ਜਲੰਧਰ- ਦਿੱਗਜ਼ ਟੈਕਨਾਲੋਜੀ ਕੰਪਨੀ ਐਪਲ ਨੇ ਅਣਚਾਹੇ ਫੋਨ ਕਾਲ ਨੂੰ ਰੋਕਣ ਸੰਬੰਧੀ ਐਪ ਨੂੰ ਲੈ ਕੇ ਦੂਰਸੰਚਾਰ ਨਿਆਮਕ ਟ੍ਰਾਈ ਨਾਲ ਗੱਲ-ਬਾਤ ਕਰਨ ਅਤੇ ਮੁੱਦੇ ਨੂੰ ਸੁਲਝਾਉਣ ਦੀ ਇੱਛਾ ਜਤਾਈ ਹੈ। ਟ੍ਰਾਈ ਦੇ ਚੇਅਰਮੈਨ ਆਰ. ਐੱਸ. ਸ਼ਰਮਾ ਨੇ ਕਿਹਾ ਹੈ ਕਿ ਇੰਡੀਆ ਮੋਬਾਇਲ ਕਾਂਗਰਸ 'ਚ ਇਹ ਜਾਣਕਾਰੀ ਦਿੱਤੀ ਹੈ।
ਐਪਲ ਨੇ ਕਿਹਾ ਹੈ ਕਿ ਅਸੀਂ ਇਸ ਮੁੱਦੇ 'ਤੇ ਬੈਠਕ ਲਈ ਲਿਖਿਆ ਹੈ। ਇਸ ਮੁੱਦੇ 'ਤੇ ਆਪਣੇ ਰਵੱਈਏ ਬਾਰੇ 'ਚ ਚਰਚਾ ਕਰਨਾ ਚਾਹੁੰਦੇ ਹਨ। ਟ੍ਰਾਈ ਨੇ ਇਸ ਬਾਰੇ 'ਚ ਐਪ 'ਡੂ ਨਾਟ ਡਿਸਟਰਬ' ਬਣਾਇਆ ਹੋਇਆ ਹੈ, ਜਿਸ ਦੀ ਮਦਦ ਨਾਲ ਉਹ ਅਣਚਾਹੇ ਫੋਨ ਕਾਲ ਜਾਂ ਐੱਸ. ਐੱਮ. ਐੱਸ. ਨੂੰ ਆਸਾਨੀ ਨਾਲ ਰੋਕ ਸਕਦੇ ਹਾਂ ਜਾਂ ਉਸ ਦੀ ਸ਼ਿਕਾਇਤ ਕਰ ਸਕਦੇ ਹਾਂ। ਐਪਲ ਨੇ ਆਪਣੇ ਆਈਫੋਨ 'ਚ ਇਸ ਐਪ ਨੂੰ ਚਲਾਉਣ ਦੀ ਆਗਿਆ ਦਿੱਤੀ, ਜਿਸ ਨੂੰ ਲੈ ਕੇ ਟ੍ਰਾਈ ਨੇ ਡੂੰਘੀ ਨਾਰਾਜ਼ਗੀ ਜਤਾਈ ਸੀ।
ਦੱਸ ਦਈਏ ਕਿ ਅਣਚਾਹੇ ਫੋਨ ਕਾਲ ਦੀ ਸਮੱਸਿਆ ਨੂੰ ਲੈ ਕੇ ਟ੍ਰਾਈ ਕਾਫੀ ਸਮੇਂ ਤੋਂ ਕੰਮ ਕਰ ਰਹੀ ਹੈ, ਤਾਂ ਕਿ ਯੂਜ਼ਰਸ ਨੂੰ ਇਸ ਦਾ ਸਾਮਹਣਾ ਨਾ ਕਰਨਾ ਪਵੇ। ਇਸ ਖੇਤਰ 'ਚ ਟ੍ਰਾਈ ਨੇ ਪਿਛਲੇ ਮਹੀਨੇ ਇਕ ਡੀ. ਐੱਨ. ਡੀ. 2.0 ਐਪ (ਡੂ-ਨਾਟ-ਡਿਸਟਰਬ) ਸੇਵਾ ਐਪ ਵੀ ਲਾਂਚ ਕੀਤੀ ਸੀ, ਜੋ ਸਮਾਰਟਫੋਨ ਯੂਜ਼ਰਸ ਨੂੰ ਆਪਣੇ ਮੋਬਾਇਲ ਨੰਬਰ ਨੂੰ ਡੀ. ਐੱਨ. ਡੀ. ਦੇ ਤਹਿਤ ਪੰਜੀਕਰਣ ਕਰਨ ਤੋਂ ਬਾਅਦ ਅਣਚਾਹੇ ਵਪਾਰਕ ਸੰਚਾਰ/ਟੈਲੀਮਾਰਕੀਟਿੰਗ ਕਾਲ/ਐੱਸ. ਐੱਮ. ਐੱਸ. ਤੋਂ ਬਚਣ 'ਚ ਮਦਦ ਕਰੇਗਾ।
ਇਸ ਨਾਲ ਹੀ ਟ੍ਰਾਈ ਨੇ ਇਕ ਹੋਰ ਐਪ 'ਟ੍ਰਾਈ ਮਾਈਕਾਲ ਐਪ' ਵੀ ਪੇਸ਼ ਕੀਤੀ ਸੀ, ਜੋ ਕਿ ਇਕ ਐਂਡ੍ਰਾਇਡ ਐਪਲੀਕੇਸ਼ਨ ਹੈ। ਇਹ ਐਪ ਮੋਬਾਇਲ ਫੋਨ ਯੂਜ਼ਰਸ ਨੂੰ ਅਸਲ ਸਮੇਂ 'ਚ ਵਾਇਸ ਕਾਲ ਦੀ ਗੁਣਵੱਤਾ ਬਾਰੇ 'ਚ ਆਪਣੇ ਅਨੁਭਵ ਨੂੰ ਰੇਟ ਕਰਨ 'ਚ ਸਹਾਇਤਾ ਕਰੇਗਾ ਅਤੇ ਟ੍ਰਾਈ ਨੂੰ ਵੀ ਗੁਣਵੱਤਾ ਨਾਲ ਸੰਬੰਧਿਤ ਆਂਕੜੇ ਪ੍ਰਦਾਨ ਕਰੇਗਾ।
ਜਿਓਫੋਨ ਯੂਜ਼ਰਸ ਹੁਣ 3 ਨਹੀਂ 1 ਸਾਲ 'ਚ ਹੀ ਕਰ ਸਕਦੇ ਹਨ ਫੋਨ ਵਾਪਸ
NEXT STORY