ਜਲੰਧਰ- ਇਲੈਕਟ੍ਰੋਨਿਕ ਸਕਿਓਰਿਟੀ ਸਲਿਊਸ਼ਨ ਪ੍ਰੋਵਾਈਡਰ AnG ਇੰਡੀਆ ਨੇ ਭਾਰਤ 'ਚ ਆਪਣੀ ਹੋਮ ਆਟੋਮੇਸ਼ਨ ਕੈਮਰਾ ਸੀਰੀਜ਼ ਦੇ ਤਹਿਤ AnG 1099x ਨੂੰ ਪੇਸ਼ ਕੀਤਾ ਹੈ। ਇਸ ਆਟੋਮੇਸ਼ਨ ਕੈਮਰਾ ਦੀ ਕੀਮਤ 10,900 ਰੁਪਏ ਰੱਖੀ ਗਈ ਹੈ। ਇਸ ਕੈਮਰੇ ਨੂੰ ਤੁਸੀਂ ਐਪ ਦੇ ਨਾਲ ਕੁਨੈੱਕਟ ਕਰਕੇ ਰਿਮੋਟਲੀ ਕੰਟਰੋਲ ਕਰ ਸਕਦੇ ਹੋ।
AnG ਇੰਡੀਆ ਦੇ ਡਾਇਰੈਕਟਰ ਪੁਲਕਿਤ ਪੁੰਜ ਨੇ ਕਿਹਾ ਕਿ ਇਸ ਅਲਾਰਮ ਕੈਮਰੇ 'ਚ ਡਿਜੀਟਲ ਪੈੱਨ, ਜ਼ੂਮ ਫੰਕਸ਼ਨ, ਪਲੱਸ ਸ਼ਾਰਪ ਨਾਈਟ ਵਿਜ਼ਨ ਦੇ ਨਾਲ ਟੂ-ਵੇ ਆਡੀਓ ਫੀਚਰ ਵੀ ਦਿੱਤਾ ਗਿਆ ਹੈ। ਕੈਮਰੇ ਦੀ ਇਹ ਸੀਰੀਜ਼ 32 ਚੈਨਲ ਵਾਈ-ਫਾਈ ਅਲਾਰਮ ਸੈਂਸਰ, UID ਸਕੈਨ, ਅਮੇਜ਼ਨ ਕਲਾਊਡ pnP ਸਰਵਿਸ ਨੂੰ ਸਪੋਰਟ ਕਰਦੀ ਹੈ। ਇਸ ਨਵੀਂ ਹੋਮ ਆਟੋਮੇਸ਼ਨ ਕੈਮਰਾ ਸੀਰੀਜ਼ ਦੀ ਸਭ ਤੋਂ ਵੱਡੀ ਖਾਸੀਅਤ ਇਹ ਹੈ ਕਿ ਇਹ ਯੂਜ਼ਰਸ ਨੂੰ ਸਰਵਿਲਾਂਸ ਸਲਿਊਸਨ ਪ੍ਰੋਵਾਈਡ ਕਰਾਉਂਦੀ ਹੈ।
ਡੈੱਲ ਨੇ ਲਾਂਚ ਕੀਤਾ ਨਵੀਂ Latitude Series ਦਾ ਟੂ-ਇਨ-ਵਨ ਲੈਪਟਾਪ
NEXT STORY