ਜਲੰਧਰ : ਹੋ ਸਕਦਾ ਹੈ ਕਿ ਇਸ ਮਹੀਨੇ ਗੂਗਲ ਆਪਣੇ ਆਪ੍ਰੇਟਿੰਗ ਸਿਸਟ ਨੂੰ ਆਫਿਸ਼ੀਅਲੀ ਲਾਂਚ ਕਰ ਦਵੇ। ਇਹ ਪ੍ਰਡਿਕਸ਼ਨ ਇਵਨ ਬਸਾਲ ਵੱਲੋਂ ਕੀਤੀ ਗਈ ਹੈ ਜੋ ਟਵਿਟਰ 'ਤੇ @evleaks ਦੇ ਨਾਂ ਨਾਲ ਵੀ ਮਸ਼ਹੂਰ ਹਨ ਤੇ ਉਨ੍ਹਾਂ ਵੱਲੋਂ ਡਿਵਾਈਜ਼ਾਂ ਬਾਰੇ ਕੀਤੀਆਂ ਗਈਆਂ ਪ੍ਰਡਿਕਸ਼ੰਜ਼ ਜ਼ਿਆਦਾਤਰ ਸਹੀ ਹੁੰਦੀਆਂ ਹਨ। ਹਾਲਾਂਕਿ ਪਿਛਲੇ ਕੁਝ ਸਾਲਾਂ 'ਚ ਗੂਗਲ ਵੱਲੋਂ ਆਪਣੇ ਨਵੇਂ ਮੋਬਾਇਲ ਆਪ੍ਰੇਟਿੰਗ ਸਿਸਟਮ ਨੂੰ ਅਕਤੂਬਰ ਜਾਂ ਨਵੰਬਰ ਮਹੀਨੇ 'ਚ ਆਫਿਸ਼ੀਅਲੀ ਲਾਂਚ ਕੀਤਾ ਜਾਂਦਾ ਹੈ।
5 ਅਗਸਤ ਨੂੰ ਲਾਂਚ ਹੋਣ ਤੋਂ ਬਾਅਦ ਐਂਡ੍ਰਾਇਡ 7.0 ਨੁਗਟ ਸਾਰੀਆਂ ਐਂਡ੍ਰਾਇਡ ਡਿਵਾਈਜ਼ਾਂ ਲਈ ਅਵੇਲੇਬਲ ਨਹੀਂ ਹੋਵੇਗਾ। ਸਭ ਤੋਂ ਪਹਿਲਾਂ ਫੋਨ ਮੈਨਿਊਫੈਕਚਰਰ, ਵਾਇਰਲੈੱਸ ਕੈਰੀਅਰ ਇਸ ਦਾ ਆਪਣੀਆਂ ਸਾਰੀਆਂ ਕੰਪੈਟੇਬਲ ਡਿਵਾਈਜ਼ਾਂ 'ਤੇ ਟੈਸਟ ਕਰਨਗੇ ਤਾਂ ਜੋ ਆਪ੍ਰੇਟਿੰਗ ਸਿਸਟਮ ਨੈੱਟਵਰਕ ਤੇ ਮੋਬਾਇਲ ਮੈਨਿਊਫੈਕਚਰਰਜ਼ ਨਵੇਂ ਆਪ੍ਰੇਟਿੰਗ ਸਿਸਟਮ ਦੇ ਮੁਤਾਬਿਕ ਡਿਵਾਈਜ਼ਾਂ ਦਾ ਨਿਰਮਾਣ ਕਰ ਸਕਨ। ਗੂਗਲ ਵੱਲੋਂ ਇਸ ਬਾਰੇ ਕੋਈ ਆਫਿਸ਼ੀਅਲ ਬਿਆਨ ਨਹੀਂ ਦਿੱਤਾ ਗਿਆ ਹੈ।
ਬੁੱਧਵਾਰ ਨੂੰ ਲਾਂਚ ਹੋਵੇਗਾ Xiaomi ਦਾ ਇਹ ਬੇਹਤਰੀਨ ਸਮਾਰਟਫੋਨ
NEXT STORY