ਜਲੰਧਰ : ਐਪਲ ਦਾ ਅਪਗ੍ਰੇਡ ਪ੍ਰੋਗਰਾਮ ਹੁਣ ਆਨਲਾਈਨ ਉਪਲਬਧ ਹੈ, ਇਸ ਦਾ ਮਤਲਬ ਇਹ ਕਿ ਤੁਹਾਨੂੰ ਹਰ ਵਾਰ ਸਟੋਰ 'ਚ ਜਾ ਕੇ ਲੇਟੈਸਟ ਡਿਵਾਈਜ਼ ਬਾਰੇ ਪਤਾ ਨਹੀਂ ਕਰਨਾ ਹੋਵੇਗਾ। ਕੰਪਨੀ ਨੇ ਇਹ ਪ੍ਰੋਗਰਾਮ ਆਈਫੋਨ 6ਐੱਸ ਤੇ 6ਐੱਸ ਪਲੱਸ ਦੀ ਰਿਲੀਜ਼ ਦੇ ਸਮੇਂ ਲਾਂਚ ਕੀਤਾ ਸੀ। ਇਸ ਪ੍ਰੋਗਰਾਮ ਦੇ ਤਹਿਤ ਨਵੇਂ ਆਈਫੋਨ ਲਈ ਤੁਸੀਂ 32 ਡਾਲਰ ਦੀ ਮਹੀਨਾਵਾਰ ਸਬਸਕ੍ਰਿਪਸ਼ਨ ਲੈ ਸਕਦੇ ਹੋ ਜੋ 24 ਮਹੀਨਿਆਂ ਦੀ ਹੁੰਦੀ ਹੈ। ਖਾਸ ਗੱਲ ਇਹ ਹੈ ਕਿ ਤੁਸੀਂ ਇਕ ਸਾਲ ਬਾਅਦ ਅਗਲੇ 24 ਮਹੀਨਿਆਂ ਦੀ ਸਬਸਕ੍ਰਿਪਸ਼ਨ ਲੈਕੇ ਨਵੇਂ ਆਈਫੋਨ ਲਈ ਆਪਣਾ ਪੁਰਾਣਾ ਆਈਫੋਨ ਟ੍ਰੇਡ ਕਰ ਸਕਦੇ ਹੋ।
ਪ੍ਰੋਗਰਾਮ ਦੀ ਸ਼ੁਰੂਆਤ 'ਚ ਐਪਲ ਵੱਲੋਂ ਟੁੱਟੀ ਸਕ੍ਰੀਨ ਵਾਲੇ ਆਈਫੋਨ ਟ੍ਰੇਡ ਲਈ ਨਹੀਂ ਲਏ ਜਾ ਰਹੇ ਸੀ। ਇਸ ਤੋਂ ਬਾਅਦ ਇਸ ਸਾਲ ਐਪਲ ਨੇ 'ਰਿਸਪਾਂਸੇਬਲ ਡੈਮੇਡ' ਵਾਲੇ ਆਈਫੋਨ ਟ੍ਰੇਡ ਲਈ ਲੈਣੇ ਸ਼ੁਰੂ ਕਰ ਦਿੱਤੇ ਸੀ। ਇਹ ਪ੍ਰੋਗਰਾਮ 32 ਡਾਲਰ ਨਾਲ 16 ਜੀ. ਬੀ. ਆਈਫੋਨ 6ਐੱਸ ਤੋਂ ਲੈ ਕੇ 45 ਡਾਲਰ ਨਾਲ 128 ਜੀ. ਬੀ. ਆਈਫੋਨ 6ਐੱਸ ਪਲੱਸ ਤੱਕ ਉਪਲਬਧ ਹੈ , ਜਿਸ 'ਚ ਤੁਹਾਨੂੰ ਐਪਲ ਕੇਅਰ ਪਲੱਸ ਦੀ ਸੁਵਿਧਾ ਵੀ ਮਿਲਦੀ ਹੈ। ਇਹ ਪ੍ਰੋਗਰਾਮ ਅਜੇ ਅਮਰੀਕਾ 'ਚ ਹੀ ਉਪਵਲਬਧ ਹੈ ਤੇ ਬਹੁਤ ਜਲਦ ਇਹ ਯੂ. ਕੇ. ਤੇ ਹੋਰ ਦੇਸ਼ਾਂ 'ਚ ਵੀ ਸ਼ੁਰੂ ਹੋਵੇਗਾ।
ਇਕ ਹੱਥ ਨਾਲ ਟਾਈਪਿੰਗ ਕਰਨ ਦੇ ਸੁਪਨੇ ਨੂੰ ਸੱਚ ਕਰੇਗਾ ਇਹ ਕੀਬੋਰਡ
NEXT STORY