ਜਲੰਧਰ- ਅੱਜ ਹਰ ਕੋਈ ਸੋਸ਼ਲ ਮੀਡੀਆ ਦਾ ਹਿੱਸਾ ਬਣਿਆ ਹੋਇਆ ਹੈ। ਕਈ ਯੂਜ਼ਰਸ ਤਾਂ ਅਜਿਹੇ ਵੀ ਹਨ ਜਿਨ੍ਹਾਂ ਦੇ ਕਈ ਸੋਸ਼ਲ ਮੀਡੀਆ ਪਲੇਟਫਾਰਮਸ 'ਤੇ ਅਕਾਉਂਟ ਹੋਣਗੇ। ਇਸ ਸਾਰੇ ਅਕਾਊਂਟਸ ਨੂੰ ਮੈਨੇਜ ਕਰਨਾ ਕਦੇ-ਕਦੇ ਬੇਹੱਦ ਮੁਸ਼ਕਿਲ ਹੋ ਜਾਂਦਾ ਹੈ। ਜੇਕਰ ਤੁਸੀਂ ਆਪਣੇ ਸਾਰੇ ਅਕਾਊਂਟਸ ਨੂੰ ਇਕ ਜਗ੍ਹਾ 'ਤੇ ਮੈਨੇਜ ਕਰ ਸਕੋ ਤਾਂ ਕਿ ਵਿਚਾਰ ਹੈ? ਤੁਹਾਨੂੰ ਦੱਸ ਦਈਏ ਕਿ ਅਜਿਹਾ ਸੰਭਵ ਹੈ। ਅਸੀਂ ਤੁਹਾਡੇ ਲਈ ਕੁੱਝ ਅਜਿਹੀ ਐਪਸ ਦੀ ਜਾਣਕਾਰੀ ਲੈ ਕੇ ਆਏ ਹਾਂ ਜਿੱਥੇ ਤੁਸੀਂ ਇਕੱਠੇ ਆਪਣੇ ਕਈ ਸੋਸ਼ਲ ਮੀਡੀਆ ਅਕਾਉਂਟਸ ਨੂੰ ਮੈਨੇਜ ਕਰ ਸਕਦੇ ਹੋ।
Hoot Suite : ਇਹ ਇਕ ਕਾਫ਼ੀ ਲੋਕਪ੍ਰਿਅ ਐਪ ਹੈ। ਇਸ ਨੂੰ ਸੋਸ਼ਲ ਮੀਡੀਆ ਮੈਨੇਜਰ ਵੀ ਕਹਿੰਦੇ ਹਨ। ਇਹ ਲਗਭਗ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਸ ਨੂੰ ਸਪੋਰਟ ਕਰਦੀ ਹੈ। ਇਸ ਤੋਂ ਇਲਾਵਾ ਇਹ ਐਪ SEO ਅਤੇ ਕੀ-ਵਰਡਸ ਲਈ ਐਨਾਲੀਟਿਕਸ ਆਪਸ਼ਨ ਵੀ ਦਿੰਦੀ ਹੈ।

Social Oomph : ਇਹ ਐਪ ਤੁਹਾਡੇ ਟਵਿੱਟਰ, Pinterest, Linkedin ਸਮੇਤ ਕਈ ਅਕਾਊਂਟਸ ਨੂੰ ਮੈਨੇਜ ਕਰ ਸਕਦੀ ਹੈ। ਇਸ 'ਚ ਟਵੀਟ ਨੂੰ ਸਕੇਡਿਊਲ ਕਰਨ ਦਾ ਵੀ ਆਪਸ਼ਨ ਦਿੱਤਾ ਗਿਆ ਹੁੰਦਾ ਹੈ। ਨਾਲ ਹੀ ਇਹ ਤੁਹਾਡੇ ਪ੍ਰੋਫਾਇਲ ਨੂੰ ਪ੍ਰਮੋਟ ਵੀ ਕਰਦੀ ਹੈ। ਜੇਕਰ ਤੁਸੀਂ ਇਸ ਤੋਂ ਜ਼ਿਆਦਾ ਫੀਚਰਸ ਲੈਣਾ ਚਾਹੁੰਦੇ ਹੋ ਤਾਂ ਤੁਹਾਨੂੰ ਇਸਦਾ ਪ੍ਰੀਮੀਅਮ ਵਰਜ਼ਨ ਡਾਊਨਲੋਡ ਕਰਨਾ ਹੋਵੇਗਾ।

Spredfast : ਜੇਕਰ ਤੁਸੀਂ ਇਕ ਐਨਾਲਿਟਿਕਸ ਵਿਅਕਤੀ ਹੋ ਤਾਂ ਇਹ ਟੂਲ ਤੁਹਾਡੇ ਲਈ ਬੇਹੱਦ ਸ਼ਾਨਦਾਰ ਹੈ। ਇੱਥੋਂ ਯੂਜਰਸ ਸੋਸ਼ਲ ਮੀਡੀਆ ਪਲੇਟਫਾਰਮਸ ਦੇ ਡਾਟਾ ਨੂੰ ਮੈਨੇਜ ਕਰ ਸਕਦੇ ਹਨ। ਇਸ ਤੋਂ ਇਲਾਵਾ, ਇਹ ਐਪ ਤੁਹਾਨੂੰ ਇਸ ਗੱਲ ਦੀ ਜਾਣਕਾਰੀ ਵੀ ਦੇਵੇਗੀ ਕਿ ਕਿੰਨੇ ਲੋਕਾਂ ਨੇ ਤੁਹਾਡੀ ਪ੍ਰੋਫਾਇਲ ਨੂੰ ਵੇਖ ਰਹੇ ਹੋ।

Tailwind : ਜੇਕਰ ਤੁਸੀਂ ਆਪਣੇ ਇੰਸਟਾਗ੍ਰਾਮ ਅਤੇ Pinterest ਦੇ ਵਿਜ਼ੂਅਲਸ ਕੰਟੇਂਟ ਨੂੰ ਵੱਖ-ਵੱਖ ਕਰਨਾ ਚਾਹੁੰਦੇ ਹੋ ਤਾਂ ਇਹ ਐਪ ਤੁਹਾਡੇ ਬੇਹੱਦ ਕੰਮ ਆਵੇਗੀ। ਯੂਜ਼ਰਸ ਇੱਥੋਂ ਪੋਸਟ ਨੂੰ ਸ਼ਡਿਊਲ ਕਰ ਸਕਦੇ ਹੋ ਨਾਲ ਹੀ ਟ੍ਰੈਡਿੰਗ ਕੰਟੈਂਟ ਵੀ ਸਰਚ ਕਰ ਸਕਦੇ ਹੋ।

PageModo : ਇਹ ਐਪ ਆਨਲਾਈਨ ਬਿਜ਼ਨੈੱਸ ਮਾਰਕੀਟਿੰਗ ਅਤੇ ਸੋਸ਼ਲ ਪ੍ਰੋਫਾਇਲ ਟੂਲਸ ਇਸਤੇਮਾਲ ਕਰਨ ਵਾਲੇ ਯੂਜ਼ਰਸ ਲਈ ਬੈਸਟ ਹੈ। ਇਹ ਐਪ ਯੂਜ਼ਰਸ ਨੂੰ ਸੋਸ਼ਲ ਮੀਡਿਆ 'ਚ ਕਦਮ ਰੱਖਣ 'ਚ ਵੀ ਮਦਦ ਕਰਦੀ ਹੈ ।

5G ਨੈੱਟਵਰਕ ਲਈ ZTE ਨੇ ਸਾਫਟਬੈਂਕ ਨਾਲ ਕੀਤੀ ਸਾਂਝੇਦਾਰੀ
NEXT STORY