ਗੈਜੇਟ ਡੈਸਕ- IPL 2024 ਸ਼ੁਰੂ ਹੋ ਗਿਆ ਹੈ। ਇਸ ਟੂਰਨਾਮੈਂਟ ਦੀ ਸ਼ੁਰੂਆਤ ਦੇ ਨਾਲ ਹੀ ਟੈਲੀਕਾਮ ਕੰਪਨੀਆਂ ਨੇ ਨਵੇਂ ਰੀਚਾਰਜ ਪਲਾਨ ਲਾਂਚ ਕਰਨੇ ਸ਼ੁਰੂ ਕਰ ਦਿੱਤੇ ਹਨ। ਏਅਰਟੈੱਲ ਨੇ ਨਵੇਂ ਰੀਚਾਰਜ ਪਲਾਨ ਲਾਂਚ ਕੀਤੇ ਹਨ।
ਕੰਪਨੀ ਨੇ ਕ੍ਰਿਕਟ ਟੂਰਨਾਮੈਂਟ ਨੂੰ ਧਿਆਨ 'ਚ ਰੱਖਦੇ ਹੋਏ IPL ਬੋਨਾਂਜ਼ਾ ਆਫਰ ਪੇਸ਼ ਕੀਤਾ ਹੈ। ਇਸ ਆਫਰ ਦੇ ਤਹਿਤ ਕੰਪਨੀ ਨੇ ਤਿੰਨ ਨਵੇਂ ਪ੍ਰੀਪੇਡ ਰੀਚਾਰਜ ਪਲਾਨ ਪੇਸ਼ ਕੀਤੇ ਹਨ। ਇਹ ਸਾਰੇ ਪਲਾਨ ਡਾਟਾ 'ਤੇ ਫੋਕਸ ਕਰਦੇ ਹਨ। ਆਓ ਜਾਣਦੇ ਹਾਂ ਏਅਰਟੈੱਲ ਦੇ ਨਵੇਂ ਰੀਚਾਰਜ ਪਲਾਨ ਦੇ ਵੇਰਵੇ।
Airtel IPL Bonanza Offer
ਕੰਪਨੀ ਦਾ ਇਹ ਆਫਰ ਸੀਮਤ ਸਮੇਂ ਲਈ ਹੈ, ਜਿਸ ਦੀ ਕੀਮਤ 39 ਰੁਪਏ ਤੋਂ ਸ਼ੁਰੂ ਹੁੰਦੀ ਹੈ। ਕੰਪਨੀ ਨੇ ਦੋ ਨਵੇਂ ਵਿਸ਼ੇਸ਼ ਰੀਚਾਰਜ ਪਲਾਨ ਪੇਸ਼ ਕਰਦੇ ਹੋਏ, 49 ਰੁਪਏ ਅਤੇ 99 ਰੁਪਏ ਦੇ ਆਪਣੇ ਮੌਜੂਦਾ ਪ੍ਰੀਪੇਡ ਪਲਾਨ ਨੂੰ ਸੋਧਿਆ ਹੈ। ਇਹ ਪੈਕ IPL 2024 ਲਈ ਕਸਟਮਾਈਜ਼ ਕੀਤੇ ਗਏ ਹਨ, ਜੋ ਅਸੀਮਤ ਡੇਟਾ ਦੀ ਪੇਸ਼ਕਸ਼ ਕਰਨਗੇ।
ਹੁਣ ਏਅਰਟੈੱਲ ਦੇ ਨਵੇਂ ਰੀਚਾਰਜ ਪਲਾਨ ਦੀ ਗੱਲ ਕਰੀਏ ਤਾਂ ਪਹਿਲਾ 39 ਰੁਪਏ ਵਾਲਾ ਪਲਾਨ ਹੈ। ਇਹ ਇੱਕ ਡੇਟਾ ਪੈਕ ਹੈ, ਜੋ ਇੱਕ ਦਿਨ ਦੀ ਵੈਧਤਾ ਦੇ ਨਾਲ ਆਉਂਦਾ ਹੈ। ਇਸ 'ਚ ਯੂਜ਼ਰਸ ਨੂੰ ਅਨਲਿਮਟਿਡ ਡਾਟਾ ਮਿਲਦਾ ਹੈ। ਦੂਜਾ ਪਲਾਨ 49 ਰੁਪਏ ਦਾ ਹੈ। ਇਸ 'ਚ ਵੀ ਯੂਜ਼ਰਸ ਨੂੰ ਇਕ ਦਿਨ ਦੀ ਵੈਲੀਡਿਟੀ ਲਈ ਅਨਲਿਮਟਿਡ ਡਾਟਾ ਮਿਲਦਾ ਹੈ।
ਧਿਆਨ ਵਿੱਚ ਰੱਖੋ ਕਿ ਭਾਵੇਂ ਇਹ ਦੋਵੇਂ ਪਲਾਨ ਇੱਕ ਦਿਨ ਦੀ ਵੈਧਤਾ ਦੇ ਨਾਲ ਆਉਂਦੇ ਹਨ, ਇਹਨਾਂ ਦੀ ਵੈਧਤਾ ਉਸੇ ਦਿਨ 12 ਅੱਧੀ ਰਾਤ ਨੂੰ ਖਤਮ ਹੋ ਜਾਵੇਗੀ ਜਿਸ ਦਿਨ ਤੁਸੀਂ ਇਹਨਾਂ ਨੂੰ ਰੀਚਾਰਜ ਕਰੋਗੇ। 49 ਰੁਪਏ ਦੇ ਪਲਾਨ ਦੇ ਨਾਲ, ਕੰਪਨੀ 30 ਦਿਨਾਂ ਲਈ ਵਿੰਕ ਪ੍ਰੀਮੀਅਮ ਸਬਸਕ੍ਰਿਪਸ਼ਨ ਦੀ ਪੇਸ਼ਕਸ਼ ਕਰ ਰਹੀ ਹੈ।
99 ਰੁਪਏ ਦੇ ਰੀਚਾਰਜ ਪਲਾਨ ਦੀ ਗੱਲ ਕਰੀਏ ਤਾਂ ਇਹ ਅਨਲਿਮਟਿਡ ਡੇਟਾ ਦੇ ਨਾਲ ਆਉਂਦਾ ਹੈ। ਇਸ ਰੀਚਾਰਜ ਪਲਾਨ ਦੀ ਵੈਧਤਾ 2 ਦਿਨਾਂ ਦੀ ਹੈ। ਹਾਲਾਂਕਿ ਇਹ ਪਲਾਨ ਅਸੀਮਤ ਡੇਟਾ ਦੇ ਨਾਲ ਆਉਂਦੇ ਹਨ, ਇਨ੍ਹਾਂ ਦੀ FUP ਸੀਮਾ 20GB ਹੈ। ਮਤਲਬ 20GB ਖਤਮ ਹੋਣ ਤੋਂ ਬਾਅਦ ਤੁਹਾਨੂੰ ਸਲੋ ਸਪੀਡ 'ਤੇ ਡਾਟਾ ਮਿਲੇਗਾ।
ਜਾਪਾਨ 'ਚ ਲਾਂਚ ਹੋਈ ਮੇਡ-ਇਨ-ਇੰਡੀਆ ਹੋਂਡਾ ਐਲੀਵੇਟ, WR-V ਨਾਂ ਨਾਲ ਕੀਤੀ ਜਾਵੇਗੀ ਵਿਕਰੀ
NEXT STORY