ਜਲੰਧਰ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੰਬੇਡਕਰ ਜਯੰਤੀ ਦੇ ਮੌਕੇ ਆਧਾਰ ਪੇ ਸਿਸਟਮ ਲਾਂਚ ਕੀਤਾ ਹੈ। ਇਹ ਆਧਾਰ ਪੇ ਦੁਕਾਨਦਾਰ ਲਈ ਬਣਾਇਆ ਗਿਆ ਆਧਾਰ ਇਨੇਬਲਡ ਪੇਮੈਂਟ ਸਿਸਟਮ ਹੈ। ਇਸ ਰਾਹੀਂ ਗਾਹਕਾਂ ਨੂੰ ਪੇਮੈਂਟ ਕਰਨ ਲਈ ਡੈਬਿਟ ਕਾਰਡ, ਕ੍ਰੈਡਿਟ ਕਾਰਡ, ਈ-ਵਾਲੇਟ ਜਾਂ ਸਮਾਰਟਫੋਨ ਦੀ ਲੋੜ ਨਹੀਂ ਹੋਵੇਗੀ। ਗਾਹਕਾਂ ਆਪਣਾ ਫਿੰਗਰਪ੍ਰਿੰਟ ਦੇ ਕੇ ਪੇਮੈਂਟ ਕਰ ਸਕਣਗੇ। ਸਰਕਾਰ ਮੁਤਾਬਕ ਹੁਣ ਲੋਕ ਬਿਨਾਂ ਸਮਾਰਟਫੋਨ, ਇੰਟਰਨੈੱਟ ਜਾਂ ਕ੍ਰੈਡਿਟ ਕਾਰਡ ਰਾਹੀਂ ਡਿਜੀਟਲ ਟ੍ਰਾਂਜੈਕਸਨ ਕਰ ਸਕਦੇ ਹਨ। ਇਹ ਸਰਵਿਸ ਭੀਮ ਐਪ ਦੇ ਨਾਲ ਇੰਟੀਗ੍ਰੇਟ ਕੀਤੀ ਗਈ ਹੈ।
ਕਿਵੇਂ ਕੰਮ ਕਰੇਗੀ ਆਧਾਰ ਪੇ?
ਇਸ ਲਈ ਗਾਹਕ ਨੂੰ ਆਪਣਾ ਆਧਾਰ ਨੰਬਰ ਅਤੇ ਮੋਬਾਇਲ ਨੰਬਰ ਆਪਣੇ ਬੈਂਕ ਅਕਾਊਂਟ, ਡੈਬਿਟ ਜਾਂ ਕ੍ਰੈਡਿਟ ਕਾਰਡ ਨਾਲ ਲਿੰਕ ਕਰਨਾ ਹੋਵੇਗਾ। ਨਾਲ ਹੀ ਦੁਕਾਨਦਾਰ ਨੂੰ ਆਪਣੇ ਫੋਨ 'ਚ ਭੀਮ ਐਪ ਡਾਊਨਲੋਡ ਕਰਨਾ ਹੋਵੇਗਾ। ਇਸ ਨੂੰ ਗੂਗਲ ਪਲੇ ਸਟੋਰ ਤੋਂ ਫਰੀ 'ਚ ਡਾਊਨਲੋਡ ਕੀਤਾ ਜਾ ਸਕਦਾ ਹੈ। ਪੇਮੈਂਟ ਕਰਨ ਲਈ ਦੁਕਾਨਦਾਰ ਨੂੰ ਗਾਹਕ ਦਾ ਬੈਂਕ ਅਕਾਊਂਟ ਜਾਣਨਾ ਹੋਵੇਗਾ। ਇਸ ਤੋਂ ਬਾਅਦ ਗਾਹਕਾਂ ਦੇ ਬੈਂਕ ਦੇ ਸਰਵਰ ਨਾਲ ਦੁਕਾਨਦਾਰ ਨੂੰ ਆਪਣੀ ਮਸ਼ੀਨ ਲਿੰਕ ਕਰਨੀ ਹੋਵੇਗੀ। ਫਿਰ ਗਾਹਕ ਨੂੰ ਆਪਣਾ ਫਿੰਗਰਪ੍ਰਿੰਟ ਦੇਣਾ ਹੋਵੇਗਾ। ਇਸ ਤਰ੍ਹਾਂ ਗਾਹਕ ਦੇ ਬੈਂਕ ਅਕਾਊਂਟ 'ਚੋਂ ਪੈਸੇ ਸਿੱਧੇ ਦੁਕਾਨਦਾਰ ਦੇ ਬੈਂਕ ਅਕਾਊਂਟ 'ਚ ਟ੍ਰਾਂਸਫਰ ਹੋ ਜਾਣਗੇ।
ਗਾਹਕਾਂ ਅਤੇ ਦੁਕਾਨਦਾਰ ਨੂੰ ਹੋਵੇਗਾ ਫਾਇਦਾ-
ਇਸ ਸਰਵਿਸ ਨਾਲ ਗਾਹਕਾਂ ਅਤੇ ਦੁਕਾਨਦਾਰ ਦੋਵਾਂ ਨੂੰ ਹੀ ਫਾਇਦਾ ਹੋਵੇਗਾ। ਗਾਹਕਾਂ ਨੂੰ ਪੇਮੈਂਟ ਕਰਨ ਲਈ ਕ੍ਰੈਡਿਟ ਜਾਂ ਡੈਬਿਟ ਕਾਰਡ ਦੀ ਕੋਈ ਲੋੜ ਨਹੀਂ ਪਵੇਗੀ। ਉਥੇ ਹੀ ਵੱਖ-ਵੱਖ ਸਕੀਮ ਦੇ ਤਹਿਤ ਦੁਕਾਨਦਾਰਾਂ ਨੂੰ ਕੈਸ਼ਬੈਕ ਦਿੱਤਾ ਜਾਵੇਗਾ। ਇਹ ਕੈਸ਼ਬੈਕ ਦੁਕਾਨਦਾਰਾਂ ਨੂੰ ਉਤਸ਼ਾਹ ਦੇਣ ਲਈ ਦਿੱਤਾ ਜਾਵੇਗਾ। ਤੁਹਾਨੂੰ ਦੱਸ ਦਈਏ ਕਿ ਇਸ ਨਾਲ ਜੁੜੀਆਂ ਦੋ ਸਕੀਮਾਂ BHIM- Cashback ਅਤੇ ਰੇਫਰਲ ਬੋਨਸ ਸ਼ੁਰੂ ਕੀਤੀ ਗਈ ਹੈ।
ਵਨ ਪਲੱਸ 3 ਅਤੇ ਵਨ ਪਲੱਸ 3T ਨੂੰ ਮਿਲਿਆ ਆਕਸੀਜਨ OS 4.1.3 ਅਪਡੇਟ
NEXT STORY