ਜਲੰਧਰ- ਤਾਈਵਾਨ ਦੀ ਮਲਟੀਨੈਸ਼ਨਲ ਕੰਪਿਊਟਰ ਹਾਰਡਵੇਅਰ ਅਤੇ ਇਲੈਕਟ੍ਰੋਨਿਕ ਕੰਪਨੀ ਅਸੂਸ ਨੇ ਅੱਜ CES 2017 'ਚ ਆਪਣੇ ਲੈਪਟਾਪ-ਟੈਬਲੇਟ ਹਾਈਬ੍ਰਿਡ ਡਿਵਾਈਸ ਦੇ ਰੇਂਜ 'ਚ ਮੈਕਬੁੱਕ ਫਲਿੱਪ C302CA ਨੂੰ ਲਾਂਚ ਕਰ ਦਿੱਤਾ ਹੈ। ਇਸ ਲੈਪਟਾਪ-ਟੈਬਲੇਟ ਦੀ ਕੀਮਤ 499 ਡਾਲਰ (ਕਰੀਬ 33,962 ਰੁਪਏ) ਹੈ। ਇਹ ਕ੍ਰੋਮਬੁੱਕ ਫਲਿੱਪ C302CA ਵਿਕਰੀ ਲਈ ਕਦੋਂ ਉਪਲੱਬਧ ਹੋਵੇਗੀ, ਇਸ ਬਾਰੇ ਅਜੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ। ਤੁਹਾਨੂੰ ਦੱਸ ਦਈਏ ਕਿ ਇਸ ਡਿਵਾਈਸ ਦੀ ਵਰਤੋਂ ਲੈਪਟਾਪ ਅਤੇ ਟਾਬਲੇਟ ਦੇ ਰੂਪ 'ਚ ਕੀਤੀ ਜਾ ਸਕਦੀ ਹੈ।
ਅਸੂਸ ਦੀ ਕ੍ਰੋਮਬੁੱਕ ਫਲਿੱਪ C302CA ਦੇ ਫੀਚਰਜ਼ ਦੀ ਗੱਲ ਕਰੀਏ ਤਾਂ ਇਸ ਲੈਪਟਾਪ 'ਚ 12.5-ਇੰਚ ਦੀ ਫੁੱਲ-ਐੱਚ.ਡੀ. ਡਿਸਪਲੇ ਦਿੱਤੀ ਗਈ ਹੈ ਜਿਸ ਨੂੰ ਤੁਸੀਂ 360 ਡਿਗਰੀ ਤੱਕ ਘੁੰਮਾ ਸਕਦੇ ਹੋ। ਪ੍ਰੋਸੈਸਰ ਲਈ ਤੁਹਾਨੂੰ ਇੰਟੈਲ M3 ਜਾਂ M7 'ਚੋਂ ਇਕ ਨੂੰ ਚੁਣਨਾ ਹੋਵੇਗਾ ਅਤੇ ਰੈਮ ਲਈ ਤੁਹਾਨੂੰ 4ਜੀ.ਬੀ. ਜਾਂ 8ਜੀ.ਬੀ. 'ਚੋਂ ਇਕ ਨੂੰ ਚੁਣਨਾ ਹੋਵੇਗਾ। ਉਥੇ ਹੀ ਜੇਕਰ ਸਟੋਰੇਜ ਦੀ ਗੱਲ ਕਰੀਏ ਤਾਂ ਤੁਸੀਂ 32ਜੀ.ਬੀ., 64ਜੀ.ਬੀ. ਜਾਂ 128ਜੀ.ਬੀ. 'ਚੋਂ ਕਿਸੇ ਇਕ ਨੂੰ ਚੁਣ ਸਕਦੇ ਹੋ। ਇਸ ਕ੍ਰੋਮਬੁੱਕ ਦੀ ਸਭ ਤੋਂ ਵੱਡੀ ਖਾਸੀਅਤ ਇਸ ਵਿਚ ਲੱਗੀ 39Wh ਦੀ ਬੈਟਰੀ ਹੈ, ਜਿਸ ਨੂੰ ਲੈ ਕੇ ਕੰਪਨੀ ਨੇ ਦਾਅਵਾ ਕੀਤਾ ਹੈ ਕਿ ਇਹ 10 ਘੰਟਿਆਂ ਦਾ ਬੈਕਅਪ ਦੇਵੇਗੀ।
CES 2017 : HP ਨੇ ਅਪਗਰੇਡ ਦੀ ਆਪਣੀ ਨੋਟਬੁੱਕ ਅਤੇ ਲੈਪਟਾਪ ਸੀਰੀਜ਼ (ਤਸਵੀਰਾਂ)
NEXT STORY