ਜਲੰਧਰ- ਮਾਨਸੂਨ ਦਾ ਮੌਸਮ ਆ ਚੁੱਕਾ ਹੈ ਪਰ ਇਹ ਕਈ ਵਾਰ ਪਰੇਸ਼ਾਨੀ ਦੀ ਵਜ੍ਹਾ ਵੀ ਬਣ ਜਾਂਦਾ ਹੈ। ਇਸ ਕਾਰਨ ਕਈ ਕੰਮਾਂ 'ਤੇ ਸਮਝੌਤਾ ਕਰਨਾ ਪੈਂਦਾ ਹੈ, ਜਿਵੇਂ ਕਦੀ ਤੁਹਾਡਾ ਬਾਹਰ ਜਾ ਕੇ ਖਾਣ ਖਾਣ ਦਾ ਮੰਨ ਹੋਵੇਂ ਜਾਂ ਫਿਰ ਘਰ ਦੇ ਯੂਟੀਲਿਟੀ ਬਿਲਸ ਜਮਾ ਕਰਨੇ ਹੋਣ। ਬਾਰਸ਼ ਦੇ ਚੱਲਦੇ ਅਸੀਂ ਕੁਝ ਐਪਸ ਦੀ ਲਿਸਟ ਲਿਆਏ ਹਾਂ, ਜੋ ਮਾਨਸੂਨ ਦੇ ਸੀਜ਼ਨ 'ਚ ਹਰ ਯੂਜ਼ਰ ਦੇ ਫੋਨ 'ਚ ਹੋਣੀ ਜ਼ਰੂਰੀ ਹੈ।
UberEats -
ਬਾਰਸ਼ ਦੇ ਮੌਸਮ 'ਚ ਜੇਕਰ ਤੁਹਾਡਾ ਘਰ ਬੈਠ ਕੇ ਕੁਝ ਖਾਣ ਦਾ ਮੰਨ ਹੋਵੇ ਤਾਂ ਇਹ ਐਪ ਤੁਹਾਡੀ ਮਦਦ ਕਰੇਗੀ। ਇਸ ਐਪ ਦੇ ਰਾਹੀ ਤੁਸੀਂ ਖਾਣ ਦਾ ਸਮਾਨ ਆਪਣੇ ਘਰ ਡਿਲੀਵਿਰੀ ਕਰਾ ਸਕਦੇ ਹੋ। ਇਸ ਨੂੰ ਗੂਗਲ ਪਲੇ ਸਟੋਰ ਤੋਂ ਡਾਊਨਲੋਡ ਕੀਤਾ ਜਾ ਸਕਦਾ ਹੈ।
Groffers -
ਘਰ 'ਤੇ ਗਰੋਸਰੀ ਖਤਮ ਹੋ ਗਈ ਹੈ ਅਤੇ ਬਾਹਰ ਬਾਰਸ਼ ਹੋ ਰਹੀ ਹੈ ਤਾਂ ਇਹ ਐਪ ਤੁਹਾਡੇ ਕੰਮ ਦੀ ਹੈ। ਇੱਥੋਂ ਤੁਸੀਂ ਘਰ ਦੀ ਗਰੋਸਰੀ ਨੂੰ ਮੰਗਵਾ ਸਕਦੇ ਹੋ। ਯੂਜ਼ਰ ਡਿਲੀਵਿਰੀ ਦਾ ਦਿਨ ਅਤੇ ਸਮੇਂ ਆਪਣੇ-ੱਆਪ ਤਹਿ ਕਰ ਸਕਦਾ ਹੈ। ਉਸ ਸਮੇਂ ਸਾਮਾਨ ਤੁਹਾਡੇ ਤੱਕ ਪਹੁੰਚ ਜਾਂਦਾ ਹੈ।
UrbanClap -
ਇਸ ਐਪ 'ਚ ਯੂਜ਼ਰ ਨੂੰ ਸਾਰੇ ਤਰ੍ਹÎਾਂ ਦੀ ਸਰਵਿਸੇਸ ਮਿਲ ਜਾਵੇਗੀ। ਬਾਰਸ਼ 'ਚ ਸਕਿੱਨ ਪ੍ਰਾਲਮ ਜਾਂ ਫ੍ਰਿਜੀ ਹੇਅਰ ਹੋਣਾ ਆਮ ਗੱਲ ਹੈ ਪਰ ਬਾਰਸ਼ 'ਚ ਪਾਰਲਰ ਬੇਹੱਦ ਮੁਸ਼ਕਿਲ ਹੋ ਜਾਂਦਾ ਹੈ। ਅਜਿਹੇ 'ਚ ਇਹ ਐਪ ਤੁਹਾਡੇ ਘਰ 'ਤੇ ਬਿਊਟੀਸ਼ਿਅਨ ਵਰਗੀਆਂ ਸੁਵਿਧਾਵਾਂ ਦੇ ਸਕਦੀ ਹੈ।
Practo -
ਬਾਰਸ਼ 'ਚ ਬਿਮਾਰ ਹੋਣਾ ਵੀ ਆਮ ਹੈ ਪਰ ਅਜਿਹੇ 'ਚ ਮੌਸਮ 'ਚ ਡਾਕਟਰ ਕੋਲ ਜਾਣਾ ਮੁਸ਼ਕਿਲ ਹੁੰਦਾ ਹੈ। ਇਸ ਐਪ ਦੀ ਮਦਦ ਨਾਲ ਯੂਜ਼ਰ ਆਲੇ-ਦੁਆਲੇ ਦੇ ਡਾਕਟਰ ਸਰਚ ਕਰ ਸਕਦੇ ਹਨ ਅਤੇ ਉਨ੍ਹਾਂ ਤੋਂ ਕੰਸਲਟੇਸ਼ਨ ਵੀ ਲੈ ਸਕਦੇ ਹੋ।
OLA -
ਬਾਰਸ਼ 'ਚ ਕਿਤੇ ਜਾਣਾ ਹੋਵੇ ਜਾਂ ਫਿਰ ਤੁਸੀਂ ਕਿਤੇ ਫਸ ਗਏ ਹੋ ਤਾਂ ਇਹ ਐਪ ਤੁਹਾਡੇ ਕੰਮ ਦੀ ਹੈ। ਇਸ ਦੇ ਰਾਹੀ ਤੁਸੀਂ ਕੈਬ ਬੁੱਕ ਕਰ ਸਕਦੇ ਹੋ।
Paytm -
ਘਰ ਬੈਠੇ ਰਿਚਾਰਜ ਜਾਂ ਬਿਲ ਜਮਾ ਕਰਾਉਣਾ ਹੋਵੇ ਤਾਂ ਇਹ ਐਪ ਤੁਹਾਡੇ ਬੇਹੱਦ ਕੰਮ ਦੀ ਹੈ। ਫੋਨ ਬਿਲ ਤੋਂ ਟੀ. ਵੀ. ਦਾ ਬਿਲ ਵੀ ਇਸ ਦੀ ਮਦਦ ਨਾਲ ਦੇ ਸਕਦੇ ਹੋ।
ਨਵੇਂ ਐਪ ਜਾਂ ਵੈੱਬਸਾਈਟ 'ਤੇ ਰਜਿਸਟਰ ਕਰਨ ਲਈ ਕਰਦੇ ਹੋ ਸੋਸ਼ਲ ਮੀਡੀਆ ਅਕਾਊਂਟ ਦੀ ਵਰਤੋਂ ਤਾਂ ਹੋ ਜਾਓ ਸਾਵਧਾਨ!
NEXT STORY