ਗੈਜੇਟ ਡੈਸਕ- ਐਪਲ ਨੇ ਇਸ ਹਫਤੇ ਇਕ ਸਟਡੀ ਰਿਲੀਜ਼ ਕੀਤੀ ਹੈ, ਜਿਸ ਵਿਚ ਭਾਰਤੀ ਡਿਵੈਲਪਰਾਂ ਲਈ ਐਪ ਸਟੋਰ ਦੀ ਭੂਮਿਕਾ ਬਾਰੇ ਵਿਸਤਾਰ ਨਾਲ ਦੱਸਿਆ ਗਿਆ ਹੈ। ਇਹ ਸਟਡੀ IIM, ਅਹਿਮਦਾਬਾਦ ਦੇ ਪ੍ਰੋਫੈਸਰ ਵਿਸ਼ਵਨਾਥ ਪਿੰਗਲੀ ਨੇ ਕੀਤੀ ਹੈ। ਰਿਪੋਰਟ 'ਚ ਐਪਲ ਦੇ ਐਪ ਸਟੋਰ ਇਕੋਸਿਸਟਮ ਦੀ ਭਾਰਤ 'ਚ ਆਰਥਿਕ ਪ੍ਰਭਾਵ ਬਾਰੇ ਵਿਸਤਾਰ ਨਾਲ ਜਾਣਕਾਰੀ ਦਿੱਤੀ ਗਈ ਹੈ।
ਕੰਪਨੀ ਦੀ ਮੰਨੀਏ ਤਾਂ ਐਪ ਸਟੋਰ ਨੇ ਭਾਰਤ 'ਚ 44,447 ਕਰੋੜ ਰੁਪਏ (5.31 ਅਰਬ ਡਾਲਰ) ਦੀ ਡਿਵੈਲਪਰ ਬਿਲਿੰਗ ਅਤੇ ਸੇਲਸ ਕੀਤੀ ਹੈ। ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਇਸ ਵਿਚੋਂ 94 ਫੀਸਦੀ ਰੈਵੇਨਿਊ ਸਿੱਧਾ ਡਿਵੈਲਪਰਜ਼ ਅਤੇ ਵਪਾਰ ਨੂੰ ਗਿਆ ਹੈ, ਜਿਸ ਵਿਚ ਐਪਲ ਦਾ ਕੋਈ ਕਮੀਸ਼ਨ ਨਹੀਂ ਹੈ।
ਐਪਲ ਦੇ ਸੀ.ਈ.ਓ. ਟਿਮ ਕੁੱਕ ਨੇ ਕਿਹਾ ਕਿ ਐਪ ਸਟੋਰ ਭਾਰਤ ਅਤੇ ਦੁਨੀਆ ਭਰ 'ਚ ਡਿਵੈਲਪਰਾਂ ਲਈ ਕਿਸੇ ਆਰਥਿਕ ਚਮਤਕਾਰ ਵਰਗਾ ਹੈ। ਅਸੀਂ ਉਨ੍ਹਾਂ ਦੇ ਕੰਮ ਨੂੰ ਸਪੋਰਟ ਕਰਨਾ ਜਾਰੀ ਰੱਖਾਂਗੇ। ਇਹ ਸਟਡੀ ਭਾਰਤ ਦੀ ਬਿਹਤਰੀਨ ਐਪ ਇਕੋਨਮੀ ਨੂੰ ਦਿਖਾਉਂਦੀ ਹੈ। ਅਸੀਂ ਹਰ ਤਰ੍ਹਾਂ ਦੇ ਡਿਵੈਲਪਰਾਂ ਨੂੰ ਸਫਲ ਬਣਾਉਣ ਲਈ ਨਿਵੇਸ਼ ਕਰਨ ਲਈ ਵਚਨਬੱਧ ਹਾਂ ਕਿਉਂਕਿ ਇਹ ਅਜਿਹੇ ਐਪਸ ਬਣਾਉਂਦੇ ਹਨ ਜੋ ਲੋਕਾਂ ਦੇ ਜੀਵਨ 'ਤੇ ਪ੍ਰਭਾਵ ਪਾਉਂਦੇ ਹਨ ਅਤੇ ਉਨ੍ਹਾਂ ਨੂੰ ਬਿਹਤਰ ਕਰਦੇ ਹਨ।
ਇਸ ਸਟਡੀ ਨੂੰ 'The Apple Ecosystem in India: Its Value to Developers and Users' ਨਾਂ ਨਾਲ ਪਬਲਿਸ਼ ਕੀਤਾ ਗਿਆ ਹੈ। ਐਪਲ ਐਪ ਸਟੋਰ ਦੇ ਲਾਂਚ ਦੇ ਸਮੇਂ ਤੋਂ ਹੀ ਭਾਰਤੀ ਡਿਵੈਲਪਰਾਂ ਨੇ ਗੇਮਜ਼, ਹੈਲਥ ਅਤੇ ਫਿਟਨੈੱਸ, ਲਾਈਫਲਟਾਈਲ ਅਤੇ ਯੂਟੀਲਿਟੀ ਦੀ ਫੀਲਡ 'ਚ ਆਪਣੇ ਐਪਸ ਨੂੰ ਮੋਨੇਟਾਈਜ਼ ਕਰਨ ਦੇ ਕਈ ਰਸਤੇ ਲੱਭੇ ਹਨ।
ਰਿਪੋਰਟ 'ਚ ਦੱਸਿਆ ਗਿਆ ਹੈ ਕਿ 2024 'ਚ 80 ਫੀਸਦੀ ਭਾਰਤ ਸਥਿਤ ਡਿਵੈਲਪਰਾਂ ਦੀ ਕਮਾਈ ਬਾਹਰੀ ਯੂਜ਼ਰਜ਼ ਤੋਂ ਹੋਈ ਹੈ। ਉਥੇ ਹੀ 87 ਫੀਸਦੀ ਡਿਵੈਲਪਰ ਮਲਟੀਪਲ ਸਟੋਰਫਰੰਟ 'ਤੇ ਐਕਟਿਵ ਹਨ। ਭਾਰਤੀ ਡਿਵੈਲਪਰਾਂ ਦੇ ਐਪਸ ਨੂੰ 75.5 ਕਰੋੜ ਤੋਂ ਜ਼ਿਆਦਾ ਵਾਰ 2024 'ਚ ਡਾਊਨਲੋਡ ਕੀਤਾ ਗਿਆ ਹੈ। ਇਹ ਗਿਣਤੀ 5 ਸਾਲ ਪਹਿਲਾਂ ਦੇ ਮੁਕਾਬਲੇ ਦੁੱਗਣੀ ਹੈ।
ਉਥੇ ਹੀ ਛੋਟੇ ਡਿਵੈਲਪਰਾਂ ਦੀ ਵੀ ਐਪ ਸਟੋਰ ਤੋਂ ਆਮਦਨੀ 'ਚ ਵਾਧਾ ਹੋਇਆ ਹੈ। 2021 ਤੋਂ 2024 ਵਿਚਕਾਰ ਇਹ ਵਾਧਾ 74 ਫੀਸਦੀ ਤਕ ਹੋਇਆ ਹੈ। ਇਸਨੂੰ ਅੱਗੇ ਵਧਾਉਣ ਲਈ ਐਪ ਨੇ ਬੈਂਗਲੁਰੂ 'ਚ ਡਿਵੈਲਪਰ ਸੈਂਟਰ ਸੈੱਟਅਪ ਕੀਤਾ ਹੈ, ਜਿਸਦਾ ਮਕਸਦ ਸਪੋਰਟ ਅਤੇ ਟ੍ਰੇਨਿੰਗ ਪ੍ਰਦਾਨ ਕਰਨਾ ਹੈ। ਐਪ ਨੇ ਫਰਾਡ ਟ੍ਰਾਂਜੈਕਸ਼ੰਸ ਨੂੰ ਰੋਕਣ 'ਚ ਵੀ ਮਦਦ ਕੀਤੀ ਹੈ।
ਟੋਯੋਟਾ ਨੇ ਇਨੋਵਾ ਹਾਈਕ੍ਰਾਸ ਦਾ ਐਕਸਕਲੂਸਿਵ ਐਡੀਸ਼ਨ ਕੀਤਾ ਪੇਸ਼
NEXT STORY