦਾ ਜ਼ਬਰਦਸਤ ਪਲਾਨ, 1 ਸਾਲ ਤਕ ਹੋਵੇਗੀ ਰੀਚਾਰਜ ਦੀ ਛੁੱਟੀ
Disney+ Hotstar VIP ਸਬਸਕ੍ਰਿਪਸ਼ਨ ਦੇ ਨਾਲ ਏਅਰਟੈੱਲ ਗਾਹਕ ਮਲਟੀਪਲੈਕਸ ਫਿਲਮਾਂ, ਐਕਸਕਲੂਜ਼ਿਵ ਹੋਟਸਟਾਰ, ਡਿਜ਼ਨੀ ਪਲੱਸ ਸ਼ੋਅ, ਕਿਡਸ ਕੰਟੈਂਟ ਅਤੇ ਲਾਈਵ ਸਪੋਰਟਸ ਵੇਖ ਸਕਦੇ ਹਨ। ਇਸ ਮੈਂਬਰਸ਼ਿਪ ਦੀ ਕੀਮਤ ਇਕ ਸਾਲ ਲਈ 399 ਰੁਪਏ ਹੈ।
ਇਹ ਵੀ ਪੜ੍ਹੋ– ਇਹ ਹਨ ਸਾਲ 2020 ਦੇ ਸਭ ਤੋਂ ਕਮਜ਼ੋਰ ਪਾਸਵਰਡ, ਸਕਿੰਟਾਂ ’ਚ ਹੋ ਜਾਂਦੇ ਹਨ ਕ੍ਰੈਕ, ਵੇਖੋ ਪੂਰੀ ਲਿਸਟ
FASTag ’ਤੇ 150 ਰੁਪਏ ਦਾ ਕੈਸ਼ਬੈਕ
ਇੰਨਾ ਹੀ ਨਹੀਂ, ਗਾਹਕਾਂ ਨੂੰ ਇਸ ਵਿਚ Airtel Xstreme Premium ਦਾ ਸਬਸਕ੍ਰਿਪਸ਼ਨ ਅਤੇ ਹੈਲੋ ਟਿਊਨ ਵੀ ਦਿੱਤੀ ਜਾਂਦੀ ਹੈ, ਜਿਸ ਨਾਲ ਗਾਹਕ ਆਪਣੀ ਪਸੰਦ ਦੀ ਕੋਈ ਵੀ ਹੈਲੋ ਟਿਊਨ ਲਗਾ ਸਕਦੇ ਹਨ। ਨਾਲ ਹੀ ਪਲਾਨ ’ਚ ਵਿੰਕ ਮਿਊਜ਼ਿਕ ਦਾ ਵੀ ਫਾਇਦਾ ਦਿੱਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਇਸ ਵਿਚ Hellotunes ’ਤੇ 150 ਰੁਪਏ ਦਾ ਕੈਸ਼ਬੈਕ ਦਿੱਤਾ ਜਾ ਰਿਹਾ ਹੈ।
ਜਲਦ ਆ ਰਿਹੈ KTM 125 Duke ਦਾ ਨਵਾਂ ਮਾਡਲ, ਸ਼ੁਰੂ ਹੋ ਗਈ ਪ੍ਰੀ-ਬੁਕਿੰਗ
NEXT STORY