ਜਲੰਧਰ : ਐਮੇਜ਼ਾਨ ਨੇ ਆਜੂਕੇਸ਼ਨ ਟੈਕਨਾਲੋਜੀ ਮਾਰਕੀਟ 'ਚ ਇਕ ਵੱਡਾ ਕਦਮ ਚੁੱਕਦੇ ਹੋਏ ਸੋਮਵਾਰ ਨੂੰ 'ਇੰਸਪਾਇਰ' ਨਾਂ ਦੇ ਆਨਲਾਈਨ ਪੋਰਟਲ ਦੀ ਅਨਾਊਂਸਮੈਂਟ ਕਰ ਦਿੱਤੀ ਹੈ। ਇਸ ਆਨਲਾਈਨ ਪੋਰਟਲ 'ਚ ਅਧਿਆਪਕ ਤੇ ਹੋਰ ਐਜੂਕੇਟਰ ਡਿਜੀਟਲ ਲਰਨਿੰਗ ਲਈ ਰਿਸੋਰਸਿਜ਼ ਸ਼ੇਅਰ ਕਰ ਸਕਦੇ ਹਨ।
ਇੰਸਪਾਇਰ ਆਨਲਾਈਨ ਪੋਰਟਲ 'ਚ ਸਰਚ, ਡਿਸਕਵਰੀ ਤੇ ਕੰਪੇਅਰ ਐਜੂਕੇਸ਼ਨਲ ਮੈਟੀਰੀਅਲ ਅਦਿ ਸੁਵੀਧਾਵਾਂ ਮਿਲਣਗੀਆਂ। ਇੰਸਪਾਇਰ ਦਾ ਮਕਸਦ ਸ਼ਿਕਸ਼ਕਾਂ ਲਈ ਫ੍ਰੀ ਡਿਜੀਟਲ ਟੀਚਿੰਗ ਰਿਸੋਰਸ ਅਪਲੋਡ ਤੇ ਸ਼ੇਅਰ ਕਰਨ ਦਾ ਐਕਸੈੱਸ ਪ੍ਰੋਵਾਈਡ ਕਰਵਾਉਣਾ ਹੈ। ਐਮੇਜ਼ਾਨ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਵਿਦਿਆਰਥੀਆਂ ਨੂੰ ਸਿੱਖਣ ਲਈ ਬਹੁਤ ਸਾਰਾ ਲਰਨਿੰਗ ਮੈਟੀਰੀਅਲ ਮਿਲੇਗਾ ਤੇ ਇਸ ਦੇ ਨਤੀਜੇ ਵੀ ਸ਼ਿਕਸ਼ਾ ਦੇ ਮਾਧਿਅਮ ਨਾਲ ਵਧੀਆ ਹੀ ਆਉਣਗੇ।
ਇਹ ਪਲੈਟਫੋਰਮ ਹੋਰ ਸ਼ਿਕਸ਼ਣ ਸੰਸਥਾਵਾਂ ਲਈ ਵੀ ਖੁਲ੍ਹਾ ਹੈ ਜਿੱਥੇ ਉਹ ਆਪਣਾ ਕੰਟੈਂਟ ਸ਼ੇਅਰ ਕਰ ਸਕਦੇ ਹਨ। ਇਸ ਪਲੈਟਫੋਰਮ ਨੂੰ ਬੀਟਾ ਵਰਜ਼ਨ 'ਚ ਮਾਰਚ 2015 'ਚ ਯੂ. ਐੱਸ. ਸਕੂਲ ਡਿਸਟ੍ਰਿਕ ਨਾਲ ਮਿਲ ਕੇ ਐਮੇਜ਼ਾਨ ਵੱਲੋਂ ਸ਼ੁਰੂ ਕੀਤਾ ਗਿਆ ਸੀ। ਸੋਮਵਾਰ ਨੂੰ ਲਾਂਚ ਹੋਣ ਤੋਂ ਬਾਅਦ, ਅਜੇ ਵੀ ਇਹ ਬੀਟਾ ਸਟੇਜ 'ਤੇ ਹੈ। ਐਮੇਜ਼ਾਨ ਦੇ ਇਸ ਐਜੂਕੇਸ਼ਨ ਪ੍ਰੋਗਰਾਮ ਦਾ ਡਿਸਟ੍ਰਿਕ ਵਾਈਸੇਲੀਆ, ਮਨੀਓਲਾ (ਨਿਊ ਯੋਰਕ), ਪਿਟਸਬਰਗ ਪੈਂਸਲਵੇਨੀਆ, ਐੱਲ ਕਹੋਨ ਕੈਲੀਫੋਰਨੀਆ ਅਦਿ ਸਕੂਲ ਹਿੱਸਾ ਬਣੇ ਹਨ ਤੇ ਇੰਡੀਆਨਾ, ਮੈਰੀਲੈਂਡ, ਮੈਸੀਚੁਸੇਟਸ ਤੇ ਵੈਰਮੋਂਟ ਦੀਆਂ ਸਟੇਟਸ ਵੀ ਇਸ ਪ੍ਰੋਗਰਾਮ ਨੂੰ ਇੰਡੋਸ ਕਰਨ ਜਾ ਰਹੀਆਂ ਹਨ।
ਡੈੱਲ ਨੇ ਸਕੂਲਾਂ ਲਈ ਪੇਸ਼ ਕੀਤੀ ਵੱਡੀ ਟੱਚ ਸਕ੍ਰੀਨ
NEXT STORY