ਆਟੋ ਡੈਸਕ– ਜਰਮਨੀ ਦੀ ਮਸ਼ਹੂਰ ਕਾਰ ਨਿਰਮਾਤਾ ਕੰਪਨੀ ਆਡੀ ਨੇ ਭਾਰਤ ’ਚ ਆਪਣੀ ਪਹਿਲੀ ਇਲੈਕਟ੍ਰਿਕ ਕਾਰ ਲਾਂਚ ਕਰਨ ਦਾ ਐਲਾਨ ਕਰ ਦਿੱਤਾ ਹੈ। ਕੰਪਨੀ ਨੇ ਇਸ ਕਾਰ ਨੂੰ ਈ-ਟ੍ਰੋਨ ਨਾਂ ਦਿੱਤਾ ਹੈ ਅਤੇ ਇਹ ਭਾਰਤ ’ਚ 22 ਜੁਲਾਈ ਨੂੰ ਲਾਂਚ ਕੀਤੀ ਜਾਵੇਗੀ। ਲਾਂਚਿੰਗ ਤੋਂ ਪਹਿਲਾਂ ਹੀ ਇਸ ਨੂੰ ਭਾਰਤ ਦੇ ਆਡੀ ਦੇ ਚੁਣੇ ਹੋਏ ਸ਼ੋਅਰੂਮਾਂ ’ਚ ਭੇਜ ਦਿੱਤਾ ਗਿਆ ਹੈ। ਕੰਪਨੀ ਜਲਦ ਹੀ ਇਸ ਦੀ ਐਡਵਾਂਸ ਬੁਕਿੰਗ ਵੀ ਸ਼ੁਰੂ ਕਰ ਸਕਦੀ ਹੈ।
ਇਹ ਵੀ ਪੜ੍ਹੋ– ਇੰਤਜ਼ਾਰ ਖ਼ਤਮ! ਭਾਰਤ ’ਚ ਇਸ ਦਿਨ ਲਾਂਚ ਹੋਵੇਗੀ Skoda Kushaq
ਮਸਸਿਡੀਜ਼ ਬੈਂਜ਼ ਤੇ ਜੈਗੁਆਰ ਨਾਲ ਹੋਵੇਗਾ ਮੁਕਾਬਲਾ
ਲਾਂਚ ਹੋਣ ਤੋਂ ਬਾਅਦ ਇਸ ਕਾਰ ਦਾ ਮੁਕਾਬਲਾ ਮਰਸਿਡੀਜ਼ ਬੈਂਜ਼ ਈ.ਕਿਊ.ਸੀ. ਅਤੇ ਜੈਗੁਆਰ ਆਈਪੇਸ ਵਰਗੀਆਂ ਲਗਜ਼ਰੀ ਇਲੈਕਟ੍ਰਿਕ ਕਾਰਾਂ ਨਾਲ ਹੋਣ ਵਾਲਾ ਹੈ। ਆਡੀ ਆਪਣੀ ਇਸ ਲਗਜ਼ਰੀ ਇਲੈਕਟ੍ਰਿਕ ਕਾਰ ਈ-ਟ੍ਰੋਨ ਨੂੰ ਵਿਸ਼ਵ ਦੇ ਦੂਜੇ ਦੇਸ਼ਾਂ ’ਚ ਪਹਿਲਾਂ ਹੀ ਵਿਕਰੀ ਲਈ ਉਪਲੱਬਧ ਕਰਵਾ ਚੁੱਕੀ ਹੈ। ਅੰਤਰਰਾਸ਼ਟਰੀ ਪੱਧਰ ’ਤੇ ਇਸ ਕਾਰ ਨੂੰ ਕਾਫ਼ੀ ਸਫ਼ਲਤਾ ਮਿਲਣ ਤੋਂ ਬਾਅਦ ਕੰਪਨੀ ਨੇ ਇਸ ਨੂੰ ਭਾਰਤ ’ਚ ਲਾਂਚ ਕਰਨ ਦਾ ਫੈਸਲਾ ਕੀਤਾ ਹੈ। ਭਾਰਤ ’ਚ ਕੁਝ ਬਦਲਾਵਾਂ ਨਾਲ ਇਸ ਕਾਰ ਨੂੰ ਪੇਸ਼ ਕੀਤਾ ਜਾ ਰਿਹਾ ਹੈ। ਜਿਸ ਵਿਚ ਆਨਬੋਰਡ ਚਾਰਜਰ ਅਤੇ 71.2 ਕਿਲੋਵਾਟ ਦਾ ਬੈਟਰੀ ਪੈਕ ਸ਼ਾਮਲ ਹੈ।
ਇਹ ਵੀ ਪੜ੍ਹੋ– ਹੁੰਡਈ ਦੀ 7-ਸੀਟਰ SUV ਭਾਰਤ ’ਚ ਲਾਂਚ, ਕੀਮਤ 16.30 ਲੱਖ ਰੁਪਏ ਤੋਂ ਸ਼ੁਰੂ
ਆਡੀ ਦੀ ਇਸ ਇਲੈਕਟ੍ਰਿਕ ਕਾਰ ਦੀ ਪਾਵਰ ਦੀ ਗੱਲ ਕਰੀਏ ਤਾਂ ਇਸ ਕਾਰ ’ਚ ਕੰਪਨੀ ਨੇ 71.2 ਕਿਲੋਵਾਟ ਦਾ ਬੈਟਰੀ ਪੈਕ ਦਿੱਤਾ ਹੈ ਜੋ 312 ਪੀ.ਐੱਸ. ਦੀ ਪਾਵਰ ਅਤੇ 540 ਐੱਨ.ਐੱਮ. ਦਾ ਟਾਰਕ ਜਨਰੇਟ ਕਰਦਾ ਹੈ। ਇਸ ਤੋਂ ਇਲਾਵਾ ਇਸ ਦੇ ਦੂਜੇ ਬੈਟਰੀ ਪੈਕ ਦੀ ਗੱਲ ਕਰੀਏ ਤਾਂ ਉਹ 95 ਕਿਲੋਵਾਟ ਦਾ ਹੈ ਜੋ 360 ਪੀ.ਐੱਸ. ਦੀ ਪਾਵਰ ਅਤੇ 561 ਐੱਨ.ਐੱਮ. ਦਾ ਟਾਰਕ ਜਨਰੇਟ ਕਰਦਾ ਹੈ।
ਇਹ ਵੀ ਪੜ੍ਹੋ– iPhone ਯੂਜ਼ਰਸ ਲਈ ਬੁਰੀ ਖ਼ਬਰ! ਜਲਦ ਬੰਦ ਹੋ ਸਕਦੈ ਇਹ ਮਾਡਲ
ਇਨ੍ਹਾਂ ਖੂਬੀਆਂ ਨਾਲ ਲੈਸ ਹੋਵੇਗੀ ਕਾਰ
ਇਸ ਕਾਰ ਦੀਆਂ ਖੂਬੀਆਂ ਦੀ ਗੱਲ ਕਰੀਏ ਤਾਂ ਇਸ ਵਿਚ ਐਂਬੀਅੰਟ ਲਾਈਟਿੰਗ, ਫਾਰ ਜੋਨ ਕਲਾਈਮੇਟ ਕੰਟਰੋਲ, ਵਾਇਰਲੈੱਸ ਚਾਰਜਿੰਗ, ਪਾਵਰ ਅਜਸਟੇਬਲ ਡਰਾਈਵਰ ਸੀਟ, ਡਿਜੀਟਲ ਇੰਸਟਰੂਮੈਂਟ ਕਲੱਸਟਰ, ਪੈਨੋਰਮਿਕ ਸਨਰੂਫ ਤੋਂ ਇਲਾਵਾ 10.1 ਇੰਚ ਦਾ ਟੱਚਸਕਰੀਨ ਇੰਫੋਟੇਨਮੈਂਟ ਸਿਸਟਮ ਦਿੱਤਾ ਗਿਆ ਹੈ। ਇਹ ਸਿਸਟਮ ਐਪਲ ਕਾਰ ਪਲੇਅ ਅਤੇ ਐਂਡਰਾਇਡ ਆਟੋ ਨਾਲ ਕੁਨੈਕਟ ਹੋਵੇਗਾ।
ਇਸਦੀ ਰੇਂਜ ਅਤੇ ਸਪੀਡ ਬਾਰੇ ਗੱਲ ਕਰੀਏ ਤਾਂ ਕੰਪਨੀ ਦਾ ਦਾਅਵਾ ਹੈ ਕਿ ਇਹ ਕਾਰ ਸਿਰਫ਼ 6.8 ਸਕਿੰਟਾਂ ’ਚ 0 ਤੋਂ 100 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਫੜ ਸਕਦੀ ਹੈ। ਇਸ ਤੋਂ ਇਲਾਵਾ ਇਸ ਵਿਚ ਤੁਹਾਨੂੰ 190 ਕਿਲੋਮੀਟਰ ਪ੍ਰਤੀ ਘੰਟਾ ਦੀ ਟਾਪ ਸਪੀਡ ਮਿਲੇਗੀ। ਇਹ ਕਾਰ ਇਕ ਵਾਰ ਪੂਰੀ ਚਾਰਜ ਹੋਣ ਤੋਂ ਬਾਅਦ 365 ਤੋਂ 436 ਕਿਲੋਮੀਟਰ ਤਕ ਦੀ ਲੰਬੀ ਰੇਂਜ ਦਿੰਦੀ ਹੈ। ਕੀਮਤ ਨੂੰ ਲੈ ਕੇ ਕੰਪਨੀ ਨੇ ਅਜੇ ਤਕ ਕਿਸੇ ਤਰ੍ਹਾਂ ਦੀ ਅਧਿਕਾਰਤ ਜਾਣਕਾਰੀ ਨਹੀਂ ਦਿੱਤੀ।
ਇਹ ਵੀ ਪੜ੍ਹੋ– ਇਕ ਇਸ਼ਾਰੇ ’ਤੇ ਪੂਰੇ ਘਰ ਦੀ ਸਫ਼ਾਈ ਕਰੇਗਾ ਰੀਅਲਮੀ ਦਾ Robot Vacuum
ਗੂਗਲ ਨੇ ਕ੍ਰੋਮ ਐਡ-ਟ੍ਰੈਕਿੰਗ ਤਕਨੀਕ ਹਟਾਉਣ ਦੀ ਯੋਜਨਾ ਟਾਲੀ
NEXT STORY