ਜਲੰਧਰ- ਸਮਾਰਟਫੋਨ ਭਾਵੇਂ ਐਂਡ੍ਰਾਇਡ 'ਤੇ ਚਲਦਾ ਹੋਵੇ ਜਾਂ ਆਈ. ਓ. ਐੱਸ. (ਆਈਫੋਨ ਆਪ੍ਰੇਟਿੰਗ ਸਿਸਟਮ) 'ਤੇ, ਹਰ ਆਪ੍ਰੇਟਿੰਗ ਸਿਸਟਮ ਦੇ ਐਪ ਸਟੋਰ ਵਿਚ ਤੁਹਾਨੂੰ ਅਜਿਹੇ ਕਈ ਐਪਸ ਮਿਲ ਜਾਣਗੇ, ਜੋ ਫਿੱਟਨੈੱਸ ਦਾ ਧਿਆਨ ਰੱਖਦੇ ਹੋਣ ਪਰ ਫਿੱਟਨੈੱਸ ਲਈ ਤੁਸੀਂ ਸਾਰੀਆਂ ਐਪਸ ਦਾ ਇਸਤੇਮਾਲ ਆਪਣੇ ਸਮਾਰਟਫੋਨ 'ਚ ਨਹੀਂ ਕਰ ਸਕਦੇ, ਇਸ ਲਈ ਅਸੀਂ ਕੁਝ ਅਜਿਹੇ ਫਿੱਟਨੈੱਸ ਐਪਸ ਲੈ ਕੇ ਆਏ ਹਾਂ ਜੋ ਐਂਡ੍ਰਾਇਡ ਅਤੇ ਆਈ. ਓ. ਐੱਸ. ਡਿਵਾਈਸ 'ਚ ਟੌਪ 'ਤੇ ਹਨ। ਇਥੇ ਧਿਆਨ ਦੇਣਯੋਗ ਇਹ ਹੈ ਕਿ ਇਨ੍ਹਾਂ ਐਪਸ ਦੀ ਸਭ ਤੋਂ ਖਾਸ ਗੱਲ ਇਹ ਹੈ ਕਿ ਇਹ ਸਾਰੇ ਐਪਸ ਫ੍ਰੀ ਇਸਤੇਮਾਲ ਕੀਤੇ ਜਾ ਸਕਦੇ ਹਨ ਤੇ ਇਨ੍ਹਾਂ ਲਈ ਕਿਸੇ ਫਿੱਟਨੈੱਸ ਟ੍ਰੈਕਰ ਦੀ ਵੀ ਲੋੜ ਨਹੀਂ ਹੈ। ਆਓ ਜਾਣਦੇ ਹਾਂ ਇਨ੍ਹਾਂ ਐਪਸ ਬਾਰੇ-
MyFitnessPal
ਕੀਮਤ : ਇਸ ਨੂੰ ਫ੍ਰੀ 'ਚ ਡਾਊਨਲੋਡ ਅਤੇ ਇਸਤੇਮਾਲ ਕੀਤਾ ਜਾ ਸਕਦਾ ਹੈ । ਜੇਕਰ ਤੁਸੀਂ ਵੱਖ ਤੋਂ ਇਸ ਦੀ ਪ੍ਰੀਮੀਅਮ ਸਬਸਕ੍ਰਿਪਸ਼ਨ ਚਾਹੁੰਦੇ ਹੋ ਤਾਂ ਮਹੀਨੇ ਦੇ 678 ਰੁਪਏ ਅਤੇ ਸਾਲ ਦੇ 3,393 ਰੁਪਏ ਖਰਚ ਕਰ ਕੇ ਇਸ ਦੀ ਸਰਵਿਸ ਪਾ ਸਕਦੇ ਹੋ।
ਉਪਲੱਬਧ : ਇਹ ਐਪ ਐਂਡ੍ਰਾਇਡ, ਆਈ . ਓ. ਐੱਸ. ਅਤੇ ਵਿੰਡੋਜ਼ ਫੋਨ 'ਤੇ ਉਪਲੱਬਧ ਹੈ।
ਕੀ ਹੈ ਇਸ ਐਪ ਵਿਚ ਪਸੰਦ ਕਰਨਯੋਗ : ਆਪਣੇ ਖਾਣ ਦੀ ਆਦਤ ਨੂੰ ਟ੍ਰੈਕ ਕਰਨ ਦਾ ਇਹ ਇਕ ਆਸਾਨ ਤਰੀਕਾ ਹੈ । ਬਾਰਕੋਡ ਨੂੰ ਸਕੈਨ ਕਰ ਕੇ ਕੰਪਨੀ ਦੇ ਡਾਟਾਬੇਸ ਨਾਲ 5 ਮਿਲੀਅਨ ਖਾਣ ਦੀਆਂ ਚੀਜ਼ਾਂ ਦੇ ਨਿਊਟ੍ਰੀਸ਼ੀਅਨਸ ਅਤੇ ਕੈਲੋਰੀ ਦਾ ਪਤਾ ਲਾਇਆ ਜਾ ਸਕਦਾ ਹੈ। ਇਸ ਤੋਂ ਇਲਾਵਾ MyFitnessPal ਐਪ ਕਈ ਸਾਰੇ ਫਿੱਟਨੈੱਸ ਐਪਸ ਜਿਵੇਂ ਫਿੱਟਬਿੱਟ, ਗਾਰਮਿਨ, ਪੋਲਰ, ਮਿਸਫਿੱਟ ਅਤੇ ਵਿਥਿੰਗਸ ਨਾਲ ਕੁਨੈਕਟ ਹੋ ਸਕਦਾ ਹੈ ।
FitBit
ਕੀਮਤ : ਫ੍ਰੀ 'ਚ ਡਾਊਨਲੋਡ ਅਤੇ ਇਸਤੇਮਾਲ ਕਰ ਸਕਦੇ ਹੋ । ਜੇਕਰ ਤੁਸੀਂ ਆਪਣੀ ਐਕਟੀਵਿਟੀ ਦੀ ਪ੍ਰਤੀਕਿਰਿਆ ਅਤੇ ਜ਼ਿਆਦਾ ਸਹੂਲਤਾਂ ਚਾਹੁੰਦੇ ਹੋ ਤਾਂ ਇਸ ਦੀ ਸਬਸਕ੍ਰਿਪਸ਼ਨ ਲੈ ਸਕਦੇ ਹੋ ।
ਉਪਲੱਬਧ : ਐਂਡ੍ਰਾਇਡ, ਆਈ. ਓ. ਐੱਸ. ਅਤੇ ਵਿੰਡੋਜ਼ ਫੋਨ ਲਈ ਉਪਲੱਬਧ ਹੈ ।
ਕੀ ਹੈ ਪਸੰਦ ਕਰਨਯੋਗ : ਫਿੱਟਬਿੱਟ ਐਪ ਤੁਹਾਨੂੰ ਰੋਜ਼ ਦੀ ਐਕਟੀਵਿਟੀ ਬਾਰੇ ਆਸਾਨੀ ਨਾਲ ਜਾਣਕਾਰੀ ਦਿੰਦਾ ਹੈ । ਇਹ ਐਪ ਭੋਜਨ ਦਾ ਸੇਵਨ, ਪਾਣੀ ਪੀਣ ਅਤੇ ਰੋਜ਼ਾਨਾ ਔਸਤ ਭਾਰ ਬਾਰੇ ਵੀ ਜਾਣਕਾਰੀ ਦਿੰਦਾ ਹੈ। ਹਾਲਾਂਕਿ ਇਹ ਇਸ ਐਪ ਦਾ ਸਭ ਤੋਂ ਵਧੀਆ ਪਾਰਟ ਨਹੀਂ ਹੈ । ਇਹ ਐਪ ਉਸ ਸਮੇਂ ਕਮਾਲ ਦਾ ਬਣ ਜਾਂਦਾ ਹੈ, ਜਦੋਂ ਤੁਸੀਂ ਫਿੱਟਨੈੱਸ ਟ੍ਰੈਕਿੰਗ ਨੂੰ ਦੋਸਤਾਂ ਨਾਲ ਸ਼ੇਅਰ ਕਰਦੇ ਅਤੇ ਉਨ੍ਹਾਂ ਨਾਲ ਕੰਪੀਟੀਸ਼ਨ ਕਰਦੇ ਹੋ। ਇਸ ਤੋਂ ਇਲਾਵਾ ਜੇਕਰ ਤੁਸੀਂ ਨੀਂਦ ਨੂੰ ਟ੍ਰੈਕ ਕਰਨਾ ਚਾਹੁੰਦੇ ਹੋ ਤਾਂ ਫਿੱਟਬਿੱਟ ਦੇ ਫਿੱਟਨੈੱਸ ਟ੍ਰੈਕਰ ਦੀ ਸਹਾਇਤਾ ਲੈ ਸਕਦੇ ਹੋ ।
Nike Training Club
ਕੀਮਤ : ਫ੍ਰੀ 'ਚ ਇਸਤੇਮਾਲ ਅਤੇ ਡਾਊਨਲੋਡਿੰਗ।
ਉਪਲੱਬਧ : ਐਂਡ੍ਰਾਇਡ ਅਤੇ ਆਈ. ਓ. ਐੱਸ. 'ਤੇ ਹੈ ਇਹ ਐਪ।
ਕਿਉਂ ਹੈ ਵਧੀਆ : ਨਾਈਕੀ ਟ੍ਰੇਨਿੰਗ ਕਲੱਬ 100 ਤੋਂ ਜ਼ਿਆਦਾ ਫ੍ਰੀ ਵਰਕਆਊਟਸ ਦੀਆਂ ਵੀਡੀਓਜ਼ ਪ੍ਰਦਾਨ ਕਰਦਾ ਹੈ, ਜਿਸ ਨਾਲ ਸਰੀਰ ਨੂੰ ਫਿੱਟ ਰੱਖਣ ਵਿਚ ਯੂਜ਼ਰ ਨੂੰ ਵਧੀਆ ਮਾਰਗਦਰਸ਼ਨ ਮਿਲੇਗਾ। ਐਪ ਦੇ ਜ਼ਰੀਏ 4 ਹਫ਼ਤੇ ਦਾ ਟ੍ਰੇਨਿੰਗ ਪ੍ਰੋਗਰਾਮ ਵੀ ਮਿਲਦਾ ਹੈ, ਜਿਸ ਨਾਲ ਪਤਲਾ ਅਤੇ ਮਜ਼ਬੂਤ ਬਣਿਆ ਜਾ ਸਕਦਾ ਹੈ ।
Argus
ਕੀਮਤ : ਫ੍ਰੀ 'ਚ ਡਾਊਨਲੋਡ ਅਤੇ ਇਸਤੇਮਾਲ ਦੀ ਆਜ਼ਾਦੀ। ਹਾਲਾਂਕਿ ਜ਼ਿਆਦਾ ਫੀਚਰਸ ਲਈ ਪ੍ਰੀਮੀਅਮ ਸਬਸਕ੍ਰਿਪਸ਼ਨ ਉਪਲੱਬਧ ਹੈ ।
ਉਪਲੱਬਧਤਾ : ਇਹ ਐਪ ਐਂਡ੍ਰਾਇਡ ਅਤੇ ਆਈ. ਓ. ਐੱਸ. ਡਿਵਾਈਸਿਜ਼ ਲਈ ਉਪਲੱਬਧ ਹੈ ।
ਪਸੰਦ ਦਾ ਕਾਰਨ : ਅਰਗਸ ਅਜਿਹਾ ਐਪ ਹੈ, ਜਿਸ ਵਿਚ ਟ੍ਰੈਕਿੰਗ ਐਕਟੀਵਿਟੀਜ਼, ਵਰਕਆਊਟਸ, ਭਾਰ ਘੱਟ ਕਰਨ ਅਤੇ ਨੀਂਦ ਨੂੰ ਟ੍ਰੈਕ ਕਰਨ ਦੀ ਜਾਣਕਾਰੀ ਮਿਲਦੀ ਹੈ । ਇਸ ਸਭ ਕੰਮਾਂ ਲਈ ਯੂਜ਼ਰ ਨੂੰ ਕਿਸੇ ਤਰ੍ਹਾਂ ਦੇ ਫਿੱਟਨੈੱਸ ਟ੍ਰੈਕਰ ਦੀ ਜ਼ਰੂਰਤ ਵੀ ਨਹੀਂ ਪੈਂਦੀ ਅਤੇ ਸਾਰਾ ਕੰਮ ਆਈਫੋਨ ਜਾਂ ਐਂਡ੍ਰਾਇਡ 'ਚ ਉਪਲੱਬਧ ਐਪ ਦੀ ਮਦਦ ਨਾਲ ਹੋ ਜਾਂਦਾ ਹੈ, ਜੋ ਇਸ ਐਪ ਦੀ ਚੰਗੀ ਗੱਲ ਹੈ । ਇਸ ਤੋਂ ਇਲਾਵਾ ਫੋਨ ਵਿਚ ਦਿੱਤੀ ਕੈਮਰਾ ਫਲੈਸ਼ ਦੀ ਮਦਦ ਨਾਲ ਹਾਰਟ ਰੇਟ ਦਾ ਵੀ ਪਤਾ ਲੱਗ ਜਾਂਦਾ ਹੈ ।
Fitocracy
ਕੀਮਤ : ਇਸ ਨੂੰ ਫ੍ਰੀ 'ਚ ਡਾਊਨਲੋਡ ਕਰ ਸਕਦੇ ਹੋ ਪਰ ਜ਼ਿਆਦਾ ਫੀਚਰਸ ਲਈ ਪੈਸੇ ਖਰਚ ਕਰਨੇ ਪੈਣਗੇ । ਇਸ ਐਪ ਵਿਚ ਵੱਖ ਤੋਂ ਫਿੱਟਨੈੱਸ ਕੋਚ ਵੀ ਉਪਲੱਬਧ ਕਰਵਾਇਆ ਜਾਂਦਾ ਹੈ, ਜਿਸ ਲਈ ਵੱਖ ਤੋਂ ਪੈਸੇ ਦੇਣੇ ਪੈਂਦੇ ਹਨ ।
ਉਪਲੱਬਧ : ਆਈ. ਓ. ਐੱਸ. ਅਤੇ ਐਂਡ੍ਰਾਇਡ ਡਿਵਾਈਸਿਜ਼ 'ਤੇ ਮਿਲੇਗਾ ਇਹ ਐਪ।
ਕੀ ਹੈ ਚੰਗਾ : ਫਿਟੋਕ੍ਰੇਸੀ ਇਕ ਫਿੱਟਨੈੱਸ ਫਨ ਐਪ ਹੈ । ਇਹ ਐਪ ਤੁਹਾਡੀ ਬਾਡੀ ਨੂੰ ਠੀਕ ਹਾਲਤ ਵਿਚ ਰੱਖਣ ਲਈ ਕਈ ਤਰ੍ਹਾਂ ਦੇ ਫ੍ਰੀ ਵਰਕਆਊਟਸ ਪ੍ਰਦਾਨ ਕਰਵਾਉਂਦਾ ਹੈ । ਇਸ ਤੋਂ ਇਲਾਵਾ ਕੰਪਨੀ ਦੇ ਡਾਟਾਬੇਸ ਜ਼ਰੀਏ ਯੂਜ਼ਰ ਖੁਦ ਦਾ ਵੀ ਵਰਕਆਊਟ ਪਲਾਨ ਬਣਾ ਸਕਦਾ ਹੈ । ਇਸ ਵਿਚ ਚੰਗੀ ਤਰ੍ਹਾਂ ਵਰਕਆਊਟ ਕਰ ਕੇ ਪੁਆਇੰਟਸ ਇਕੱਠੇ ਕਰਨੇ ਹੁੰਦੇ ਹਨ, ਜਿਸ ਨਾਲ ਤੁਸੀਂ ਵੱਖ-ਵੱਖ ਫੀਚਰਜ਼ ਨੂੰ ਅਨਲਾਕ ਕਰ ਸਕਦੇ ਹੋ ।
MIT ਦੇ ਵਿਦਿਆਰਥੀਆਂ ਨੇ ਜਿੱਤਿਆ Hyperloop Pod Design ਕੰਪੀਟੀਸ਼ਨ
NEXT STORY