ਗੈਜੇਟ ਡੈਸਕ—ਟੈਕਨਾਲੋਜੀ ਦੀ ਦਿੱਗਜ ਕੰਪਨੀ ਐਪਲ ਦੇ ਵਰਚੁਅਲ ਅਸਿਸਟੈਂਟ ਸਿਰੀ ਦੀ ਟੀਮ ਦੇ ਵਾਇਸ ਪ੍ਰੈਸੀਡੈਂਟ ਬਿੱਲ ਸਟੈਸਿਯੋਰ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ, ਹਾਲਾਂਕਿ ਐਪਲ ਨੇ ਇਸ 'ਤੇ ਆਧਿਕਾਰਿਤ ਤੌਰ 'ਤੇ ਕੁਝ ਨਹੀਂ ਕਿਹਾ ਹੈ। ਮੀਡੀਆ ਰਿਪੋਰਟਸ 'ਚ ਕਿਹਾ ਜਾ ਰਿਹਾ ਹੈ ਕਿ ਐਪਲ ਦੀ ਸਿਰੀ ਦੀ ਟੀਮ 'ਚ 7 ਸਾਲ ਕੰਮ ਕਰਨ ਤੋਂ ਬਾਅਦ ਬਿੱਲ ਸਟੈਸਿਯੋਰ ਨੇ ਅਸਤੀਫਾ ਦਿੱਤਾ ਹੈ। ਦੱਸ ਦੇਈਏ ਕਿ ਸਾਲ 2012 'ਚ ਬਿੱਲ ਸਟੈਸਿਯੋਰ ਨੇ ਐਮਾਜ਼ੋਨ ਨੂੰ ਛੱਡ ਕੇ ਐਪਲ ਜੁਆਇੰਨ ਕੀਤਾ ਸੀ।
ਮੀਡੀਆ ਰਿਪੋਰਟਸ ਮੁਤਾਬਕ ਬਿੱਲ ਸਟੈਸਿਯੋਰ ਨੇ ਸਿਰਫ ਸਿਰੀ ਦੀ ਟੀਮ ਨੂੰ ਛੱਡਿਆ ਹੈ ਅਤੇ ਅਜੇ ਵੀ ਉਹ ਕੰਪਨੀ 'ਚ ਆਪਣੀ ਸੇਵਾ ਦੇ ਰਹੇ ਹਨ, ਹਾਲਾਂਕਿ ਇਹ ਸਾਫ ਨਹੀਂ ਹੈ ਕਿ ਹੁਣ ਬਿੱਲ ਸਟੈਸਿਯੋਰ ਨੂੰ ਕਿਹੜੀ ਜ਼ਿੰਮੇਵਾਰੀ ਦਿੱਤੀ ਗਈ ਹੈ। ਦੱਸ ਦੇਈਏ ਕਿ ਬਿੱਲ ਨੇ ਅਸਤੀਫਾ ਉਸ ਵੇਲੇ ਦਿੱਤਾ ਜਦ ਮਸ਼ੀਨ ਲਰਨਿੰਗ (ਐੱਮ.ਐੱਲ.) ਅਤੇ ਆਰਟੀਫਿਸ਼ੀਅਲ ਇੰਟੈਲੀਜੈਂਸ (ਏ.ਆਈ.) ਦੀ ਟੀਮ ਦੇ ਵਾਇਸ ਪ੍ਰੈਸੀਡੈਂਟ ਜਾਨ ਗਿਆਨੰਦਰਿਆ ਨੇ ਐਪਲ ਦੀ ਵਾਇਸ ਅਸਿਸਟੈਂਟ ਟੀਮ ਨੂੰ ਮਜ਼ਬੂਤ ਬਣਾਉਣ 'ਤੇ ਜ਼ੋਰ ਦਿੱਤਾ।
ਦਰਅਸਲ ਗਿਆਨੰਦਰਿਆ ਸਿਰੀ ਨੂੰ ਲੈ ਕੇ ਰਿਸਰਚ ਦੀ ਜਗ੍ਹਾ ਉਸ 'ਚ ਵਿਕਾਸ ਚਾਹੁੰਦੇ ਹਨ ਅਤੇ ਉਮੀਦ ਕੀਤੀ ਜਾ ਰਹੀ ਹੈ ਕਿ ਗਿਆਨੰਦਰਿਆ ਹੀ ਸਿਰੀ ਦੇ ਨਵੇਂ ਵਾਇਸ ਪ੍ਰੈਸੀਡੈਂਟ ਹੋਣਗੇ। ਜ਼ਿਕਰਯੋਗ ਹੈ ਕਿ ਆਈਫੋਨ 4ਐੱਸ ਦੀ ਲਾਂਚਿੰਗ ਨਾਲ ਆਈਫੋਨ 'ਚ ਸਿਰੀ ਦਾ ਸਪੋਰਟ ਦਿੱਤਾ ਗਿਆ ਸੀ ਅਤੇ ਸਾਲ 2011 ਤੋਂ ਲਾਂਚ ਹੋਣ ਵਾਲੇ ਸਾਰੇ ਆਈਫੋਨਸ ਨੂੰ ਸਿਰੀ ਦਾ ਸਪੋਰਟ ਦਿੱਤਾ ਗਿਆ।
ਇਸ ਸੂਬੇ 'ਚ ਤਿਆਰ ਹੁੰਦੇ ਹਨ ਦੇਸ਼ ਦੇ 65 ਫੀਸਦੀ ਮੋਬਾਇਲ
NEXT STORY