ਗੈਜੇਟ ਡੈਸਕ– ਭਾਰਤ ਸੰਚਾਰ ਨਿਗਮ ਲਿਮਟਿਡ (BSNL) ਨੇ ਇਕ ਨਵਾਂ ਪਲਾਨ ਪੇਸ਼ ਕੀਤਾ ਹੈ। ਇਸਦੀ ਕੀਮਤ 499 ਰੁਪਏ ਰੱਖੀ ਗਈ ਹੈ। ਇਸ ਵਿਚ ਗਾਹਕਾਂ ਨੂੰ 3300 ਜੀ.ਬੀ. ਹਾਈ-ਸਪੀਡ ਡਾਟਾ ਮਿੇਲਗਾ। ਹਾਈ-ਸਪੀਡ ਡਾਟਾ ਖਤਮ ਹੋਣ ਤੋਂ ਬਾਅਦ ਸਪੀਡ ਘੱਟ ਹੋ ਕੇ 4Mbps ਹੋ ਜਾਵੇਗੀ।
ਇਹ ਵੀ ਪੜ੍ਹੋ– ਐਮਾਜ਼ੋਨ ਨੇ ਲਾਂਚ ਕੀਤਾ ਸਸਤਾ Prime Video ਪਲਾਨ, ਇੰਨੀ ਹੈ ਕੀਮਤ
BSNL ਦੇ ਇਸ 499 ਰੁਪਏ ਵਾਲੇ ਬ੍ਰਾਡਬੈਂਡ ਪਲਾਨ ’ਚ 40Mbps ਤਕ ਦੀ ਸਪੀਡ ਦਿੱਤੀ ਜਾਂਦੀ ਹੈ। ਜਿਵੇਂ ਕਿ ਉੱਪਰ ਦੱਸਿਆ ਗਿਆ ਹੈ ਕਿ ਹਾਈ-ਸਪੀਡ ਡਾਟਾ ’ਤੇ ਤੁਸੀਂ 3300 ਜੀ.ਬੀ. ਡਾਟਾ ਇਸਤੇਮਾਲ ਕਰ ਸਕਦੇ ਹੋ। ਇਹ ਡਾਟਾ ਖਤਮ ਹੋਣ ਤੋਂ ਬਾਅਦ ਤੁਹਾਨੂੰ ਅਨਲਿਮਟਿਡ ਡਾਟਾ 4Mbps ਦੀ ਸਪੀਡ ’ਤੇ ਮਿਲੇਗਾ।
ਇਹ ਵੀ ਪੜ੍ਹੋ– ਭਾਰਤ ਦਾ ਸਭ ਤੋਂ ਸਸਤਾ 5G ਸਮਾਰਟਫੋਨ ਲਾਂਚ, ਕੀਮਤ 10 ਹਜ਼ਾਰ ਰੁਪਏ ਤੋਂ ਵੀ ਘੱਟ
BSNL ਦਾ 499 ਰੁਪਏ ਵਾਲਾ ਬ੍ਰਾਡਬੈਂਡ ਪਲਾਨ
BSNL ਦਾ 499 ਰੁਪਏ ਵਾਲੇ ਬ੍ਰਾਡਬੈਂਡ ਪਲਾਨ ’ਚ ਡਾਟਾ ਤੋਂ ਇਲਾਵਾ ਕਾਲਿੰਗ ਦਾ ਫਾਇਦਾ ਵੀ ਮਿਲਦਾ ਹੈ। ਯਾਨੀ ਗਾਹਕਾਂ ਨੂੰ ਅਨਲਿਮਟਿਡ ਕਾਲਿੰਗ ਮਿਲੇਗੀ। ਇਸਨੂੰ ਲੈ ਕੇ ਟੈਲੀਕਾਮਟਾਕ ਨੇ ਰਿਪੋਰਟ ਕੀਤਾ ਹੈ। ਰਿਪੋਰਟ ’ਚ ਦੱਸਿਆ ਗਿਆ ਹੈ ਕਿ ਗਾਹਕਾਂ ਨੂੰ ਪਹਿਲੇ ਮਹੀਨੇ ਦੇ ਬਿੱਲ ’ਤੇ 500 ਰੁਪਏ ਦਾ ਡਿਸਕਾਊਂਟ ਵੀ ਦਿੱਤਾ ਜਾਵੇਗਾ। ਇਸ ਪਲਾਨ ਨਾਲ 50 ਰੁਪਏ ਘੱਟ ’ਚ ਕੰਪਨੀ ਦਾ ਇਕ ਹੋਰ ਬ੍ਰਾਡਬੈਂਡ ਪਲਾਨ ਉਪਲੱਬਧ ਹੈ।
ਹਾਲਾਂਕਿ, ਮੰਨਿਆ ਜਾ ਰਿਹਾ ਹੈ ਕਿ ਕੰਪਨੀ ਆਪਣਏ 775 ਰੁਪਏ ਅਤੇ 275 ਰੁਪਏ ਵਾਲੇ ਬ੍ਰਾਡਬੈਂਡ ਪਲਾਨ ਨੂੰ ਬੰਦ ਕਰ ਸਕਦੀ ਹੈ। ਇਨ੍ਹਾਂ ਪਲਾਨਜ਼ ਨੂੰ 15 ਨਵੰਬਰ ਤਕ ਬੰਦ ਕੀਤਾ ਜਾ ਸਕਦਾ ਹੈ।
ਇਹ ਵੀ ਪੜ੍ਹੋ– ਬੁਰੀ ਖ਼ਬਰ! ਗੂਗਲ ਹਮੇਸ਼ਾ ਲਈ ਬੰਦ ਕਰਨ ਜਾ ਰਿਹੈ ਆਪਣੀ ਇਹ ਐਪ, ਜਾਣੋ ਵਜ੍ਹਾ
Oppo ਨੇ ਘੱਟ ਕੀਮਤ ’ਚ ਲਾਂਚ ਕੀਤਾ 5G ਫੋਨ, ਦਮਦਾਰ ਪ੍ਰੋਸੈਸਰ ਨਾਲ ਮਿਲਦਾ ਹੈ ਸ਼ਾਨਦਾਰ ਕੈਮਰਾ
NEXT STORY