ਜਲੰਧਰ— ਚੀਨ ਦੀ ਇਲੈਕਟ੍ਰਾਨਿਕ ਕੰਪਨੀ ਅਲਕਾਟੇਲ ਨੇ ਭਾਰਤੀ ਬਾਜ਼ਾਰ 'ਚ ਬੱਚਿਆਂ ਲਈ ਜੀ. ਪੀ. ਐੱਸ. ਨਾਲ ਲੈਸ ਸਮਾਰਟਵਾਚ ਲਾਂਚ ਕੀਤੀ ਹੈ, ਜਿਸ 'ਚ ਬੱਚੇ ਪ੍ਰੀ-ਅਪਰੂਵਡ ਨੰਬਰਾਂ 'ਤੇ ਗੱਲ ਵੀ ਕਰ ਸਕਣਗੇ। 'ਮੂਵਟਾਈਮ-ਟ੍ਰੈਕ ਐਂਡ ਟਾਕ' ਨਾਂ ਦੀ ਇਹ ਸਮਾਰਟਵਾਚ ਮਾਤਾ-ਪਿਤਾ ਨੂੰ ਆਪਣੇ ਬੱਚਿਆਂ ਨਾਲ ਜੁੜੇ ਰਹਿਣ 'ਚ ਵੀ ਮਦਦ ਕਰੇਗੀ। ਇਸ ਦੀ ਕੀਮਤ 4799 ਰੁਪਏ ਦੱਸੀ ਗਈ ਹੈ।
ਸਮਾਰਟਵਾਚ ਦੇ ਫੀਚਰਜ਼
1. ਇਹ ਨਿਊਕਲੀਅਸ ਓਪਰੇਟਿੰਗ ਸਿਸਟਮ 'ਤੇ ਆਧਾਰਿਤ ਹੈ।
2. ਇਸ ਵਾਚ ਦਾ ਭਾਰ 70 ਗ੍ਰਾਮ ਤੋਂ ਵੀ ਘੱਟ ਹੈ।
3. ਇਸ 'ਚ 0.95 ਇੰਚ ਦੀ ਓ. ਐੱਲ. ਈ. ਡੀ. ਡਿਸਪਲੇਅ ਮੌਜੂਦ ਹੈ।
4. ਇਸ 'ਚ ਲੱਗੀ ਬੈਟਰੀ ਚਾਰ ਦਿਨਾਂ ਦਾ ਬੈਕਅੱਪ ਦਿੰਦੀ ਹੈ।
5. ਇਸ 'ਚ ਇਕ ਐੱਸ. ਓ. ਐੱਸ. ਬਟਨ ਵੀ ਮੌਜੂਦ ਹੈ, ਜਿਸ ਨੂੰ ਦਬਾਉਣ 'ਤੇ ਮਾਤਾ-ਪਿਤਾ ਕੋਲ ਖਤਰੇ ਦਾ ਸੰਕੇਤ ਪਹੁੰਚ ਜਾਵੇਗਾ।
ਫੇਸਬੁੱਕ 'ਤੇ ਝੂਠੀਆਂ ਖਬਰਾਂ ਨੂੰ ਲੈ ਕੇ ਜ਼ੁਕਰਬਰਗ ਨੇ ਚੁੱਕਿਆ ਅਹਿਮ ਕਦਮ
NEXT STORY