ਨਵੀਂ ਦਿੱਲੀ (ਬਿਊਰੋ): ਅਮਰੀਕਾ ਦੀ ਮਸ਼ਹੂਰ ਤਕਨਾਲੋਜੀ ਕੰਪਨੀ ਐਪਲ ਨੇ ਬੀਤੇ ਮਹੀਨੇ IOS 14.6 ਅਪਡੇਟ ਕੀਤਾ ਸੀ। ਇਸ ਅਪਡੇਟ ਵਿਚ ਲੋਕਾਂ ਲਈ ਨਵੇਂ ਫੀਚਰਸ ਸਮੇਤ ਆਈਫੋਨ ਲਈ ਕਈ ਤਬਦੀਲੀਆਂ ਸ਼ਾਮਲ ਹਨ। ਹੁਣ ਇਸ ਅਪਡੇਟ ਵਿਚ ਲੋਕਾਂ ਨੂੰ ਆਈਫੋਨ ਵਿਚ ਨਵੀਂ ਮੁਸ਼ਕਲ ਪੇਸ਼ ਆ ਰਹੀ ਹੈ। ਮੀਡੀਆ ਸੂਤਰਾਂ ਮੁਤਾਬਕ ਕਈ ਐਪਲ ਯੂਜ਼ਰਾਂ ਨੇ ਦੱਸਿਆ ਕਿ ਲੇਟੇਸਟਟ IOS ਅਪਡੇਟ ਕਰਨ ਦੇ ਬਾਅਦ ਬੈਟਰੀ ਡ੍ਰੇਨ ਦੀ ਸਮੱਸਿਆ ਮਤਲਬ ਬੈਟਰੀ ਕਾਫੀ ਤੇਜ਼ੀ ਨਾਲ ਖ਼ਤਮ ਹੋ ਰਹੀ ਹੈ।
ਕਈ ਐਪਲ ਯੂਜ਼ਰਾਂ ਨੇ ਦੱਸਿਆ ਕਿ ਆਈਫੋਨ 'ਤੇ ਨਵਾਂ ਅਪਡੇਟ ਪੂਰੀ ਤਰ੍ਹਾਂ ਹੋਣ ਵਿਚ ਕੁਝ ਦਿਨਾਂ ਦਾ ਸਮਾਂ ਲੈਂਦਾ ਹੈ। ਜਿਸ ਮਗਰੋਂ ਬੈਟਰੀ ਲਾਈਫ ਨਾਲ ਸਬੰਧਤ ਸਮੱਸਿਆਵਾਂ ਆ ਸਕਦੀਆਂ ਹਨ। ਫਿਲਹਾਲ ਐਪਲ ਨੇ ਇਸ ਮੁੱਦੇ ਨਾਲ ਸੰਬੰਧਤ ਕਈ ਅਧਿਕਾਰਤ ਪ੍ਰਤੀਕਿਰਿਆਵਾਂ ਜਾਰੀ ਨਹੀਂ ਕੀਤੀਆਂ ਹਨ। ਇਹ ਕਹਿਣਾ ਮੁਸ਼ਕਲ ਹੈ ਕਿ IOS 14.6 ਕਾਰਨ ਆਈਫੋਨ ਦੀ ਬੈਟਰੀ ਤੇਜ਼ੀ ਨਾਲ ਘੱਟ ਕਿਉਂ ਹੁੰਦੀ ਜਾ ਰਹੀ ਹੈ।
ਇਕ ਬੈਟਰੀ ਯੂਜ਼ਰ ਨੇ ਦੱਸਿਆ ਕਿ ਬੈਟਰੀ ਡ੍ਰੇਨ ਦੀ ਸਮੱਸਿਆ ਇੰਨੀ ਗੰਭੀਰ ਹੈ ਕਿ ਉਸ ਨੂੰ ਹਰੇਕ 2 ਘੰਟੇ ਵਿਚ ਚਾਰਜਰ ਨੂੰ ਆਪਣੇ ਆਈਫੋਨ ਨਾਲ ਲਗਾਉਣਾ ਪੈਂਦਾ ਹੈ।ਇਕ ਹੋਰ ਆਈਫੋਨ ਯੂਜ਼ਰ ਨੇ ਦਾਅਵਾ ਕੀਤਾ ਕਿ ਉਸ ਦੇ ਡਿਵਾਈਸ ਨੇ ਰਾਤ ਭਰ ਵਿਚ 70 ਫੀਸਦੀ ਬੈਟਰੀ ਦੀ ਖਪਤ ਕੀਤੀ। ਯੂਜ਼ਰ ਦਾ ਕਹਿਣਾ ਹੈ ਕਿ ਉਸਨੇ ਸੌਣ ਤੋਂ ਪਹਿਲਾਂ ਆਪਣੇ ਫੋਨ ਨੂੰ 100 ਫੀਸਦੀ ਚਾਰਜ ਕੀਤਾ ਅਤੇ ਸਵੇਰੇ 30 ਫੀਸਦੀ ਬੈਟਰੀ ਹੀ ਸੀ। IOS 14.6 ਅਪਡੇਟ ਡਾਊਨਲੋਡ ਕਰਨ ਦੇ ਬਾਅ ਕੁਝ ਯੂਜ਼ਰਾਂ ਨੇ ਦੱਸਿਆ ਕਿ ਕੁਝ ਘੰਟਿਆਂ ਦੀ ਵਰਤੋਂ ਦੇ ਬਾਅਦ ਬੈਟਰੀ ਦਾ ਪੱਧਰ 100 ਫੀਸਦੀ ਤੋਂ ਡਿੱਗ ਕੇ 17 ਫੀਸਦੀ ਹੋ ਗਿਆ।
ਬੈਟਰੀ ਡ੍ਰੇਨ ਦੀ ਸਮੱਸਿਆ ਕੁਝ ਆਈਫੋਨ ਯੂਜ਼ਰਾਂ ਤੱਕ ਸੀਮਤ ਨਹੀਂ ਲੱਗਦੀ ਹੈ। ਐਪਲ ਦੇ ਸਪੋਰਟ ਕਮਿਊਨਿਟੀ ਪੇਜ ਤੋਂ ਪਤਾ ਚੱਲਦਾ ਹੈ ਕਿ ਜ਼ਿਆਦਾਤਰ ਆਈਫੋਨ ਯੂਜ਼ਰ ਇਸ ਸਮੱਸਿਆ ਦਾ ਸਾਹਮਣਾ ਕਰ ਰਹੇ ਹਨ। ਇਹਨਾਂ ਵਿਚ ਆਈਫੋਨ 12 ਮਿਨੀ, ਫੋਨ SE (2020), ਆਈਫੋਨ 7 ਪਲੱਸ,ਆਈਫੋਨ XS, ਆਈਫੋਨ 11 ਅਤੇ ਆਈਫੋਨ 12 Pro Max ਸ਼ਾਮਲ ਹਨ। ਜ਼ਿਆਦਾਤਰ ਯੂਜ਼ਰਾਂ ਨੇ ਦੱਸਿਆ ਹੈ ਕਿ ਉਹ iOS 14.6 ਨੂੰ ਅਪਡੇਟ ਕਰਨ ਦੇ ਬਾਅਦ ਹੀ ਬੈਟਰੀ ਡ੍ਰੇਨ ਦੀ ਸਮੱਸਿਆ ਦਾ ਸਾਹਮਣਾ ਕਰ ਰਹੇ ਹਨ। ਐਪਨ ਨੇ ਇਸ ਮੁੱਦੇ ਨੂੰ ਸਵੀਕਾਰ ਨਹੀਂ ਕੀਤਾ ਹੈ ਅਤੇ ਇਸ ਨੂੰ ਠੀਕ ਕਰਨ ਦੀ ਪੇਸ਼ਕਸ਼ ਕੀਤੀ ਹੈ।
ਬਦਲ ਗਿਆ BSNL ਦਾ ਇਹ ਪਲਾਨ, ਮੁਫ਼ਤ ਕਾਲਿੰਗ ਨਾਲ ਹੁਣ ਮਿਲੇਗਾ ਦੁਗਣਾ ਡਾਟਾ
NEXT STORY