ਜਲੰਧਰ- ਹਾਲ ਹੀ 'ਚ ਇਹ ਖਬਰ ਸਾਹਮਣੇ ਆਈ ਸੀ ਕਿ ਚੀਨੀ ਐਪਲ ਨਾਂ ਨਾਲ ਮਸ਼ਹੂਰ ਸਮਾਰਟਫੋਨ ਕੰਪਨੀ ਸ਼ਿਓਮੀ ਭਾਰਤ 'ਚ ਨਵਾਂ ਸਮਾਰਟਫੋਨ ਰੈੱਡਮੀ 3ਐੱਸ ਲਾਂਚ ਕਰਨ ਵਾਲੀ ਹੈ। ਹੁਣ ਇਸ ਕੰਪਨੀ ਨੇ ਮੀਡੀਆ ਇਟਵਾਈਟ ਵੀ ਭੇਜਣਾ ਸ਼ੁਰੂ ਕਰ ਦਿੱਤਾ ਹੈ। ਰਿਪੋਰਟ ਮੁਤਾਬਕ ਰੈੱਡਮੀ 3ਐੱਸ ਨੂੰ ਬੁੱਧਵਾਰ ਨੂੰ ਲਾਂਚ ਕੀਤਾ ਜਾਵੇਗਾ।
ਸ਼ਿਓਮੀ ਆਪਣੀ ਵੈੱਬਸਾਈਟ ਰਾਹੀਂ ਇਸ ਇਵੈਂਟ ਦੀ ਲਾਈਵ ਸਟ੍ਰੀਮਿੰਗ ਵੀ ਕਰੇਗੀ। ਰੈੱਡਮੀ 3ਐੱਸ ਨੂੰ ਜੂਨ ਮਹੀਨੇ 'ਚ ਚੀਨ 'ਚ ਲਾਂਚ ਕੀਤਾ ਗਿਆ ਸੀ ਅਤੇ ਇਹ 2 ਵੇਰੀਅੰਟਸ, 2 ਜੀ.ਬੀ. ਰੈਮ ਤੇ 16 ਜੀ.ਬੀ. ਇੰਟਰਨਲ ਸਟੋਰੇਜ ਵਾਲਾ 699 ਚੀਨੀ ਯੁਆਨ (ਕਰੀਬ 7,000 ਰੁਪਏ) ਅਤੇ 3 ਜੀ.ਬੀ. ਰੈਮ ਅਤੇ 32 ਇੰਟਰਨਲ ਸਟੋਰੇਜ ਵਾਲਾ 899 ਚੀਨੀ ਯੁਆਨ (ਕਰੀਬ 9,000 ਰੁਪਏ) 'ਚ ਉਪਲੱਬਧ ਹੈ।
ਰੈੱਡਮੀ 3ਐੱਸ ਦੇ ਹੋਰ ਖਾਸ ਫੀਚਰਸ-
5-ਇੰਚ ਦੀ ਐੱਚ.ਡੀ. (720x1280 ਪਿਕਸਲ) ਆਈ.ਪੀ.ਐੱਸ. ਡਿਸਪਲੇ
1.1ਗੀਗਾਹਰਟਜ਼ ਕਵਾਲਕਾਮ ਸਨੈਪਡ੍ਰੈਗਨ 430 ਪ੍ਰੋਸੈਸਰ, ਐਡ੍ਰੀਨੋ 505 ਜੀ.ਪੀ.ਯੂ.
13 ਮੈਗਾਪਿਕਸਲ ਰਿਅਰ ਅਤੇ 5 ਮੈਗਾਪਿਕਸਲ ਦਾ ਫਰੰਟ ਕੈਮਰਾ
ਐਂਡ੍ਰਾਇਡ 5.1 ਲਾਲੀਪਾਪ 'ਤੇ ਆਧਾਰਿਤ ਐੱਮ.ਆਈ.ਯੂ.ਆਈ.7
ਭਾਰ 144 ਗ੍ਰਾਮ
ਡਿਊਮ ਸਿਮ ਸਪੋਰਟ (ਮਾਈਕ੍ਰੋ+ਨੈਨੋ)
ਪਿਛਲੇ ਪਾਸੇ ਫਿੰਗਰਪ੍ਰਿੰਟ ਸੈਂਸਰ
4ਜੀ, ਵਾਈ-ਫਾਈ, ਜੀ.ਪੀ.ਆਰ.ਐੱਸ., ਐੱਜ, ਬਲੂਟੁਥ, ਜੀ.ਪੀ.ਐੱਸ., ਏ-ਜੀ.ਪੀ.ਐੱਸ., ਵਾਈ-ਫਾਈ 802 ਬੀ/ਜੀ/ਐੱਨ ਅਤੇ ਮਾਈਕ੍ਰੋ-ਯੂ.ਐੱਸ.ਬੀ.।
ਗੋਲਡ, ਸਿਲਵਰ ਅਤੇ ਗ੍ਰੇ ਰੰਗਾਂ 'ਚ ਉਪਲੱਬਧ।
ਐਂਡ੍ਰਾਇਡ ਮਾਰਸ਼ਮੈਲੋ ਦੇ ਨਾਲ ਲਾਂਚ ਹੋਇਆ ਇਹ ਘੱਟ ਕੀਮਤ 4G ਸਮਾਰਟਫੋਨ
NEXT STORY