ਜਲੰਧਰ : ਬਿਲਡਿੰਗ 'ਚ ਅੱਗ ਲੱਗਣ 'ਤੇ ਐਮਰਜੈਂਸੀ ਵੇਲੇ ਲੋਕਾਂ ਦੀ ਜਾਨ ਬਚਾਉਣ ਲਈ ਇਕ ਅਜਿਹਾ ਸੂਟ ਤਿਆਰ ਕੀਤਾ ਗਿਆ ਹੈ, ਜੋ ਫਾਇਰ ਬ੍ਰਿਗੇਡ ਵਿਭਾਗ ਦੇ ਕਰਮਚਾਰੀ ਨੂੰ ਸਾਰੇ ਯੰਤਰ ਨਾਲ ਲੈ ਕੇ ਅੱਗ 'ਤੇ ਕਾਬੂ ਪਾਉਣ 'ਚ ਮਦਦ ਕਰੇਗਾ। ਇਹ ਸੂਟ ਸਪੈਸ਼ਲਿਸਟ ਵਾਹਨ ਨਿਰਮਾਤਾ ਕੰਪਨੀ ਟ੍ਰਿਜਨ ਆਟੋਮੋਟਿਵ ਨੇ ਸਿੰਗਾਪੁਰ ਸਿਵਲ ਡਿਫੈਂਸ ਫੋਰਸ ਨਾਲ ਮਿਲ ਕੇ ਤਿਆਰ ਕੀਤਾ ਹੈ। Auberon exoskeleton ਨਾਂ ਦੇ ਇਸ ਸੂਟ 'ਚ ਐਮਰਜੈਂਸੀ ਟੂਲ ਕਿੱਟ ਦਿੱਤੀ ਗਈ ਹੈ, ਜੋ ਜ਼ਰੂਰੀ ਸਾਮਾਨ ਨਾਲ ਲੈ ਕੇ ਚੱਲਣ 'ਚ ਮਦਦ ਕਰਦੀ ਹੈ। ਇਸ ਨੂੰ ਖਾਸ ਫਰੇਮ 'ਤੇ ਤਿਆਰ ਕੀਤਾ ਗਿਆ ਹੈ, ਜੋ ਮੋਢਿਆਂ ਤੇ ਪਿੱਠ 'ਤੇ ਭਾਰ ਨਹੀਂ ਆਉਣ ਦਿੰਦਾ, ਜਿਸ ਨਾਲ 40 ਕਿਲੋ ਤਕ ਭਾਰ ਚੁੱਕ ਕੇ ਕਰਮਚਾਰੀ ਆਸਾਨੀ ਨਾਲ ਤੁਰ ਸਕਦਾ ਹੈ।
12 ਮੰਜ਼ਿਲਾ ਬਿਲਡਿੰਗ 'ਚ ਬੁਝਾਈ ਜਾ ਸਕੇਗੀ ਅੱਗ
Trigen ਕੰਪਨੀ ਨੇ ਕਿਹਾ ਹੈ ਕਿ ਫਾਇਰ ਬ੍ਰਿਗੇਡ ਵਿਭਾਗ ਦੇ ਕਰਮਚਾਰੀ ਦੇ ਸਾਹ ਲੈਣ ਲਈ ਇਸ ਵਿਚ ਹੋਜ਼ਡ ਲਾਈਨਸ, ਨੋਜ਼ਲਸ, ਪਾਵਰ ਟੂਲਸ ਤੇ ਹੋਰ ਸਹੂਲਤਾਂ ਦਿੱਤੀਆਂ ਗਈਆਂ ਹਨ। ਇਸ ਵਿਚ ਦੋ 6.8 ਲਿਟਰ ਕੰਪ੍ਰੈਸਡ ਏਅਰ ਟੈਂਕਸ ਲੱਗੇ ਹਨ, ਜੋ 12 ਮੰਜ਼ਿਲਾ ਬਿਲਡਿੰਗ ਵਿਚ 3 ਵਾਰ ਅੱਗ ਨੂੰ ਬੁਝਾ ਸਕਦੇ ਹਨ।
ਟ੍ਰਿਜਨ ਆਟੋਮੋਟਿਵ ਕੰਪਨੀ ਦੇ ਨੁਮਾਇੰਦੇ ਲਿਮ ਜੂ ਸਿਆਂਗ ਨੇ ਕਿਹਾ ਹੈ ਕਿ ਇਸ ਨੂੰ ਪੂਰੀ ਦੁਨੀਆ ਦੇ ਫਾਇਰ ਫਾਈਟਰਸ ਲਈ ਤਿਆਰ ਕੀਤਾ ਗਿਆ ਹੈ। ਅਸੀਂ ਕਾਫੀ ਨੇੜਿਓਂ ਐਮਰਜੈਂਸੀ ਸੇਵਾਵਾਂ ਨੂੰ ਸਮਝਣ ਵਿਚ ਸਮਾਂ ਬਿਤਾਇਆ ਹੈ ਅਤੇ ਮੁਸੀਬਤਾਂ ਤੋਂ ਦੂਜਿਆਂ ਨੂੰ ਬਚਾਉਣ ਤੇ ਖੁਦ ਦੀ ਰਾਖੀ ਲਈ ਇਸ ਨੂੰ ਖਾਸ ਤੌਰ 'ਤੇ ਬਣਾਇਆ ਹੈ। ਮੰਨਿਆ ਜਾ ਰਿਹਾ ਹੈ ਕਿ ਇਸ ਨੂੰ ਜਲਦ ਹੀ ਦੁਨੀਆ ਦੇ ਕੁਝ ਹਿੱਸਿਆਂ ਤਕ ਪਹੁੰਚਾ ਦਿੱਤਾ ਜਾਵੇਗਾ।
ਵਧ ਰਹੀ ਅੱਗ 'ਤੇ ਕਾਬੂ ਪਾਉਣ 'ਚ ਮਿਲੇਗੀ ਮਦਦ
ਇਹ ਮਕੈਨੀਕਲ ਸੂਟ ਖਾਸ ਤੌਰ 'ਤੇ ਵਧ ਰਹੀ ਅੱਗ 'ਤੇ ਕਾਬੂ ਪਾਉਣ ਲਈ ਬਣਾਇਆ ਗਿਆ ਹੈ। ਆਮ ਤੌਰ 'ਤੇ ਅੱਗ ਦੇ ਵਧਣ ਕਾਰਨ ਸਾਹਮਣੇ ਨਜ਼ਰ ਰਹੇ ਵਿਅਕਤੀ ਨੂੰ ਵੀ ਕਈ ਵਾਰ ਬਚਾਉਣਾ ਮੁਸ਼ਕਿਲ ਹੋ ਜਾਂਦਾ ਹੈ ਪਰ ਹੁਣ ਇਸ ਸੂਟ ਦੀ ਮਦਦ ਨਾਲ ਤੁਸੀਂ ਉਸ ਤਕ ਪਹੁੰਚ ਕੇ ਉਸ ਨੂੰ ਬਿਲਡਿੰਗ 'ਚੋਂ ਬਾਹਰ ਕੱਢ ਸਕੋਗੇ।
ਕ੍ਰੋਮ ਬ੍ਰਾਊਜ਼ਰ ਖੋਲਦੇ ਹੀ ਖੁੱਲ੍ਹੀ ਮਿਲੇਗੀ ਪਸੰਦੀਦਾ ਵੈੱਬਸਾਈਟ, ਜਾਣੋ ਇੰਝ
NEXT STORY