ਜਲੰਧਰ- ਟੈਕਨਾਲੋਜੀ ਕੰਪਨੀ 'Noble Skiodo' ਨੇ ਨਵੇਂ 65-ਇੰਚ ਫੁੱਲ-ਐੱਚ.ਡੀ. ਸਮਾਰਟ ਟੀ.ਵੀ. (70SM65N01) ਨੂੰ ਭਾਰਤ 'ਚ ਲਾਂਚ ਕੀਤਾ ਹੈ ਜਿਸ ਦੀ ਕੀਮਤ 85,000 ਰੁਪਏ ਹੈ। ਕੰਪਨੀ ਦਾ ਕਹਿਣਾ ਹੈ ਕਿ ਇਹ ਐਂਡ੍ਰਾਇਡ ਪਾਵੇਰਡ ਫੁੱਲ-ਐੱਚ.ਡੀ. ਟੀ.ਵੀ. ਗ੍ਰੇਟ ਬਲੈਕ ਲੈਵਲ, ਸੁਪਰਬ ਹਾਈ ਡਾਇਨਾਮਿਕ ਰੇਂਜ ਅਤੇ ਹਾਈ ਕੰਟ੍ਰਾਸਟ ਪਰਫਾਰਮੈਂਸ ਦੇਵੇਗਾ।
ਇਸ ਫੁੱਲ-ਐੱਚ.ਡੀ. ਟੀ.ਵੀ. 'ਚ ਕਲਰ ਐਡਜਸਟਮੈਂਟ ਦੇ ਨਾਲ ਵਾਈਡ ਵਿਊਇੰਗ ਐਂਗਲ ਮਿਲੇਗਾ। ਕਲਰ ਦੀ ਗੱਲ ਕੀਤੀ ਜਾਵੇ ਤਾਂ ਇਹ ਟੀ.ਵੀ. ਏ+ ਗ੍ਰੇਡ ਪੈਨਲ ਦੀ ਮਦਦ ਨਾਲ ਡੀਪ, ਡਿਟੇਲਡ ਅਤੇ ਪਿਓਰ ਕਲਰ ਪੇਸ਼ ਕਰੇਗਾ। ਇਸ ਟੀ.ਵੀ. 'ਚ ਤੁਸੀਂ ਯੂ.ਐੱਸ.ਬੀ. ਡ੍ਰਾਈਵ ਦੀ ਮਦਦ ਨਾਲ ਵੀਡੀਓ,ਮਿਊਜ਼ਿਕ ਅਤੇ ਫਾਇਲਸ ਨੂੰ ਪਲੇਅ ਕਰ ਸਕਦੇ ਹੋ ਅਤੇ ਵਾਈ-ਫਾਈ ਦੀ ਮਦਦ ਨਾਲ ਵੈੱਬ 'ਤੇ ਲਾਇਵ ਵੀਡੀਓ ਸਟ੍ਰੀਮ ਵੀ ਕਰ ਸਕਦੇ ਹੋ।
ਟੀ.ਵੀ. ਦੀਆਂ ਖਾਸੀਅਤਾਂ-
ਡਿਸਪਲੇ - 65-ਇੰਚ ਫੁੱਲ-ਐੱਚ.ਡੀ.
ਪ੍ਰੋਸੈਸਰ - ਕਾਰਟੈਕਸ ਏ7 ਕਵਾਡ ਕੋਰ ਸੀ.ਪੀ.ਯੂ.
ਗ੍ਰਾਫਿਕਸ ਪ੍ਰੋਸੈਸਰ - Mali 450MP2 GPU
ਓ.ਐੱਸ. - ਐਂਡ੍ਰਾਇਡ ਕਿਟਕੈਟ
ਰੈਮ - 512 MB DDR4
ਫਲੈਸ਼ ਮੈਮਰੀ - 4GB EMMC
ਟੀ.ਵੀ. ਪੋਰਟਸ - ਹੈੱਡਫੋਨ ਜੈਕ, USB, HDMI, LAN ਅਤੇ VGA ਪੋਰਟ
ਖਾਸ ਫੀਚਰ - ਸਮਰਾਟ ਵਾਇਰਲੈੱਸ ਕੀਬੋਰਡ
SVAutobiography Dynamic: ਤੇਜ਼ ਅਤੇ ਬੇਹੱਦ ਕੀਮਤੀ ਹੈ ਨਵੀਂ ਰੇਂਜ ਰੋਵਰ
NEXT STORY