ਜਲੰਧਰ— ਹੁਣ ਲੰਡਨ ਦੀ ਯਾਤਰਾ ਸਿਰਫ 11 ਮਿੰਟਾਂ 'ਚ ਅਤੇ ਨਿਊਯਾਰਕ ਤੋਂ ਸਿਡਨੀ ਦੀ 30 ਮਿੰਟਾਂ 'ਚ ਪੂਰੀ ਕੀਤੀ ਜਾ ਸਕੇਗੀ। ਜੀ ਹਾਂ ਇਹ ਸਭ ਸੰਭਵ ਹੋ ਸਕੇਗਾ ਕਿਉਂਕਿ ਕੈਨੇਡਾ ਦੀ ਕੰਪਨੀ ਬਾਂਬਡੀਆ ਇੰਕ ਦੇ ਇੰਜੀਨੀਅਰ ਚਾਰਲਸ ਬਾਂਬਡੀਆ ਨੇ ਇਕ ਅਜਿਹਾ ਹਾਈਪਰਸੋਨਿਕ ਜੈੱਟ ਦਾ ਕੰਸੈਪਟ ਤਿਆਰ ਕੀਤਾ ਹੈ ਜਿਸ ਰਾਹੀਂ ਇਹ ਸੰਭਵ ਹੋ ਸਕਿਆ ਹੈ।
ਰਿਪੋਰਟ ਮੁਤਾਬਕ ਬਾਂਬਡੀਆ ਨੇ ਦੱਸਿਆ ਕਿ ਐਂਟੀਪੋਡ ਨਾਂ ਦਾ ਇਹ ਜਹਾਜ਼ 25 ਮੈਕ ਜਾਂ ਉਸ ਤੋਂ ਜ਼ਿਆਦਾ ਦੀ ਰਫਤਾਰ ਫੜ੍ਹ ਸਕਦਾਹੈ। ਇਹ ਐਂਟੀਪੋਡ ਕਾਨਕੋਰਡੇ ਤੋਂ 12 ਗੁਣਾ ਤੇਜ਼ ਹੋਵੇਗਾ। ਇਸ ਕੰਸੈਪਟ ਦੇ ਹਕੀਕਤ 'ਚ ਬਦਲਣ 'ਤੇ ਦਿੱਲੀ ਤੋਂ ਨਿਊਯਾਰਕ ਦੀ ਯਾਤਰਾ ਸਿਰਫ 20 ਮਿੰਟਾਂ 'ਚ ਹੋ ਸਕੇਗੀ।
ਬਾਂਬਡੀਆ ਮੁਤਾਬਕ ਐਂਟੀਪੋਡ ਇਕ ਅਜਿਹਾ ਜਹਾਜ਼ ਹੋਵੇਗਾ ਜਿਸ ਦੇ ਦੋਵਾਂ ਪਾਸੇ ਰਾਕੇਟ ਬੂਸਟਰਸ ਲੱਗੇ ਹੋਣਗੇ ਜਿਨ੍ਹਾਂ ਦੀ ਮਦਦ ਨਾਲ ਇਹ 40 ਹਜ਼ਾਰ ਫੁੱਟ ਦੀ ਉੱਚਾਈ 'ਤੇ 5 ਮੈਕ ਦੀ ਤਰ੍ਹਾਂ ਰਫਤਾਰ ਨਾਲ ਉਡਾਣ ਭਰ ਸਕੇਗਾ ਜੋ ਬਾਅਦ 'ਚ 24 ਮੈਕ ਦੀ ਰਫਤਾਰ ਫੜ੍ਹ ਲਵੇਗਾ।
ਮੈਮਰੀ ਕਾਰਡ 'ਚ ਹੋ ਰਹੀ ਸਮੱਸਿਆ ਦਾ ਹੱਲ ਕਰਨਗੇ ਇਹ ਆਸਾਨ ਟਿਪਸ
NEXT STORY