ਗੈਜੇਟ ਡੈਸਕ– ਐਪਲ ਨੇ 30 ਅਕਤੂਬਰ ਨੂੰ ਯਾਨੀ ਅੱਜ ਆਪਣੇ ਸਪੈਸ਼ਲ ਈਵੈਂਟ ਦਾ ਆਯੋਜਨ ਕੀਤਾ ਹੈ। ਇਸ ਦੌਰਾਨ ਕੰਪਨੀ ਨਵੇਂ ਮੈਕਬੁੱਕ ਤੇ ਨੈਕਸਟ ਜਨਰੇਸ਼ਨ ਆਈਪੈਡ ਪ੍ਰੋ ਨੂੰ ਲਾਂਚ ਕਰਨ ਵਾਲੀ ਹੈ। ਇਨ੍ਹਾਂ ਤੋਂ ਇਲਾਵਾ ਕੁਝ ਹੋਰ ਉਤਪਾਦ ਵੀ ਲਾਂਚ ਹੋਣ ਦੀ ਆਸ ਹੈ। ਇਸ ਈਵੈਂਟ ਦਾ ਆਯੋਜਨ ਨਿਊਯਾਰਕ ਵਿਚ ਹੋ ਰਿਹਾ ਹੈ ਅਤੇ ਇਸ ਦੇ ਲਈ ਬਰੁੱਕਲਿਨ ਅਕਾਦਮੀ ਆਫ ਮਿਊਜ਼ਿਕ ਦੇ ਹਾਵਰਡ ਗਿਲਮੈਨ ਓਪੇਰਾ ਹਾਊਸ ਨੂੰ ਬੁੱਕ ਕੀਤਾ ਗਿਆ ਹੈ। ਭਾਰਤੀ ਸਮੇਂ ਅਨੁਸਾਰ ਇਸ ਨੂੰ ਸ਼ਾਮ ਸਾਢੇ 7 ਵਜੇ ਲਾਈਵ ਸਟ੍ਰੀਮ ਕੀਤਾ ਜਾਵੇਗਾ।

ਈਵੈਂਟ ਤੋਂ ਪਹਿਲਾਂ ਐਪਲ ਨੇ ਕੀਤੀਆਂ ਤਿਆਰੀਆਂ
ਸਪੈਸ਼ਲ ਈਵੈਂਟ ਤੋਂ ਪਹਿਲਾਂ ਐਪਲ ਨੇ ਅਕਾਦਮੀ ਸਾਹਮਣੇ ਆਪਣਾ ਲੋਗੋ ਲਾਇਆ ਹੈ ਅਤੇ ਇਸ ਵਿਚ ਕਾਫੀ ਸਜਾਵਟ ਵੀ ਕੀਤੀ ਹੈ। ਦੱਸ ਦੇਈਏ ਕਿ ਇਹ ਈਵੈਂਟ ਐਪਲ ਵਲੋਂ ਆਯੋਜਿਤ ਇਸ ਸਾਲ ਦਾ ਆਖਰੀ ਈਵੈਂਟ ਹੋਵੇਗਾ। ਇਸ ਲਈ ਆਸ ਹੈ ਕਿ ਕੰਪਨੀ ਇਸ ਦੌਰਾਨ ਹੋਰ ਉਤਪਾਦ ਵੀ ਪਹਿਲੀ ਵਾਰ ਪੇਸ਼ ਕਰ ਸਕਦੀ ਹੈ।

ਰੇਟਿਨਾ ਡਿਸਪਲੇਅ ਨਾਲ ਆਏਗੀ ਨਵੀਂ MacBook
ਐਪਲ ਦੇ ਸਪੈਸ਼ਲ ਈਵੈਂਟ ’ਚ ਨੈਕਸਟ ਜਨਰੇਸ਼ਨ ਮੈਕਬੁੱਕ ਲਾਂਚ ਹੋਣ ਦੀ ਆਸ ਹੈ, ਜਿਸ ਨੂੰ ਕੰਪਨੀ ਆਪਣੀ ਮੌਜੂਦਾ ਮੈਕਬੁੱਕ ਏਅਰ ਨੂੰ ਰਿਪਲੇਸ ਕਰਨ ਲਈ ਲਿਆ ਰਹੀ ਹੈ। ਨਵੀਂ ਮੈਕਬੁੱਕ ਦੇ ਡਿਜ਼ਾਈਨ ਵਿਚ ਕਾਫੀ ਤਬਦੀਲੀ ਦੇਖਣ ਨੂੰ ਮਿਲੇਗੀ। ਇਸ ਵਾਰ ਇਸ ਵਿਚ ਛੋਟੇ ਬੇਜ਼ਲਸ ਨਾਲ ਰੇਟਿਨਾ ਡਿਸਪਲੇਅ ਵੀ ਦਿੱਤੀ ਜਾਵੇਗੀ। ਇਸ ਨੂੰ ਖਾਸ ਤੌਰ ’ਤੇ ਬਿਜ਼ਨੈੱਸ ਪ੍ਰੋਫੈਸ਼ਨਲਜ਼ ਤੇ ਕਾਲਜ ਦੇ ਵਿਦਿਆਰਥੀਆਂ ਲਈ ਲਿਆਂਦਾ ਜਾ ਰਿਹਾ ਹੈ।

ਮਿਲੇਗੀ Thunderbolt 3 ਦੀ ਸੁਪੋਰਟ
ਨਵੀਂ ਮੈਕਬੁੱਕ ’ਚ ਕੁਨੈਕਟੀਵਿਟੀ ਦੀ ਨਵੀਂ ਤਕਨੀਕ Thunderbolt 3 ਦੀ ਸੁਪੋਰਟ ਦਿੱਤੀ ਗਈ ਹੋਵੇਗੀ। ਇਸ ਵਿਚ ਐਪਲ ਦਾ ਪਹਿਲਾਂ ਵਾਂਗ ਦਿੱਤਾ ਗਿਆ ਬਟਰਫਲਾਈ ਕੀ-ਬੋਰਡ ਦੇਖਣ ਨੂੰ ਮਿਲੇਗਾ। ਇਸ ਦੀ ਕੀਮਤ ਇਕ ਹਜ਼ਾਰ ਡਾਲਰ (ਲਗਭਗ 73,300 ਰੁਪਏ) ਹੋਣ ਦੀ ਆਸ ਹੈ।

2 ਸਕਰੀਨਾਂ ਦੇ ਸਾਈਜ਼ ’ਚ ਪੇਸ਼ ਹੋਵੇਗਾ ਨਵਾਂ iPad ਪ੍ਰੋ
ਐਪਲ ਇਸ ਈਵੈਂਟ ’ਚ ਨਵੀਂ iPhone X ਵਰਗੇ ਡਿਜ਼ਾਈਨ ਵਾਲੀ ਅਲਟ੍ਰਾ ਸਮਾਲ ਬੇਜ਼ਲਸ ਨਾਲ ਲੈਸ iPad ਪ੍ਰੋ ਪੇਸ਼ ਕਰ ਸਕਦੀ ਹੈ। ਇਸ ਵਿਚ ਨਾਚ ਡਿਸਪਲੇਅ ਨਹੀਂ ਦਿੱਤੀ ਗਈ ਹੋਵੇਗੀ ਪਰ ਇਹ ਰੀਡਿਜ਼ਾਈਨ ਅਲਟ੍ਰਾ ਸਮਾਲ ਬੇਜ਼ਲਸ ਤੇ Face ID ਨੂੰ ਸੁਪੋਰਟ ਕਰੇਗਾ।
ਨਵੇਂ iPad ਪ੍ਰੋ ਦੇ 2 ਵੇਰੀਐਂਟਸ ਵਿਚ ਆਉਣ ਦੀ ਆਸ ਹੈ, ਜਿਨ੍ਹਾਂ ਵਿਚੋਂ ਇਕ 11 ਇੰਚ ਦੇ ਸਕਰੀਨ ਸਾਈਜ਼ ਨੂੰ ਸੁਪੋਰਟ ਕਰੇਗਾ, ਜਦਕਿ ਦੂਜੇ ਵਿਚ 12.9 ਇੰਚ ਦੀ ਸਕਰੀਨ ਦਿੱਤੀ ਗਈ ਹੋਵੇਗੀ। ਹੋਰ ਵਿਸ਼ੇਸ਼ਤਾਵਾਂ ਦੇਖੀਏ ਤਾਂ ਨਵੇਂ ਆਈਪੈਡ ਪ੍ਰੋ ’ਚ USB ਟਾਈਪ C ਦੀ ਸੁਪੋਰਟ ਦਿੱਤੀ ਗਈ ਹੋਵੇਗੀ ਅਤੇ ਰੀਡਿਜ਼ਾਈਨ ਸਮਾਰਟ ਕੁਨੈਕਟਰ ਵੀ ਮਿਲੇਗਾ।
KGI ਸਕਿਓਰਿਟੀਜ਼ ਦੇ ਵਿਸ਼ਲੇਸ਼ਕ Ming-Chi kuo ਅਨੁਸਾਰ ਇਸ ਈਵੈਂਟ ’ਚ ਇਕ ਘੱਟ ਕੀਮਤ ਵਾਲਾ iPad mini ਵੀ ਪੇਸ਼ ਹੋ ਸਕਦਾ ਹੈ ਪਰ ਫਿਲਹਾਲ ਇਸ ਬਾਰੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ।
ਇਨ੍ਹਾਂ ਪ੍ਰੋਡਕਟਸ ਦੇ ਵੀ ਲਾਂਚ ਹੋਣ ਦੀ ਉਮੀਦ

ਪਾਣੀ ਪੈਣ ’ਤੇ ਵੀ ਖਰਾਬ ਨਹੀਂ ਹੋਣਗੇ ਨਵੇਂ AirPods 2
cnet ਦੀ ਰਿਪੋਰਟ ਅਨੁਸਾਰ ਐਪਲ ਕਾਫੀ ਸਮੇਂ ਤੋਂ ਹਾਈ ਐਂਡ AirPods 2 ਨੂੰ ਵਿਕਸਿਤ ਕਰਨ ’ਚ ਲੱਗੀ ਹੋਈ ਸੀ, ਜੋ ਵਾਟਰ ਰਜ਼ਿਸਟੈਂਟ ਹੋਣ ਦੇ ਨਾਲ ਹੀ ਵਾਇਰਲੈੱਸ ਕੇਸ ਨਾਲ ਆ ਸਕਦੇ ਹਨ। ਇਨ੍ਹਾਂ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਹੋਵੇਗੀ ਕਿ ਇਹ ਐਪਲ ਦੇ ਪਰਸਨਲ ਅਸਿਸਟੈਂਟ ਸਿਰੀ ਨੂੰ ਵੀ ਸੁਪੋਰਟ ਕਰਨਗੇ। ਆਸ ਹੈ ਕਿ ਕੰਪਨੀ ਇਨ੍ਹਾਂ ਨੂੰ ਵੀ ਇਸੇ ਈਵੈਂਟ ਦੌਰਾਨ ਪੇਸ਼ ਕਰ ਸਕਦੀ ਹੈ।

ਇਕੱਠਿਆਂ 3 ਐਪਲ ਡਿਵਾਈਸਿਜ਼ ਨੂੰ ਚਾਰਜ ਕਰੇਗਾ AirPower charging pad
ਇਸ ਈਵੈਂਟ ਵਿਚ ਏਅਰਪਾਵਰ ਚਾਰਜਿੰਗ ਪੈਡ ਵੀ ਲਾਂਚ ਕੀਤਾ ਜਾ ਸਕਦਾ ਹੈ। KGI ਸਕਿਓਰਿਟੀਜ਼ ਦੇ ਵਿਸ਼ਲੇਸ਼ਕ ਮਿੰਗ ਚੀ ਕੂ ਦਾ ਕਹਿਣਾ ਹੈ ਕਿ ਅਕਤੂਬਰ ਦੇ ਈਵੈਂਟ ਦੌਰਾਨ ਨਵੀਂ ਤਕਨੀਕ ’ਤੇ ਆਧਾਰਿਤ ਚਾਰਜਿੰਗ ਪੈਡਸ ਆਉਣ ਦੀ ਆਸ ਹੈ। ਇਸ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਹੋਵੇਗੀ ਕਿ ਇਹ ਇਕ ਵਾਰ ਵਿਚ 3 ਐਪਲ ਡਿਵਾਈਸਿਜ਼ ਨੂੰ ਚਾਰਜ ਕਰਨ ਵਿਚ ਮਦਦ ਕਰੇਗਾ ਮਤਲਬ ਤੁਸੀਂ ਇਕੋ ਵਾਰ ’ਚ ਆਈਫੋਨ, ਐਪਲ ਵਾਚ ਤੇ ਏਅਰਪੌਡਸ ਚਾਰਜ ਕਰ ਸਕੋਗੇ।
81 ਫੀਸਦੀ ਭਾਰਤੀ ਆਪਣੇ ਮੋਬਾਇਲ ਦੇ ਫੀਚਰਸ ਤੋਂ ਸੰਤੁਸ਼ਟ ਨਹੀਂ
NEXT STORY