ਜਲੰਧਰ- ਰੋਜ਼ਮੱਰਾ ਦੀ ਜ਼ਿੰਦਗੀ 'ਚ ਵਰਤੀਆਂ ਜਾਣ ਵਾਲੀਆਂ ਬੈਟਰੀਆਂ ਹੁਣ ਛੇਤੀ ਹੀ ਹਲਕੀਆਂ, ਛੋਟੀਆਂ ਤੇ ਸਸਤੀਆਂ ਬਣਾਈਆਂ ਜਾ ਸਕਣਗੀਆਂ। ਯੂਨੀਵਰਸਿਟੀ ਆਫ ਟੈਕਸਾਸ ਦੇ ਖੋਜੀਆਂ ਨੇ ਨਵੇਂ ਐਨੋਡ ਮੈਟੀਰੀਅਲ ਨੂੰ ਵਿਕਸਿਤ ਕੀਤਾ ਹੈ, ਜੋ ਸਾਧਾਰਨ ਲੀਥੀਅਮ-ਆਇਨ ਬੈਟਰੀ ਤੋਂ ਦੁੱਗਣੀ ਪਾਵਰ ਨੂੰ ਸਟੋਰ ਕਰੇਗਾ। ਇਸ ਤੋਂ ਇਲਾਵਾ ਇਹ ਮੈਟੀਰੀਅਲ ਬੈਟਰੀ ਦੇ ਸਾਈਜ਼ ਨੂੰ ਛੋਟਾ ਬਣਾ ਦੇਵੇਗਾ। ਖੋਜੀਆਂ ਦਾ ਮੰਨਣਾ ਹੈ ਇਸ ਪ੍ਰਾਪਤੀ ਤੋਂ ਘੱਟ ਕੀਮਤ 'ਚ ਬਿਹਤਰੀਨ ਲਿਥੀਅਮ-ਆਇਨ ਬੈਟਰੀਆਂ ਨੂੰ ਬਾਜ਼ਾਰ ਤਕ ਪਹੁੰਚਾਇਆ ਜਾ ਸਕੇਗਾ।
ਰੰਗ ਲਿਆਈ ਕਈ ਸਾਲਾਂ ਦੀ ਮਿਹਨਤ
ਲਿਥੀਅਮ-ਆਇਨ ਬੈਟਰੀਆਂ ਨੂੰ ਸਾਰੀਆਂ ਡਿਵਾਈਸਿਜ਼ ਦਾ ਹਾਰਟ ਕਿਹਾ ਜਾਂਦਾ ਹੈ। ਇਨ੍ਹਾਂ ਦੀ ਪ੍ਰਫਾਰਮੈਂਸ ਨੂੰ ਬਿਹਤਰ ਕਰਨ ਲਈ ਕਈ ਸਾਲਾਂ ਦੀ ਮਿਹਨਤ ਤੋਂ ਬਾਅਦ ਆਖਿਰਕਾਰ ਖੋਜੀਆਂ ਨੇ ਸਫਲਤਾ ਹਾਸਲ ਕੀਤੀ ਹੈ। ਇਸ ਬੈਟਰੀ ਦੇ ਛੋਟੇ ਨਮੂਨੇ ਨੂੰ ਖੋਜੀਆਂ ਨੇ ਇੰਟਰਡਿਜੀਟੇਟਿਡ ਇਯੂਟੈਕਟਿਕ ਅਲਾਏ (interdigitated eutectic alloy) ਨਾਲ ਬਣਾਇਆ ਹੈ, ਜਿਸ ਦਾ ਭਾਰ ਰਵਾਇਤੀ ਐਨੋਡ ਮੈਟੀਰੀਅਲ ਤੋਂ ਤਕਰੀਬਨ ਅੱਧਾ ਹੈ। ਜਾਣਕਾਰੀ ਮੁਤਾਬਿਕ ਇਸ ਨੂੰ ਸਿਰਫ ਦੋ ਸਿੰਪਲ ਸਟੈਪਸ ਨਾਲ ਬਣਾਇਆ ਗਿਆ ਹੈ, ਜਿਸ ਨਾਲ ਇਨ੍ਹਾਂ ਬੈਟਰੀਆਂ ਦੀ ਮਾਸ ਪ੍ਰੋਡਕਸ਼ਨ ਕੀਤੀ ਜਾ ਸਕਦੀ ਹੈ।
ਟੈਸਟ ਰਿਜ਼ਲਟਸ
ਖੋਜੀਆਂ ਨੇ ਇਸ ਤਕਨੀਕ ਨਾਲ ਛੋਟੀ ਲੀਥੀਅਮ-ਆਇਨ ਬੈਟਰੀ ਨੂੰ ਬਣਾ ਕੇ ਉਸ 'ਤੇ ਟੈਸਟ ਕੀਤਾ ਹੈ, ਜਿਸ ਵਿਚ ਇਸ ਦੀ ਪ੍ਰਫਾਰਮੈਂਸ ਨੂੰ ਵਾਰ-ਵਾਰ ਚਾਰਜ ਅਤੇ ਡਿਸਚਾਰਜ ਕਰਕੇ ਦੇਖਿਆ ਗਿਆ। ਇਸ ਟੈਸਟ ਦੌਰਾਨ ਖੋਜੀਆਂ ਨੂੰ ਬਿਹਤਰੀਨ ਰਿਜ਼ਲਟ ਹਾਸਲ ਹੋਏ ਹਨ, ਜਿਸ ਤੋਂ ਬਾਅਦ ਇਸ ਦੀ ਕਪੈਸਿਟੀ ਨੂੰ ਟਿਪੀਕਲ ਕਾਪਰ ਗ੍ਰੇਫਾਈਟ ਐਨੋਡ ਤੋਂ ਦੁੱਗਣੀ ਦੱਸਿਆ ਗਿਆ ਹੈ। ਇਸ ਤਕਨੀਕ ਦਾ ਸਮਾਰਟਫੋਨ ਅਤੇ ਲੈਪਟਾਪ ਬਣਾਉਣ ਵਾਲੀਆਂ ਕੰਪਨੀਆਂ ਨੂੰ ਕਾਫੀ ਫਾਇਦਾ ਹੋਵੇਗਾ।
ਟੀਮ ਲੀਡਰ ਦਾ ਬਿਆਨ
ਇਸ ਨਵੀਂ ਤਕਨੀਕ ਨੂੰ ਵਿਕਸਿਤ ਕਰਨ ਵਾਲੀ ਟੀਮ ਨੂੰ ਲੀਡ ਕਰ ਰਹੇ ਟੈਕਸਾਸ ਮੈਟੀਰੀਅਲ ਇੰਸਟੀਚਿਊਟ ਦੇ ਡਾਇਰੈਕਟਰ ਅਰੁਮੁਗਮ ਮੰਥੀਰਾਮ ਨੇ ਕਿਹਾ ਹੈ ਕਿ ਇਲੈਕਟ੍ਰੋਡ ਨੈਨੋ ਮੈਟੀਰੀਅਲਜ਼ ਨੂੰ ਬਣਾਉਣ ਲਈ ਇਸ ਸਸਤੀ, ਸਕੇਲੇਬਲ ਪ੍ਰਕਿਰਿਆ ਨੂੰ ਵਿਕਸਿਤ ਕਰਕੇ ਅਸੀਂ ਕਾਫੀ ਰੋਮਾਂਚਕ ਮਹਿਸੂਸ ਕਰ ਰਹੇ ਹਾਂ। ਅਸੀਂ ਰਿਜ਼ਲਟਸ 'ਚ ਦੇਖਿਆ ਹੈ ਕਿ ਇਹ ਮੈਟੀਰੀਅਲ ਬਿਹਤਰੀਨ ਪ੍ਰਫਾਰਮੈਂਸ ਦੇ ਰਿਹਾ ਹੈ। ਸਾਨੂੰ ਉਮੀਦ ਹੈ ਕਿ ਇਹ ਤਕਨੀਕ ਆਉਣ ਵਾਲੇ ਸਮੇਂ 'ਚ ਘੱਟ ਕੀਮਤ 'ਚ ਬਿਹਤਰੀਨ ਡਿਵਾਈਸਿਜ਼ ਨੂੰ ਬਣਾਉਣ 'ਚ ਕਾਫੀ ਕਾਗਰਰ ਸਿੱਧ ਹੋਵੇਗੀ।
Honor 7X ਸਮਾਰਟਫੋਨ ਭਾਰਤ 'ਚ ਅਗਲੇ ਮਹੀਨੇ ਹੋਵੇਗਾ ਲਾਂਚ
NEXT STORY