ਜਲੰਧਰ- ਸੈਮਸੰਗ ਜਲਦ ਹੀ ਬਾਜ਼ਾਰ 'ਚ ਇਕ ਨਵਾਂ ਡਿਵਾਈਸ ਗਲੈਕਸੀ ਨੋਟ 7 ਐੱਜ ਪੇਸ਼ ਕਰ ਸਕਦਾ ਹੈ। ਹੁਣ ਤੱਕ ਇਸ ਫੋਨ ਬਾਰੇ ਕਈ ਤਰ੍ਹਾਂ ਦੀ ਲੀਕ ਹੋਈ ਜਾਣਕਾਰੀ ਸਾਹਮਣੇ ਆਈ ਹੈ , ਜਿਨ੍ਹਾਂ ਦੇ ਜ਼ਰੀਏ ਕਈ ਗੱਲਾਂ ਸਾਹਮਣੇ ਆਈਆਂ ਹਨ। ਹੁਣ ਇਸ ਫੋਨ ਨੂੰ ਲੈ ਕੇ ਇਕ ਨਵੀ ਜਾਣਕਾਰੀ ਸਾਹਮਣੇ ਆਈ ਹੈ , ਜਿਸ 'ਚ ਦਾਅਵਾ ਕੀਤਾ ਗਿਆ ਹੈ ਕਿ ਇਹ ਨਵਾਂ ਡਿਵਾਈਸ ਡਿਊਲ ਕੈਮਰਾ ਸੈੱਟਅਪ ਨਾਲ ਲੈਸ ਹੋ ਸਕਦਾ ਹੈ। ਇਸ ਦੇ ਨਾਲ ਹੀ ਇਸ ਡਿਵਾਈਸ ਦੀ ਲਾਂਚ ਡੇਟ ਦੇ ਬਾਰੇ 'ਚ ਵੀ ਕੁੱਝ ਜਾਣਕਾਰੀ ਸਾਹਮਣੇ ਆਈ ਹੈ ਕਿ ਇਹ ਡਿਵਾਇਸ ਅਗਸਤ ਦੇ ਪਹਿਲੇ ਹਫਤੇ 'ਚ ਪੇਸ਼ ਹੋ ਸਕਦੀ ਹੈ। ਹਾਲਾਂਕਿ ਹੁਣ ਤੱਕ ਦੀ ਸਾਹਮਣੇ ਆਈ ਕੁੱਝ ਲੀਕਸ ਜਾਣਕਾਰੀ 'ਚ ਦਾਅਵਾ ਕੀਤਾ ਗਿਆ ਹੈ ਕਿ, ਸੈਮਸੰਗ ਗਲੈਕਸੀ ਨੋਟ 7 ਐੱਜ 'ਚ ਮੈਟਲ ਬਾਡੀ ਮੌਜੂਦ ਹੋਵੇਗੀ।
ਇਹ ਡਿਵਾਈਸ 5.8-ਇੰਚ ਦੀ AMOLED ਡਿਸਪਲੇ ਦੇ ਨਾਲ ਆਵੇਗੀ ਇਹ ਇਕ QHD ਰੇਜ਼ੋਲੂਸ਼ਨ ਵਾਲੀ ਡਿਸਪਲੇ ਹੋ ਸਕਦੀ ਹੈ। ਇਹ ਸਨੈਪਡ੍ਰੈਗਨ ਅਤੇ Exynos ਵਰਜਨ 'ਚ ਪੇਸ਼ ਹੋ ਸਕਦੀ ਹੈ। ਇਸ 'ਚ 6GB ਰੈਮ ਵੀ ਮੌਜੂਦ ਹੋ ਸਕਦੀ ਹੈ ਅਤੇ ਇਹ 4000mAh ਦੀ ਬੈਟਰੀ ਦੇ ਨਾਲ ਪੇਸ਼ ਕੀਤਾ ਜਾ ਸਕਦਾ ਹੈ। ਇਸ ਦੇ ਫੋਨ ਦੇ ਨਾਂ ਨੂੰ ਲੈ ਕੇ ਵੀ ਕਈ ਤਰ੍ਹਾਂ ਦੀ ਜਾਣਕਾਰੀ ਸਾਹਮਣੇ ਆਈ ਹੈ ਜਿਸ 'ਚ ਇਸ ਡਿਵਾਈਸ ਦਾ ਨਾਂ ਗਲੈਕਸੀ ਨੋਟ 7 ਐੱਜ ਹੋ ਸਕਦਾ ਹੈ ਜਾਂ ਕਈਆਂ ਦਾ ਕਹਿਣਾ ਹੈ ਕਿ ਇਸ ਦਾ ਨਾਂ ਗਲੈਕਸੀ ਨੋਟ 6 ਵੀ ਹੋ ਸਕਦਾ ਹੈ।
LeEco ਭਾਰਤ 'ਚ ਲਾਂਚ ਕਰ ਸਕਦੀ ਹੈ ਆਪਣਾ ਈ-ਕਾਮਰਸ ਪਲੇਟਫਾਰਮ
NEXT STORY