ਜਲੰਧਰ- ਭਾਰਤ ਦੀ ਵਾਹਨ ਨਿਰਮਾਤਾ ਕੰਪਨੀ ਬਜਾਜ ਆਟੋ ਨੇ ਪਿਛਲੇ ਹਫਤੇ ਕਿਹਾ ਸੀ ਕਿ ਕੰਪਨੀ ਆਪਣੀ ਮਸ਼ਹੂਰ ਬਾਈਕ V15 ਦਾ ਛੋਟਾ ਵੇਰਿਅੰਟ V12 ਜਲਦ ਹੀ ਲਾਂਚ ਕਰਨ ਵਾਲੀ ਹੇ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਕੰਪਨੀ ਨੇ ਆਧਿਕਾਰਕ ਲਾਂਚ ਤੋਂ ਪਹਿਲਾਂ ਹੀ V12 ਬਾਈਕ ਨੂੰ ਡੀਲਰਸ਼ਿਪ 'ਤੇ ਉਤਾਰ ਦਿੱਤਾ ਹੈ ਅਤੇ ਇਸ ਦੀ ਕੀਮਤ 56,200 ਰੱਖੀ ਗਈ ਹੈ। ਇਸ ਬਾਈਕ ਦੀ ਬਿਕਰੀ ਇਸ ਹਫਤੇ ਤੋਂ ਸ਼ੁਰੂ ਕਰ ਦਿੱਤੀ ਜਾਵੇਗੀ।
ਬਜਾਜ V12 ਬਾਈਕ 'ਚ 124.6 ਸੀ. ਸੀ. DTS-i ਇੰਡਣ ਲੱਗਾ ਹੈ ਜੋ 8,000rpm 'ਤੇ 11PS ਦੀ ਪਾਵਰ ਅਤੇ 5,500 rpm 'ਤੇ 10.8Nm ਦਾ ਟਾਰਕ ਜਰਨੇਟ ਕਰਦਾ ਹੈ। ਇਸ ਤੋਂ ਇਲਾਵਾ ਇਸ ਬਾਈਕ ਦੇ ਫਰੰਟ 'ਚ ਡਿਸਕ ਬ੍ਰੇਕ ਵਾਲਾ ਵੇਰਿਅੰਟ ਵੀ ਆਪਸ਼ਨ ਦੇ ਤੌਰ 'ਤੇ ਮਿਲੇਗਾ। ਕੰਪਨੀ ਦਾ ਕਹਿਣਾ ਹੈ ਕਿ 8 ਮਹੀਨੇ 'ਚ ਦੋ ਲੱਖ V15 ਬਾਈਕਸ ਵੇਚਣ ਤੋਂ ਬਾਅਦ ਬਜਾਜ ਨੂੰ V12 ਬਾਈਕ ਨਾਲ ਵੀ ਕਾਫੀ ਉਮੀਦ ਹੈ।
Oneplus 3T ਦੀ ਪਹਿਲੀ ਸੇਲ ਅੱਜ
NEXT STORY