ਜਲੰਧਰ- ਬਰਲਿਨ 'ਚ ਚੱਲ ਰਹੇ ਆਈ. ਐੱਫ. ਏ (IFA 2018) ਕੰਜ਼ਿਊਮਰ ਇਲੈਕਟਰਾਨਿਕ ਸ਼ੋਅ ਦੇ ਦੌਰਾਨ ਆਸੁਸ ਨੇ ਨਵੇਂ ਜ਼ੈਨਬੁੱਕ 13, ਜ਼ੈਨਬੁੱਕ 14 ਤੇ ਜ਼ੈਨਬੁੱਕ ਲੈਪਟਾਪਸ ਪੇਸ਼ ਕੀਤੇ ਹਨ। ਕੰਪਨੀ ਦਾ ਕਹਿਣਾ ਹੈ ਕਿ ਨਵੇਂ ਜ਼ੈਨਬੁੱਕ ਲੈਪਟਾਪਸ ਪੂਰੀ ਤਰ੍ਹਾਂ ਨਾਲ ਰੀਡਿਜ਼ਾਈਨ ਕੀਤੇ ਗਏ ਹਨ ਤੇ ਫ੍ਰੇਮਲੈੱਸ NanoEdge ਡਿਸਪਲੇਅ ਦੇ ਨਾਲ ਪੇਸ਼ ਕੀਤੇ ਗਏ ਹਨ। ਡਿਊਰੇਬੀਲਿਟੀ ਲਈ ਇਸ ਲੈਪਟਾਪਸ 'ਚ ਮਿਲੀਟਰੀ-ਗ੍ਰੇਡ (MIL-STD-810G) ਫੀਚਰ ਦਿੱਤਾ ਗਿਆ ਹੈ।

ਕੰਪਨੀ ਦਾ ਕਹਿਣਾ ਹੈ ਕਿ ਅਸੁਸ ਜ਼ੈਨਬੁੱਕ 13 (UX333), ਜ਼ੈਨਬੁੱਕ 14 (UX433) ਤੇ ਜ਼ੈਨਬੁੱਕ 15 (UX533) 'ਚ ਅਲਟਰਾ-ਸਲਿਮ ਬੇਜ਼ਲ ਦਿੱਤੀ ਗਈ ਹੈ। ਇਸ ਲੈਪਟਾਪਸ ਦੀ ਸਕ੍ਰੀਨ -ਟੂ-ਬਾਜੀ ਰੇਸ਼ਿਓ 95 ਫੀਸਦੀ ਹੈ। ਇਨ੍ਹਾਂ ਦੀ ਰੈਜ਼ੋਲਿਊਸ਼ਨ 4K UHD ਤੋਂ ਜ਼ਿਆਦਾ ਹੈ। ਇਨ੍ਹਾਂ 'ਚ ਟਾਈਪਿੰਗ ਲਈ ErgoLift hinge ਮਕੈਨਿਜ਼ਮ ਦਿੱਤਾ ਗਿਆ ਹੈ ਤਾਂ ਕਿ ਟਾਈਪਿੰਗ ਕੰਫਰਟੇਬਲ ਹੋ ਸਕੇ।
ਜ਼ੈਨਬੁੱਕ ਸੀਰੀਜ਼ ਦੇ ਨਵੇਂ ਮਾਡਲਸ 'ਚ ਹਾਈ-ਪਰਫਾਰਮੈਂਨਸ 8ਵੀਂ ਜਨਰੇਸ਼ਨ ਦੇ ਇੰਟੈੱਲ ਕੋਰ ਪ੍ਰੋਸੈਸਰ ਦਿੱਤੇ ਗਏ ਹਨ। ਇਨ੍ਹਾਂ 'ਚ ਆਈ 7 ਕੁਆਡ-ਕੋਰ ਸੀ.ਪੀ.ਯੂ (i7 quad-core CPUs) ਤੇ ਗਰਾਫਿਕ ਲਈ ਐੱਨ. ਵੀਡੀਆ ਜੀ. ਫੋਰਸ ਜੀ. ਟੀ. ਐਕਸ 1050 ਮੈਕਸ-ਕਿਯੂ (NVIDIA GeForce GTX 1050 Max-Q) ਦਿੱਤਾ ਗਿਆ ਹੈ। ਇਸ ਲੈਪਟਾਪਸ 'ਚ ਬਲੂਟੁੱਥ 5.0, ਗਿਗਾਬਿਟ ਕਲਾਸ ਵਾਈ-ਫਾਈ ਤੇ ਆਸੁਸ ਵਾਈ-ਫਾਈ ਮਾਸਟਰ ਟੈਕਨਾਲੌਜੀ ਦਿੱਤੀ ਗਈ ਹੈ। ਇਨ੍ਹਾਂ 'ਚ 1TB PCIe SSDsਤੇ 16 ਜੀ. ਬੀ. ਤੋਂ ਜ਼ਿਆਦਾ ਰੈਮ ਦਿੱਤੀ ਗਈ ਹੈ।
ਨਵੀਂ ZenBook ਸੀਰੀਜ਼ ਨੂੰ ਬਿਹਤਰ ਪਰਫਾਰਮੈਂਨਸ ਦੇਣ ਲਈ ਬਣਾਇਆ ਗਿਆ ਹੈ। ਇਨ੍ਹਾਂ 'ਚ ਡਾਟਾ ਟਰਾਂਸਫਰ ਲਈ ਯੂ.ਐੈੱਸ. ਬੀ ਟਾਈਪ-ਸੀ 3.1 ਜੇਨ 2 ਪੋਰਟ ਦਿੱਤਾ ਗਿਆ ਹੈ। ਇਸ ਸਾਰੇ ਮਾਡਲਸ 'ਚ HDMI ਪੋਰਟ, ਮਾਈਕ੍ਰੋ. ਐੱਸ. ਜੀ ਤੇ ਐੱਸ. ਡੀ ਕਾਰਡ ਦਿੱਤਾ ਗਿਆ ਹੈ। ਹਾਲਾਂਕਿ ਆਸੁਸ ਨੇ ਅਜੇ ਇਨ੍ਹਾਂ ਦੀਆਂ ਕੀਮਤ ਤੇ ਉਪਲੱਬਧਤਾ ਦੇ ਬਾਰੇ 'ਚ ਜਾਣਕਾਰੀ ਨਹੀਂ ਦਿੱਤੀ ਹੈ।
12 ਸਤੰਬਰ ਨੂੰ ਲਾਂਚ ਹੋਣਗੇ 3 ਆਈਫੋਨ, iPhone XS ਦੀ ਤਸਵੀਰ ਲੀਕ
NEXT STORY