ਜਲੰਧਰ : ਤਾਈਵਾਨ 'ਚ ਹੋ ਰਹੇ ਕੰਪਿਊਟੈਕਸ 'ਚ ਐਮਿਊਰੈਲੋ ਐਟਮ ਏ. ਆਰ. 2 360 ਡਿਗਰੀ ਹੋਮ ਸਕਿਓਰਿਟੀ ਕੈਮਰੇ ਨੂੰ ਪੇਸ਼ ਕੀਤਾ ਗਿਆ ਹੈ। ਇਸ ਦੀ ਖਾਸ ਗੱਲ ਇਹ ਹੈ ਕਿ ਇਹ ਕੈਮਰਾ ਘਰ ਦੇ ਲਾਈਟ ਬਲਬ ਸਾਕੇਟ ਨੂੰ ਪਾਵਰ ਸੋਰਸ ਦੀ ਤਰ੍ਹਾਂ ਵਰਤਦਾ ਹੈ। ਇਹ ਕੈਮਰਾ ਆਟੋ ਟ੍ਰੈਕਿੰਗ ਤੇ ਹੀਟ ਸੈਂਸਰਜ਼ ਦੇ ਨਾਲ ਆਉਂਦਾ ਹੈ ਪਰ ਇਸ ਵਾਰ ਏ. ਆਰ. 2 'ਚ ਐੱਲ. ਈ. ਡੀ. ਲਾਈਟਸ ਨੂੰ ਐਡ ਕੀਤਾ ਗਿਆ ਹੈ।
ਇਸ ਕੈਮ ਨਾਲ ਵੀਡੀਓ ਨੂੰ ਸਟੋਰ ਕਰਨ ਲਈ ਪੇਡ ਕਲਾਊਡ ਸਟੋਰੇਜ ਦੀ ਆਪਸ਼ਨ ਵੀ ਮਿਲਦੀ ਹੈ, ਜਾਂ ਯੂਜ਼ਰ ਮਾਈਕ੍ਰੋ ਐੱਸ. ਡੀ. ਕਾਰਡ 'ਚ ਵੀਡੀਓ ਸਟੋਰ ਕਰ ਸਕਦਾ ਹੈ। ਇਸ 'ਚ ਸਟੋਰੇਜ ਲਈ ਲੋਕਲ ਨੈੱਟਵਰਕ ਅਟੈਚਡ ਸਟੋਰੇਜ ਸਰਵਿਸ ਦੀ ਵਰਤੋਂ ਕਰ ਸਕਦੇ ਹੋ। ਇਸ ਇਸ ਸਾਲ ਦੇ ਅੰਤ ਤੱਕ ਮਾਰਕੀਟ 'ਚ ਆਜਾਵੇਗਾ।
ਸੈਮਸੰਗ ਗਲੈਕਸੀ ਨੋਟ 7 ਐੱਜ 'ਚ ਹੋ ਸਕਦੈ ਡਿਊਲ ਕੈਮਰਾ
NEXT STORY